BREAKING NEWS
Search

ਕੁੜੀ ਨੇ ਸੁਪਨਾ ਵੇਖ ਖੁਦ ਹੀ ਖੋ ਲਈ ਅੱਖਾਂ ਦੀ ਰੋਸ਼ਨੀ , ਵਜ੍ਹਾ ਜਾਣ ਹਰੇਕ ਦੇ ਉੱਡੇ ਹੋਸ਼

ਆਈ ਤਾਜਾ ਵੱਡੀ ਖਬਰ 

ਕਹਿੰਦੇ ਹਨ ਜ਼ਿੰਦਗੀ ‘ਚ ਸੁਪਨੇ ਵੇਖਣੇ ਬਹੁਤ ਜ਼ਿਆਦਾ ਜ਼ਰੂਰੀ ਹਨ। ਜਦੋਂ ਮਨੁੱਖ ਕੋਈ ਸੁਪਨਾ ਵੇਖ ਜ਼ਿੰਦਗੀ ਵਿੱਚ ਅੱਗੇ ਵਧਦਾ ਹੈ, ਤਾਂ ਪੂਰੀ ਕਾਇਨਾਤ ਉਸ ਮਨੁੱਖ ਦੇ ਸੁਪਨੇ ਪੂਰੇ ਕਰਨ ਦੇ ਲਈ ਉਸਨੂੰ ਪ੍ਰੇਰਿਤ ਕਰਦੀ ਹੈ। ਪਰ ਹੁਣ ਇੱਕ ਅਜਿਹੇ ਸੁਪਨੇ ਬਾਰੇ ਦੱਸਾਂਗੇ, ਜਿਸ ਸੁਪਨੇ ਨੂੰ ਵੇਖ ਕੇ ਕੁੜੀ ਨੇ ਆਪਣੇ ਹੀ ਅੱਖਾਂ ਦੀ ਰੋਸ਼ਨੀ ਖੋ ਲਈ l ਇਸ ਪਿੱਛੇ ਦੀ ਵਜਾ ਸੁਣਕੇ ਸਾਰੇ ਹੀ ਲੋਕ ਹੈਰਾਨ ਹੁੰਦੇ ਪਏ ਹਨ l ਦੱਸਦਿਆ ਕਿ ਘਟਨਾ ਅਮਰੀਕਾ ਦੇ ਕੈਲੀਫੋਰਨੀਆ ਤੋਂ ਸਾਹਮਣੇ ਆਈ ਹੈ, ਜਿਥੇ ਇੱਕ ਔਰਤ ਨੇ ਆਪਣੀ ਜ਼ਿੰਦਗੀ ਜਿਊਣ ਲਈ ਅਜਿਹਾ ਰਾਹ ਯਾਨੀ ਕੀ ਇੱਕ ਅਜਿਹਾ ਸੁਪਨਾ ਚੁਣਿਆ, ਜਿਸ ਬਾਰੇ ਜਾਣ ਕੇ ਸਾਰੇ ਹੀ ਹੈਰਾਨ ਹੁੰਦੇ ਪਏ ਹਨ।

ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਆਪਣੀ ਮਰਜ਼ੀ ਨਾਲ ਦਿਵਿਆਂਗ ਨਹੀਂ ਬਣਨਾ ਚਾਹੁੰਦਾ, ਬਲਕਿ ਇੱਕ ਮਜਬੂਰੀ ਤੇ ਇੱਕ ਹਾਦਸਾ ਉਸਦੀ ਜਿੰਦਗੀ ਵਿੱਚ ਉਸ ਨੂੰ ਦਿਵਿਆਗ ਲਈ ਮਜਬੂਰ ਕਰ ਦਿੰਦਾ ਹੈ। ਦਿਵਿਆਗ ਵਿਅਕਤੀ ਦੀ ਜਿੰਦਗੀ ‘ਚ ਬਹੁਤ ਜ਼ਿਆਦਾ ਮੁਸੀਬਤਾਂ ਨਾਲ ਭਰੀ ਹੁੰਦੀ ਹੈ , ਜਿਸ ਕਾਰਨ ਉਨ੍ਹਾਂ ਨੂੰ ਸਾਰੀ ਉਮਰ ਬਹੁਤ ਸਾਰੀਆਂ ਮੁਸ਼ਕਲਾਂ ਤੇ ਲੋਕਾਂ ਦੇ ਵੱਖ ਵੱਖ ਤਾਨਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਸੋਚ ਕੇ ਵੇਖੋ ਕਿ ਜੇਕਰ ਕੋਈ ਮਨੁੱਖ ਆਪਣੀ ਜਿੰਦਗੀ ਵਿੱਚ ਆਪਣੇ ਸ਼ੌਕ ਲਈ ਅਪਾਹਜ ਹੋ ਜਾਵੇ ਤਾਂ ਕੀ ਹੋਵੇਗਾ?

ਇਹ ਗੱਲ ਤੁਹਾਨੂੰ ਅਜੀਬ ਲੱਗ ਸਕਦੀ ਹੈ, ਤੇ ਤੁਸੀਂ ਸੋਚ ਕੇ ਹੈਰਾਨ ਹੋ ਜਾਵੋਗੇ ਕਿ ਅਜਿਹਾ ਕੋਈ ਵਿਅਕਤੀ ਕਿਉਂ ਸੋਚੇਗਾ, ਪਰ ਇਹ ਬਿਲਕੁੱਲ ਸੱਚ ਹੈ। ਦਰਅਸਲ ਕੈਲੀਫੋਰਨੀਆ ਦੀ ਰਹਿਣ ਵਾਲੀ 21 ਸਾਲ ਲੜਕੀ ਵੱਲੋਂ ਆਪਣੇ ਆਪ ਨੂੰ ਅੰਨ੍ਹਾ ਕਰਨ ਦਾ ਫੈਸਲਾ ਕੀਤਾ।

ਉਥੇ ਹੀ ਇਸ ਬਾਰੇ ਗੱਲ ਕਰਦਿਆਂ ਉਸ ਨੇ ਮੀਡੀਆ ਨੂੰ ਦੱਸਿਆ ਕਿ ਉਸ ਦਾ ਬਚਪਨ ਤੋਂ ਹੀ ਸੁਪਨਾ ਦੇਖਦੀ ਸੀ, ਜਿਸ ਵਿੱਚ ਉਸ ਨੇ ਆਪਣੇ ਆਪ ਨੂੰ ਇੱਕ ਨੇਤਰਹੀਣ ਕੁੜੀ ਦੇ ਰੂਪ ਵਿੱਚ ਦੇਖਿਆ। ਇਸ ਕਾਰਨ ਔਰਤ ਨੇ ਆਪਣੀਆਂ ਅੱਖਾਂ ਵਿੱਚ ਡਰੇਨ ਕਲੀਨਰ ਪਾ ਲਿਆ, ਜਿਸ ਕਾਰਨ ਉਸ ਦੀਆਂ ਅੱਖਾਂ ਦੀ ਰੋਸ਼ਨੀ ਪੂਰੀ ਤਰ੍ਹਾਂ ਖਤਮ ਹੋ ਗਈ। ਇਸ ਲੜਕੀ ਦੇ ਵਲੋਂ ਆਪਣੇ ਖੁਸ਼ੀ ਦੇ ਕਾਰਣ ਇਹ ਵੱਡਾ ਕਦਮ ਚੁੱਕਿਆ ਗਿਆ ਹੈ, ਪਰ ਲੋਕ ਇਸਦੇ ਇਸ ਫੈਸਲੇ ਨੂੰ ਸੁਣ ਕੇ ਹੈਰਾਨ ਹੁੰਦੇ ਪਏ ਹਨ।