ਔਰਤ ਨੇ ਸਿਰਫ ਕੀਤੇ ਸਨ 2600 ਰੁਪਏ ਇਨਵੈਸਟ , ਜਨਮਦਿਨ ਤੇ ਚਮਕ ਗਈ ਕਿਸਮਤ ਮਿਲਿਆ ਕਰੋੜਾਂ ਦਾ ਫਾਰਮ ਹਾਊਸ ਤੇ ਬਣੀ ਕਰੋੜਪਤੀ

ਆਈ ਤਾਜਾ ਵੱਡੀ ਖਬਰ 

ਜੇਕਰ ਕਿਸਮਤ ਸਾਥ ਦੇਵੇ ਤਾਂ, ਮਨੁੱਖ ਦਿਨਾਂ ਵਿੱਚ ਹੀ ਵੱਡੀਆਂ ਉਚਾਈਆਂ ‘ਤੇ ਪਹੁੰਚ ਸਕਦਾ ਹੈ l ਕਿਸਮਤ ਚਮਕਣ ਲੱਗੇ ਵੇਲਾ ਨਹੀਂ ਲੱਗਦਾ l ਹੁਣ ਤੱਕ ਅਜਿਹੀਆਂ ਬਹੁਤ ਸਾਰੀਆਂ ਖ਼ਬਰਾਂ ਸਾਹਮਣੇ ਆ ਚੁੱਕੀਆਂ ਹਨ, ਜਿੱਥੇ ਗਰੀਬ ਤੋਂ ਗਰੀਬ ਵਿਅਕਤੀ ਦੀ ਜਦੋਂ ਕਿਸਮਤ ਚਮਕੀ ਤਾਂ, ਉਹ ਦਿਨਾਂ ‘ਚ ਹੀ ਲੱਖਾਂ ਕਰੋੜਾਂ ਦਾ ਮਾਲਕ ਬਣ ਗਿਆ l ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਇੱਕ ਔਰਤ ਦੇ ਜਨਮਦਿਨ ਤੇ ਉਸਦੀ ਕਿਸਮਤ ਕੁਝ ਇਸ ਕਦਰ ਚਮਕੀ ਕਿ ਦਿਨਾਂ ‘ਚ ਹੀ ਇਹ ਔਰਤ ਕਰੋੜਪਤੀ ਬਣ ਗਈ। ਦਰਅਸਲ ਇਕ ਔਰਤ ਦੀ ਕਿਸਮਤ ਨੇ ਉਸ ਦਾ ਅਜਿਹਾ ਸਾਥ ਦਿੱਤਾ ਕਿ ਉਹ ਸਿਰਫ ਕੁਝ ਰੁਪਏ ਦਾ ਨਿਵੇਸ਼ ਕਰਕੇ ਕਰੋੜਾਂ ਦੀ ਮਾਲਕਣ ਬਣ ਗਈ l

ਜਿਸ ਘਰ ਤੇ ਦੌਲਤ ਨੂੰ ਹਾਸਲ ਕਰਨ ਲਈ ਲੋਕ ਸਾਰੀ ਉਮਰ ਲਗਾ ਦਿੰਦੇ ਹਨ, ਉਹ ਇੱਕ ਬੇਰੁਜ਼ਗਾਰ ਔਰਤ ਨੇ ਸਿਰਫ਼ 2600 ਰੁਪਏ ਦੀ ਟਿਕਟ ਨਾਲ ਹਾਸਲ ਕਰ ਲਿਆ। ਕਿਸਮਤ ਚਮਕਾਉਣ ਵਾਲੀ ਇਹ ਕਹਾਣੀ ਏਲੀਜ਼ਾ ਯਾਹੀਓਗਲੂ ਨਾਂ ਦੀ ਔਰਤ ਦੀ ਹੈ, ਜਿਸ ਦੀ ਉਮਰ 56 ਸਾਲ ਹੈ। ਜਦੋ ਉਸਦਾ 56ਵਾਂ ਜਨਮਦਿਨ ਆਇਆ ਤਾਂ ਉਸ ਲਈ ਇੱਕ ਵੱਖਰਾ ਤੋਹਫ਼ਾ ਆਇਆ । ਜਦੋਂ ਉਹ ਆਪਣਾ ਜਨਮ ਦਿਨ ਮਨਾ ਰਹੀ ਸੀ ਤਾਂ ਉਸ ਦੇ ਪਤੀ ਦਾ ਫੋਨ ਆਇਆ ਅਤੇ ਅਗਲੇ ਹੀ ਪਲ ਉਸ ਦੀ ਜ਼ਿੰਦਗੀ ਬਦਲ ਗਈ। ਇਸ ਔਰਤ ਨੇ ਓਮੇਜ਼ ਦੀ ਸਬਸਕ੍ਰਿਪਸ਼ਨ 2600 ਰੁਪਏ ‘ਚ ਲਈ ਸੀ, ਜਿਸ ਕਾਰਨ ਉਸ ਨੂੰ ਇਹ ਜਿੱਤ ਮਿਲੀ।

ਘਰ ਦੇ ਨਾਲ ਹੀ ਉਨ੍ਹਾਂ ਨੂੰ 1 ਕਰੋੜ ਦਾ ਨਕਦ ਇਨਾਮ ਵੀ ਮਿਲਿਆ । ਇਸ ਡਰਾਅ ਰਾਹੀਂ ਬਲੱਡ ਕੈਂਸਰ ਦੇ ਮਰੀਜ਼ਾਂ ਲਈ 20 ਕਰੋੜ ਤੋਂ ਵੱਧ ਦਾ ਫੰਡ ਇਕੱਠਾ ਕੀਤਾ ਗਿਆ ਹੈ। ਦੂਜੇ ਪਾਸੇ ਮਿਰਰ ਦੀ ਰਿਪੋਰਟ ਦੇ ਅਨੁਸਾਰ ਔਰਤ ਨੇ ਇਮੇਜ ਮਿਲੀਅਨ ਪਾਉਂਡ ਹਾਊਸ ਡ੍ਰੋ ਵਿੱਚ 25 ਪੌਂਡ ਭਾਵ ਭਾਰਤੀ ਕਰੰਸੀ ਵਿੱਚ ਲਗਭਗ 2600 ਰੁਪਏ ਵਿੱਚ ਟਿਕਟ ਲਈ ਸੀ।

ਇਸ ਲੱਕੀ ਡਰਾਅ ‘ਚ ਔਰਤ ਨੂੰ 2 ਮਿਲੀਅਨ ਪੌਂਡ ਸਟਰਲਿੰਗ ਦਾ ਫਾਰਮ ਹਾਊਸ ਤੇ ਇਕ ਕਰੋੜ ਕੈਸ਼ ਮਿਲਿਆ ਅਤੇ ਉਹ ਰਾਤੋ-ਰਾਤ ਕਰੋੜਪਤੀ ਬਣ ਗਈ। ਸੋ ਪਲਾਂ ਦੇ ਵਿੱਚ ਇਸ ਔਰਤ ਦੀ ਜ਼ਿੰਦਗੀ ਉਸਦੀ ਕਿਸਮਤ ਨੇ ਬਦਲ ਕੇ ਰੱਖ ਦਿੱਤੀ l ਮਿੰਟਾਂ ਵਿੱਚ ਇਹ ਔਰਤ ਕਰੋੜਪਤੀ ਬਣ ਗਈ।