ਐਤਵਾਰ ਨੂੰ ਪੰਜਾਬ ਦੇ ਕਈ ਇਲਾਕਿਆਂ ‘ਚ ਬਿਜਲੀ ਰਹੇਗੀ ਬੰਦ, ਲੰਮਾ ਸਮਾਂ ਕਰਨਾ ਪਵੇਗਾ ਇੰਤਜ਼ਾਰ

ਪੰਜਾਬ ਦੇ ਕਈ ਇਲਾਕਿਆਂ ਵਿੱਚ ਭਲਕੇ ਐਤਵਾਰ ਨੂੰ ਲੰਬੇ ਸਮੇਂ ਲਈ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਜ਼ਰੂਰੀ ਮੁਰੰਮਤ ਅਤੇ ਮੈਂਟੀਨੈਂਸ ਕੰਮਾਂ ਦੇ ਚਲਦਿਆਂ ਕਈ ਫੀਡਰਾਂ ਦੀ ਸਪਲਾਈ ਅਸਥਾਈ ਤੌਰ ‘ਤੇ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਇਸ ਸਬੰਧੀ ਵੱਖ-ਵੱਖ ਸ਼ਹਿਰਾਂ ਵਿੱਚ ਪਹਿਲਾਂ ਹੀ ਸੂਚਨਾ ਜਾਰੀ ਕਰਕੇ ਸਮਾਂ ਵੀ ਨਿਰਧਾਰਿਤ ਕਰ ਦਿੱਤਾ ਗਿਆ ਹੈ।

ਜਲਾਲਾਬਾਦ ਵਿੱਚ ਪੀ.ਐੱਸ.ਪੀ.ਸੀ.ਐੱਲ. ਦੇ ਸ਼ਹਿਰੀ ਸਬ-ਡਵੀਜਨ ਦੇ ਐੱਸ.ਡੀ.ਓ. ਸੰਦੀਪ ਕੁਮਾਰ ਨੇ ਜਾਣਕਾਰੀ ਦਿੱਤੀ ਕਿ 132 ਕੇ.ਵੀ. ਸਬ-ਸਟੇਸ਼ਨ ਜਲਾਲਾਬਾਦ ਵਿਖੇ ਹੋਣ ਵਾਲੇ ਜ਼ਰੂਰੀ ਮੈਂਟੀਨੈਂਸ ਕੰਮਾਂ ਕਰਕੇ 11 ਕੇ.ਵੀ. ਮੰਨੇਵਾਲਾ, ਬੂਰ ਵਾਲਾ, ਖੈਰੇਕੇ, ਕਾਹਨਾ, ਸ਼ਹਿਰ, ਆਲਮਕੇ, ਬੱਘਾ ਬਾਜ਼ਾਰ, ਸੁਖੇਰਾ, ਘੂਰੀ, ਕਾਲੂ ਵਾਲਾ, ਘਾਂਗਾ, ਗੁੰਮਾਨੀਵਾਲਾ ਰੋਡ, ਬਾਰੇ ਵਾਲਾ, ਮੋਹਰ ਸਿੰਘ ਵਾਲਾ ਅਤੇ ਮਿੱਡਾ ਫੀਡਰਾਂ ਨਾਲ ਜੁੜੇ ਇਲਾਕਿਆਂ ਵਿੱਚ 10 ਮਈ ਨੂੰ ਸਵੇਰੇ 8 ਵਜੇ ਤੋਂ ਦੁਪਹਿਰ 12 ਵਜੇ ਤੱਕ ਬਿਜਲੀ ਬੰਦ ਰਹੇਗੀ।

ਉਧਰ ਲੁਧਿਆਣਾ ਦੇ ਅਗਰ ਨਗਰ ਡਿਵੀਜ਼ਨ ਅਧੀਨ ਆਉਂਦੇ ਕਈ ਇਲਾਕਿਆਂ ਵਿੱਚ ਵੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਬਿਜਲੀ ਬੋਰਡ ਵੱਲੋਂ 11 ਕੇ.ਵੀ. ਭਾਈ ਰਣਧੀਰ ਸਿੰਘ ਨਗਰ, ਮੰਦਿਰ ਵਾਲਾ, ਐੱਸ.ਬੀ.ਐੱਸ. ਨਗਰ, ਸੀ.ਐਫ.ਸੀ ਅਤੇ ਸੰਚਾਰ ਕਲੋਨੀ ਫੀਡਰਾਂ ਦੀ ਮੁਰੰਮਤ ਲਈ 10 ਮਈ ਨੂੰ ਸਵੇਰੇ 9:30 ਵਜੇ ਤੋਂ ਦੁਪਹਿਰ 12 ਵਜੇ ਤੱਕ ਬਿਜਲੀ ਕੱਟ ਲਗਾਇਆ ਜਾਵੇਗਾ।

ਐੱਸ.ਡੀ.ਓ. ਰਮਨਪ੍ਰੀਤ ਸਿੰਘ ਮੁਤਾਬਕ ਕੇਬਲ ਤਾਰਾਂ ਟੰਗਣ ਦੇ ਕੰਮ ਕਾਰਨ 11 ਕੇ.ਵੀ. ਮਾਡਲ ਗ੍ਰਾਮ ਫੀਡਰ ਨਾਲ ਜੁੜੇ ਭਾਈ ਰਣਧੀਰ ਸਿੰਘ ਨਗਰ ਦੇ ਏ ਤੋਂ ਜੀ ਬਲਾਕ, ਸੁਨੇਤ, ਐੱਲ ਬਲਾਕ, ਡਾਊਨ ਟਾਊਨ ਮਾਰਕੀਟ, ਸੀ.ਐਫ.ਸੀ ਸਕੂਲ, ਡੀ.ਏ.ਵੀ ਸਕੂਲ ਅਤੇ ਸੰਤ ਈਸ਼ਰ ਪਬਲਿਕ ਸਕੂਲ ਸਮੇਤ ਕਈ ਇਲਾਕਿਆਂ ਦੀ ਬਿਜਲੀ ਸਪਲਾਈ ਅਸਰਿਤ ਰਹੇਗੀ।