BREAKING NEWS
Search

ਕਰਲੋ ਘਿਓ ਨੂੰ ਭਾਂਡਾ ਮੋਦੀ ਦੀ ਹਾਜਰੀ ਚ ਸਟੇਜ ਤੇ ਵਿਰੋਧੀ ਮੁੱਖ ਮੰਤਰੀ ਨੇ ਕਰਤਾ ਅਜਿਹਾ ਕੰਮ

ਆਈ ਤਾਜਾ ਵੱਡੀ ਖਬਰ

ਮਮਤਾ ਬੈਨਰਜੀ ਜੋ ਅਕਸਰ ਹੀ ਦੇਸ਼ ਦੇ ਪ੍ਰਧਾਨਮੰਤਰੀ ਮੋਦੀ ਦੇ ਖਿਲਾਫ਼ ਤਿੱਖੀ ਸ਼ਬਦਾਵਲੀ ਵਰਤਦੀ ਹੈ,ਇੱਕ ਵਾਰ ਫਿਰ ਉਹਨਾਂ ਵਲੋਂ ਇੱਕ ਅਜਿਹਾ ਕੰਮ ਕੀਤਾ ਗਿਆ ਹੈ ,ਜਿਸਦੀ ਹੁਣ ਹਰ ਪਾਸੇ ਚਰਚਾ ਹੋਣ ਲੱਗ ਪਈ ਹੈ | ਸਟੇਜ ਤੇ ਖੜੇ ਖੜੇ ਹੀ ਮਮਤਾ ਨੇ ਉਹ ਕੁੱਝ ਕਹਿ ਦਿੱਤਾ ਜੋ ਸ਼ਾਇਦ ਇੱਕ ਪ੍ਰਧਾਨਮੰਤਰੀ ਲਈ ਸੁਨਣਾ ਬੇਹੱਦ ਮੁਸ਼ਕਿਲ ਹੋਵੋ | ਮਮਤਾ ਦੇ ਇਹਨਾਂ ਸ਼ਬਦਾਂ ਨੂੰ ਸੁਣ ਉੱਥੇ ਜਿੰਨ੍ਹੇ ਲੋਕ ਵੀ ਮਜੂਦ ਸੀ ,ਉਹ ਸਾਰੇ ਇਧਰ ਉਦ੍ਹੇ ਦੇਖਣ ਲੱਗ ਪਏ, ਮਮਤਾ ਬੈਨਰਜੀ ਦਾ ਸਾਫ ਤੋਰ ਤੇ ਕਹਿਣਾ ਸੀ ਕਿ

ਉਹਨਾਂ ਨੂੰ ਪੋਗ੍ਰਾਮ ਦੇ ਵਿੱਚ ਬੁਲਾ ਕੇ ਉਹਨਾਂ ਦਾ ਅਪਮਾਨ ਕੀਤਾ ਗਿਆ ਹੈ | ਦਰਸਲਾ ਇੱਕ ਪ੍ਰੋਗਰਾਮ ਕਰਵਾਇਆ ਜਾ ਰਿਹਾ ਸੀ ਜਿਸ ਚ ਮਮਤਾ ਵੀ ਸ਼ਾਮਿਲ ਸਨ , ਜਿਵੇਂ ਹੀ ਉਹ ਸਟੇਜ਼ ਤੇ ਪਹੁੰਚੇ ਤਾਂ ਜ਼ੋਰ ਜ਼ੋਰ ਦੀ ਸ੍ਰੀ ਰਾਮ ਦੇ ਨਾਅਰੇ ਲਗਾਏ ਗਏ ਇਹ ਗੱਲ ਸਾਹਮਣੇ ਆ ਰਹੀ ਹੈ , ਜਿਸਤੋਂ ਬਾਅਦ ਮਮਤਾ ਨਰਾਜ਼ ਹੋ ਗਈ | ਦਰਅਸਲ ਨੇਤਾ ਸੁਬਾਸ਼ ਚੰਦਰ ਬੋਸ ਦੇ ਜਨਮ ਦਿਹਾੜੇ ਤੇ ਇੱਕ ਪ੍ਰੋਗਰਾਮ ਰੱਖਿਆ ਗਿਆ ਸੀ , ਜਿਸ ਚ ਪ੍ਰਧਾਨਮੰਤਰੀ ਵੀ ਸ਼ਾਮਿਲ ਹੋਏ ਸਨ, ਅਤੇ ਮਮਤਾ ਵੀ ਮਜੂਦ ਸੀ |

ਬੈਨਰਜੀ ਇਸ ਮੌਕੇ ਤੇ ਨਰਾਜ਼ ਹੋ ਗਈ, ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਨੂੰ ਪ੍ਰੋਗਰਾਮ ਚ ਬੁਲਾ ਕੇ ਉਹਨਾਂ ਦਾ ਅਪਮਾਨ ਕੀਤਾ ਗਿਆ ਹੈ | ਉਹਨਾਂ ਨੇ ਇਸ ਮੌਕੇ ਭਾਸ਼ਣ ਦੇਣ ਤੋਂ ਇਨਕਾਰ ਕਰ ਦਿੱਤਾ | ਉਹਨਾਂ ਦਾ ਕਹਿਣਾ ਸੀ ਕਿ ਇਹ ਸਰਕਾਰ ਦਾ ਪ੍ਰੋਗਰਾਮ ਹੈ, ਨਾ ਕਿ ਕਿਸੇ ਪਾਰਟੀ ਦਾ | ਉਹਨਾਂ ਦਾ ਸਾਫ਼ ਕਹਿਣਾ ਸੀ ਕਿ ਉਹਨਾਂ ਦਾ ਅਪਮਾਨ ਹੋਇਆ ਹੈ |

ਮਮਤਾ ਬੈਨਰਜੀ ਦਾ ਕਹਿਣਾ ਸੀ ਕਿ ਇਹ ਪ੍ਰੋਗਰਾਮ ਰਾਜਨੀਤਿਕ ਪ੍ਰੋਗਰਾਮ ਨਹੀਂ ਹੈ, ਅਤੇ ਕਿਸੇ ਨੂੰ ਇਸ ਪ੍ਰੋਗਰਾਮ ਚ ਬੁੱਲ੍ਹਾ ਕੇ ਉਸਦਾ ਅਪਮਾਨ ਨਹੀਂ ਕਰਨਾ ਚਾਹੀਦਾ | ਉਹਨਾਂ ਦਾ ਸਾਫ਼ ਕਹਿਣਾ ਸੀ ਕਿ ਵਿਰੋਧ ਦੇ ਤੋਰ ਤੇ ਮੈਂ ਕੁੱਝ ਨਹੀਂ ਕਹਾਂਗੀ | ਇਹ ਸਾਫ਼ ਤੋਰ ਤੇ ਕਿਹਾ ਜਾ ਰਿਹਾ ਹੈ ਕਿ ਮਮਤਾ ਜਿਵੇਂ ਹੀ ਸਟੇਜ਼ ਤੇ ਪਹੁੰਚੀ, ਉੱਥੇ ਮਜੂਦ ਲੋਕਾਂ ਦੇ ਵਲੋਂ ਸ੍ਰੀ ਰਾਮ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ ਗਏ ਸਨ |