ਇਹ ਸ਼ਖ਼ਸ ਆਪਣੀ ਉਮਰ ਤੋਂ 30 ਸਾਲ ਛੋਟਾ ਦਿਸਣ ਲੱਗਾ , ਸਰਜਰੀ ਨੇ ਕੀਤਾ ਕਮਾਲ

ਆਈ ਤਾਜਾ ਵੱਡੀ ਖਬਰ 

ਹਰੇਕ ਮਨੁੱਖ ਇਹ ਚਾਹੁੰਦਾ ਹੈ ਕਿ ਉਹ ਜ਼ਿੰਦਗੀ ਭਰ ਜਵਾਨ ਰਹੇ, ਤਾਂ ਜੋ ਉਹ ਹਰ ਇੱਕ ਕੰਮ ਨੂੰ ਪੂਰੀ ਸ਼ਕਤੀ ਤੇ ਦਿਮਾਗ ਦੀ ਤਾਕਤ ਨਾਲ ਕਰ ਸਕੇ l ਸੁੰਦਰ ਤੇ ਜਵਾਨ ਦਿਖਣ ਦੇ ਲਈ ਬਹੁਤ ਸਾਰੇ ਲੋਕ ਕਈ ਪ੍ਰਕਾਰ ਦੀਆਂ ਸਰਜਰੀਆਂ ਤੇ ਕਈ ਪ੍ਰਕਾਰ ਦੀਆਂ ਦਵਾਈਆਂ ਖਾਂਦੇ ਹਨ l ਜਿਸ ਨਾਲ ਉਹ ਕਾਫੀ ਖੂਬਸੂਰਤ ਹੈ ਤੇ ਜਵਾਨ ਦਿਖਦੇ ਹਨ l ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਇੱਕ ਸ਼ਖਸ ਨੇ ਆਪਣੀ ਉਮਰ ਤੋਂ 30 ਸਾਲ ਛੋਟਾ ਦਿਖਣ ਵਾਸਤੇ ਅਜਿਹੀ ਸਰਜਰੀ ਕਰਵਾਈ ਜਿਸ ਨੇ ਕਮਾਲ ਕਰਕੇ ਰੱਖ ਦਿੱਤਾ l ਦੱਸ ਦਈਏ ਕਿ ਇਹਨਾਂ ਦਿਨਾਂ ਵਿੱਚ ਤੁਰਕੀ ਦਾ ਇਕ ਪਲਾਸਟਿਕ ਸਰਜਨ ਸੁਰਖੀਆਂ ਵਿੱਚ ਹੈ।

ਇਸ ਪਿੱਛੇ ਦਾ ਕਾਰਨ ਇਹ ਹੈ ਕਿ ਉਸਨੇ ਇੱਕ ਆਦਮੀ ਦੇ ਚਿਹਰੇ ‘ਚ ਇੱਕ ਅਸਾਧਾਰਣ ਤਬਦੀਲੀ ਲਿਆਂਦੀ ਤੇ ਬਹੁਤ ਸਾਰੇ ਲੋਕ ਮੰਨਦੇ ਹਨ ਕਿ ਹੁਣ ਉਹ ਵਿਅਕਤੀ “30 ਸਾਲ ਛੋਟਾ” ਦਿਸਣ ਲੱਗ ਪਿਆ ਹੈ। ਉਥੇ ਹੀ ਆਪਣੇ ਕੰਮ ਬਾਰੇ ਐਸਟੇ ਮੇਡ ਇਸਤਾਂਬੁਲ ਨਾਮ ਦੇ ਵਿਅਕਤੀ ਨੇ ਇੰਸਟਾਗ੍ਰਾਮ ‘ਤੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਆਪਣੇ ਮਰੀਜ਼ ਮਾਈਕਲ ‘ਤੇ ਕਈ ਤਰ੍ਹਾਂ ਦੇ ਫੇਸ ਅਤੇ ਹੇਅਰ ਟ੍ਰਾਂਸਪਲਾਂਟ ਦੀਆਂ ਪ੍ਰਕਿਰਿਆਵਾਂ ਕੀਤੀਆਂ, ਜਿਸ ਦੇ ਕਾਫੀ ਚੰਗੇ ਨਤੀਜੇ ਸਾਹਮਣੇ ਆਏ ਹਨ । ਇਸ ਮਗਰੋਂ ਇਕ ਹੈਰਾਨੀਜਨਕ ਤਬਦੀਲੀ ਦਾ ਅਨੁਭਵ ਕੀਤਾ, ਜਿਸ ਨੂੰ ਤਸਵੀਰਾਂ ‘ਚ ਦੇਖਿਆ ਜਾ ਸਕਦਾ ਹੈ।

ਉਸ ਵੱਲੋਂ ਆਪਣੇ ਇਸਟਾਗਰਾਮ ਅਕਾਊਂਟ ਦੇ ਉੱਪਰ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਗਈਆਂ ਜਿਨਾਂ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਮਾਈਕਲ ਦੀਆਂ ਪਹਿਲਾਂ ਤੇ ਬਾਅਦ ਦੀਆਂ ਫੋਟੋਆਂ ਨੇ ਛੇਤੀ ਹੀ X ‘ਤੇ ਇੱਕ ਪੋਸਟ ਵਿੱਚ ਆਪਣੀ ਜਗ੍ਹਾ ਬਣਾ ਲਈ, ਜਿਸ ਨੇ ਲੱਖਾਂ ਯੂਜ਼ਰਾਂ ਦਾ ਧਿਆਨ ਖਿੱਚਿਆ।

ਇਸ ਨੂੰ ਕੈਪਸ਼ਨ ਦਿੱਤੀ ਗਈ ਸੀ,“ਤੁਰਕੀ ਸਰਜਨ ਪਾਗਲ ਨਹੀਂ ਹਨ ਜੋ ਇੱਕੋ ਸਮੇਂ 8 ਸਰਜਰੀਆਂ ਕਰ ਰਹੇ ਹਨ। ਇਹ ਆਦਮੀ 30 ਸਾਲ ਛੋਟਾ ਦਿਸਣ ਲੱਗਾ।” ਸੋ ਫਿਲਹਾਲ ਇਹ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵਾਇਰਲ ਹੁੰਦੀਆਂ ਪਈਆਂ ਹਨ ਤੇ ਲੋਕ ਇਸ ਨੂੰ ਵੇਖਣ ਤੋਂ ਬਾਅਦ ਆਪੋ ਆਪਣੀ ਪ੍ਰਤਿਕਿਰਿਆ ਦਿੰਦੇ ਹੋਏ ਨਜ਼ਰ ਆ ਰਹੇ ਹਨ l ਜਿੱਥੇ ਕਈ ਯੂਜ਼ਰਸ ਵੱਲੋਂ ਇਸ ਪਲਾਸਟਿਕ ਸਰਜਰੀ ਦਾ ਮਜ਼ਾਕ ਬਣਾਇਆ ਜਾ ਰਿਹਾ ਹੈ, ਉੱਥੇ ਹੀ ਬਹੁਤ ਸਾਰੇ ਲੋਕ ਇਸ ਸਰਜਰੀ ਦੀਆ ਤਾਰੀਫਾਂ ਕਰਦੇ ਪਏ ਹਨ।