ਭਲਕੇ ਬਿਜਲੀ ਰਹੇਗੀ ਗੁੱਲ ! ਇਨ੍ਹਾਂ ਇਲਾਕਿਆਂ ‘ਚ ਲੱਗੇਗਾ ਲੰਬਾ ਬਿਜਲੀ ਕੱਟ

ਪੰਜਾਬ ਦੇ ਕਈ ਇਲਾਕਿਆਂ ਵਿੱਚ ਭਲਕੇ ਯਾਨੀ ਸੋਮਵਾਰ ਨੂੰ ਲੰਬੇ ਪਾਵਰ ਕੱਟ ਲੱਗਣ ਜਾ ਰਹੇ ਹਨ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਦੇ ਚੱਲਦਿਆਂ ਕਈ ਫੀਡਰਾਂ ਦੀ ਬਿਜਲੀ ਸਪਲਾਈ ਬੰਦ ਰੱਖੀ ਜਾਵੇਗੀ। ਇਸ ਸਬੰਧੀ ਪਹਿਲਾਂ ਹੀ ਸੂਚਨਾ ਜਾਰੀ ਕਰਕੇ ਸਮਾਂ ਵੀ ਨਿਰਧਾਰਿਤ ਕਰ ਦਿੱਤਾ ਗਿਆ ਹੈ।

ਗੜ੍ਹਦੀਵਾਲਾ ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਪੀਐੱਸਪੀਸੀਐੱਲ ਉਪ ਮੰਡਲ ਵੱਲੋਂ ਜਾਰੀ ਪ੍ਰੈੱਸ ਨੋਟ ਮੁਤਾਬਕ 11 ਮਈ ਨੂੰ ਖਾਲਸਾ ਕਾਲਜ ਗੜ੍ਹਦੀਵਾਲਾ ਕੈਟਾਗਰੀ-1 ਫੀਡਰ, ਅਰਗੋਵਾਲ ਯੂਪੀਐੱਸ ਅਤੇ ਮਾਨਗੜ ਏਪੀ ਫੀਡਰਾਂ ਦੀ ਜ਼ਰੂਰੀ ਮੁਰੰਮਤ ਕੀਤੀ ਜਾਵੇਗੀ। ਇਸ ਕਾਰਨ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਇਸ ਦਾ ਅਸਰ ਖਾਲਸਾ ਕਾਲਜ ਕੈਟਾਗਰੀ-1 ਫੀਡਰ ਅਧੀਨ ਆਉਂਦੇ ਸ਼ਹਿਰੀ ਇਲਾਕਿਆਂ ਅਤੇ ਪਿੰਡ ਅਰਗੋਵਾਲ, ਮਾਨਗੜ੍ਹ, ਭਾਨਾ, ਡੱਫਰ, ਮਾਂਗਾ, ਰੰਧਾਵਾ ਅਤੇ ਕਾਲਰਾ ਸਮੇਤ ਹੋਰ ਇਲਾਕਿਆਂ ਵਿੱਚ ਵੇਖਣ ਨੂੰ ਮਿਲੇਗਾ।

ਇਸੇ ਤਰ੍ਹਾਂ ਹਾਜੀਪੁਰ ਵਿੱਚ ਵੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਪਾਵਰਕਾਮ ਹਾਜੀਪੁਰ ਦੇ ਉਪ ਮੰਡਲ ਅਫਸਰ ਇੰਜੀਨੀਅਰ ਰੂਪ ਲਾਲ ਨੇ ਜਾਣਕਾਰੀ ਦਿੱਤੀ ਕਿ 11 ਕੇਵੀ ਫੀਡਰ ਢਾਡੇਕਟਵਾਲ ਦੀ ਮੁਰੰਮਤ ਕਾਰਨ 11 ਮਈ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਬਿਜਲੀ ਬੰਦ ਰਹੇਗੀ। ਇਸ ਦੌਰਾਨ ਢਾਡੇਕਟਵਾਲ, ਬੇਲਾ-ਸਰਿਆਣਾ, ਅਜਮੇਰ, ਬਡਾਲੀਆਂ ਦਾ ਡੇਰਾ ਅਤੇ ਲੁਧਿਆੜ ਸਮੇਤ ਕਈ ਪਿੰਡਾਂ ਦੀ ਸਪਲਾਈ ਪ੍ਰਭਾਵਿਤ ਰਹੇਗੀ।