BREAKING NEWS
Search

ਇਹ ਕੁੜੀ ਜੈਂਡਰ ਬਦਲਵਾ ਬਣ ਗਈ ਮੁੰਡਾ , ਆਈਆਂ ਦਾੜੀਆਂ ਮੁੱਛਾਂ ਕਰਵਾਉਣ ਜਾ ਰਿਹਾ ਹੁਣ ਵਿਆਹ

ਆਈ ਤਾਜਾ ਵੱਡੀ ਖਬਰ 

ਸਮਾਜ ਦੇ ਵਿੱਚ ਕੁਝ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ, ਜੋ ਅਕਸਰ ਚਰਚਾਵਾਂ ਦਾ ਵਿਸ਼ਾ ਬਣ ਜਾਂਦੀਆਂ ਹਨ l ਇਹਨਾਂ ਦਿਨੀਂ ਇੱਕ ਮਾਮਲਾ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵਾਇਰਲ ਹੁੰਦਾ ਪਿਆ, ਜਿੱਥੇ ਇੱਕ ਕੁੜੀ ਮੁੰਡਾ ਬਣ ਗਈ, ਇਨਾ ਹੀ ਨਹੀਂ ਸਗੋਂ ਇਸ ਕੁੜੀ ਦੇ ਦਾੜੀ ਮੁੱਛਾਂ ਵੀ ਆ ਗਈਆਂ ਤੇ ਹੁਣ ਇਹ ਕੁੜੀ ਆਪਣੀ ਗਰਲਫਰੈਂਡ ਦੇ ਨਾਲ ਵਿਆਹ ਕਰਵਾਉਣ ਜਾ ਰਹੀ ਹੈ। ਉੱਤਰ ਪ੍ਰਦੇਸ਼ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਕੁੜੀ ਨੇ ਮੁੰਡਾ ਬਣ ਕੇ ਆਪਣੀ ਹੀ ਦੋਸਤ ਨਾਲ ਮੰਗਣੀ ਕਰਵਾ ਲਈ ਹੈ । ਹੁਣ ਮੰਗਣੀ ਹੋਣ ਤੋਂ ਬਾਅਦ ਵਿਆਹ ਦੀ ਤਾਰੀਖ ਵੀ ਪੱਕੀ ਕਰ ਦਿੱਤੀ ਗਈ ਹੈ ਤੇ ਦੋਵੇਂ ਜਲਦੀ ਹੀ ਵਿਆਹ ਦੇ ਬੰਧਨ ਦੇ ਵਿੱਚ ਵੱਜਣ ਜਾ ਰਹੇ ਹਨ।

ਇਨਾ ਹੀ ਨਹੀਂ ਸਗੋਂ ਇਸ ਲੜਕੀ ਦੇ ਵੱਲੋਂ ਹੁਣ ਆਪਣਾ ਨਾਂ ਬਦਲ ਕੇ ਸਾਰਿਤਾ ਤੋਂ ਸ਼ਰਧ ਸਿੰਘ ਰੱਖ ਲਿਆ ਗਿਆ ਹੈ। ਹੁਣ ਉਹ ਆਪਣੇ ਦੋਸਤ ਦੇ ਘਰ ਨਵੰਬਰ ਵਿੱਚ ਬਰਾਤ ਲੈ ਕੇ ਜਾਏਗਾ। ਵਿਆਹ ਨੂੰ ਲੈ ਕੇ ਦੋਵੇਂ ਪਰਿਵਾਰ ਵਾਲੇ ਤਿਆਰੀਆਂ ਵਿੱਚ ਲੱਗ ਗਏ ਹਨ। ਜਿਸ ਕਾਰਨ ਹੁਣ ਚਰਚਾਵਾਂ ਚਾਰੇ ਪਾਸੇ ਤੇਜੀ ਦੇ ਨਾਲ ਛਿੜਦੀਆਂ ਪਈਆਂ ਹਨ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਆਪਣਾ ਲਿੰਗ ਬਦਲ ਕੇ ਨਵੀਂ ਪਛਾਣ ਬਣਾਉਣ ਵਾਲੇ ਸ਼ਰਦ ਸਿੰਘ ਨੇ ਆਪਣੀ ਦੋਸਤ ਸਵਿਤਾ ਸਿੰਘ ਨਾਲ ਮੰਗਣੀ ਕੀਤੀ

ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਪਹਿਲਾਂ ਤਾਂ ਦੋਵੇਂ ਪਰਿਵਾਰਾਂ ਦੇ ਵੱਲੋਂ ਇਸ ਵਿਆਹ ਨੂੰ ਲੈ ਕੇ ਕਾਫੀ ਨਾ ਨੁਕਰ ਕੀਤੀ ਗਈ। ਪਰ ਹੁਣ ਹਰ ਕੋਈ ਉਨ੍ਹਾਂ ਦੇ ਰਿਸ਼ਤੇ ਤੋਂ ਬਹੁਤ ਖੁਸ਼ ਹੈ। 23 ਨਵੰਬਰ ਨੂੰ ਸ਼ਰਦ ਸਿੰਘ ਦੇ ਵਿਆਹ ਦੀ ਬਰਾਤ ਸ਼ਾਹਜਹਾਂਪੁਰ ਤੋਂ ਪੀਲੀਭੀਤ ਤੱਕ ਜਾਵੇਗੀ। ਉਥੇ ਹੀ ਆਪਣੇ ਦੋਸਤ ਨਾਲ ਮੰਗਣੀ ਤੋਂ ਬਾਅਦ ਸ਼ਰਦ ਨੇ ਦੱਸਿਆ ਕਿ ਉਸ ਨੂੰ ਬਚਪਨ ਤੋਂ ਹੀ ਮੁੰਡਿਆਂ ਵਾਲੀ ਫੀਲਿੰਗ ਸੀ।

ਜਿਸ ਤੋਂ ਬਾਅਦ ਉਸ ਨੂੰ ਆਪਣੀ ਦੋਸਤ ਦੇ ਨਾਲ ਹੀ ਪਿਆਰ ਹੋ ਗਿਆ ਤੇ ਫਿਰ ਉਸਨੇ ਸੋਚਿਆ ਕਿ ਉਹ ਕੁੜੀ ਤੋਂ ਹੁਣ ਮੁੰਡਾ ਬਣ ਜਾਵੇਗੀ l ਜਿਸ ਤੋਂ ਬਾਅਦ ਉਸ ਵੱਲੋਂ ਆਪਰੇਸ਼ਨ ਕਰਵਾਇਆ ਗਿਆ ਤੇ ਫਿਰ ਉਹ ਕੁੜੀ ਤੋਂ ਮੁੰਡਾ ਬਣ ਗਈ ਤੇ ਹੁਣ ਉਹ ਆਪਣੀ ਦੋਸਤ ਦੇ ਨਾਲ ਹੀ ਵਿਆਹ ਦੇ ਬੰਧਨ ਦੇ ਵਿੱਚ ਵੱਜਣ ਜਾ ਰਹੀ ਹੈ। ਜਿਸ ਨੂੰ ਲੈ ਕੇ ਦੋਵਾਂ ਪਰਿਵਾਰਾਂ ਵਿੱਚ ਕਾਫੀ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ।