ਕੁੜੀ ਗਈ ਸੀ ਖੇਤਾਂ ਚ ਕੰਮ ਕਰਨ ਪਰ ਹੋ ਗਈ ਲਾਪਤਾ , ਪਰ ਨਿਕਲੀ ਅਜਗਰ ਦੇ ਪੇਟ ਚੋਂ ਦੇਖ ਹਰੇਕ ਦੇ ਉੱਡੇ ਹੋਸ਼

2280

ਆਈ ਤਾਜਾ ਵੱਡੀ ਖਬਰ 

ਕੁੜੀਆਂ ਦੇ ਲਾਪਤਾ ਹੋਣ ਦੇ ਮਾਮਲੇ ਦਿਨ ਪ੍ਰਤੀ ਦਿਨ ਵਧੇ ਜਾ ਰਹੇ ਹਨ l ਜਿਸ ਕਾਰਨ ਇਹ ਇੱਕ ਚਿੰਤਾ ਦਾ ਵਿਸ਼ਾ ਵੀ ਬਣਿਆ ਹੋਇਆ ਹੈ। ਬੇਸ਼ੱਕ ਹਰ ਇੱਕ ਦੇਸ਼ ਦੇ ਵਿੱਚ ਕੁੜੀਆਂ ਦੀ ਸੁਰੱਖਿਆ ਨੂੰ ਲੈ ਕੇ ਵੱਖੋ ਵੱਖਰੇ ਕਾਨੂੰਨ ਬਣਾਏ ਗਏ ਹਨ l ਪਰ ਜਦੋਂ ਕੁੜੀਆਂ ਦੇ ਲਾਪਤਾ ਹੋਣ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ ਤੇ ਪਰਿਵਾਰ ਦੇ ਨਾਲ ਨਾਲ ਸਮਾਜ ਦੇ ਵਿੱਚ ਇੱਕ ਚਿੰਤਾਜਨਕ ਮਾਹੌਲ ਪੈਦਾ ਹੋ ਜਾਂਦਾ ਹੈ l ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਖੇਤਾਂ ਵਿੱਚ ਕੰਮ ਕਰਨ ਗਈ ਔਰਤ ਲਾਪਤਾ ਹੋ ਗਈ l ਜਿਸ ਤੋਂ ਬਾਅਦ ਮਾਪਿਆਂ ਦੇ ਵੱਲੋਂ ਤੇ ਪੁਲਿਸ ਵੱਲੋਂ ਕੁੜੀ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਸੀ ਤੇ ਜਦੋਂ ਔਰਤ ਲੱਭੀ ਤਾਂ ਸਭ ਦੇ ਹੀ ਹੋਸ਼ ਉੱਡ ਗਏ।

ਦਰਅਸਲ ਲਾਪਤਾ ਹੋਈ ਔਰਤ ਅਜਗਰ ਦੇ ਪੇਟ ਵਿੱਚੋਂ ਮਿਲੀ l ਜਿਸ ਕਾਰਨ ਸਭ ਦੇ ਹੀ ਹੋਸ਼ ਉੱਡ ਗਏ। ਮਾਮਲਾ ਮੱਧ ਇੰਡੋਨੇਸ਼ੀਆ ਤੋਂ ਸਾਹਮਣੇ ਆਇਆ , ਜਿਸ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਪਿੰਡ ਮੱਕੜ ਦੀ ਇੱਕ ਔਰਤ ਕਿਸੇ ਕੰਮ ਲਈ ਖੇਤਾਂ ਵਿੱਚ ਗਈ ਸੀ, ਪਰ ਉਹ ਕਾਫੀ ਸਮਾਂ ਵਾਪਸ ਨਹੀਂ ਭਰਤੀ ਜਦੋਂ ਰਾਤ ਦਾ ਸਮਾਂ ਹੋਇਆ ਤੇ ਪਰਿਵਾਰ ਵੱਲੋਂ ਉਸਦੀ ਭਾਲ ਸ਼ੁਰੂ ਕਰ ਦਿੱਤੀ ਗਈ l ਬਾਅਦ ਵਿੱਚ ਪਤਾ ਲੱਗਾ ਕਿ ਔਰਤ ਨੂੰ ਇੱਕ ਵੱਡੇ ਸੱਪ ਨੇ ਜ਼ਿੰਦਾ ਨਿਗਲ ਲਿਆ ਸੀ। ਲੋਕਾਂ ਵੱਲੋਂ ਲਗਾਤਾਰ ਕੀਤੀ ਗਈ ਭਾਲ ਦੇ ਚੱਲਦਿਆਂ 3 ਦਿਨਾਂ ਬਾਅਦ ਅਜਗਰ ਦੇ ਢਿੱਡ ‘ਚੋਂ ਔਰਤ ਨੂੰ ਮ੍ਰਿਤਕ ਪਾਇਆ ਗਿਆ।

ਜਿਸ ਕਾਰਨ ਹੁਣ ਇਲਾਕੇ ਭਰ ਦੇ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਉੱਥੇ ਹੀ ਇਸ ਦੀ ਜਾਣਕਾਰੀ ਦਿੰਦਿਆਂ ਹੋਇਆ ਪ੍ਰਸ਼ਾਸਨ ਦੇ ਇੱਕ ਅਧਿਕਾਰੀ ਵੱਲੋਂ ਦੱਸਿਆ ਗਿਆ ਕਿ 45 ਸਾਲਾ ਫਰੀਦਾ ਦੇ ਪਤੀ ਅਤੇ ਦੱਖਣੀ ਸੁਲਾਵੇਸੀ ਸੂਬੇ ਦੇ ਕਾਲੇਮਪਾਂਗ ਪਿੰਡ ਦੇ ਨਿਵਾਸੀਆਂ ਨੇ ਉਸ ਨੂੰ ਵਿਸ਼ਾਲ ਅਜਗਰ ਦੇ ਪੇਟ ਦੇ ਅੰਦਰ ਪਾਇਆ, ਜੋ ਕਿ ਲਗਭਗ ਪੰਜ ਮੀਟਰ (16 ਫੁੱਟ) ਲੰਬਾ ਸੀ।

ਚਾਰ ਬੱਚਿਆਂ ਦੀ ਮਾਂ ਵੀਰਵਾਰ ਰਾਤ ਤੋਂ ਲਾਪਤਾ ਹੋ ਗਈ ਸੀ ਅਤੇ ਘਰ ਵਾਪਸ ਨਹੀਂ ਆਈ। ਪਰ ਜਦੋਂ ਇਹ ਗੱਲ ਸਾਹਮਣੇ ਆਈ ਕਿ ਉਸ ਨੂੰ ਇੱਕ ਅਜਗਰ ਨੇ ਜਿੰਦਾ ਨਿਗਲ ਲਿਆ ਹੈ ਤਾਂ ਉਸ ਤੋਂ ਬਾਅਦ ਤਲਾਸ਼ੀ ਮੁਹਿੰਮ ਚਲਾਏ ਗਏ ਤੇ ਅੰਤ ਪੂਰੇ ਤਿੰਨ ਦਿਨਾਂ ਬਾਅਦ ਉਸਦੀ ਲਾਸ਼ ਨੂੰ ਅਜਗਰ ਦੇ ਢਿੱਡ ਵਿੱਚੋਂ ਕੱਢਿਆ ਗਿਆ।