ਆਈ ਤਾਜਾ ਵੱਡੀ ਖਬਰ

ਦੁਲਹਨ ਵਾਂਗ ਸੱਜ ਕੇ ਮਗਰਮੱਛ ਨਾਲ ਮੇਅਰ ਨੇ ਕਰਵਾਇਆ ਵਿਆਹ। ਹਰ ਪਾਸੇ ਹੋ ਰਹੀ ਹੈ ਚਰਚਾ, ਵਿਆਹ ਕਰਵਾਉਣ ਦੇ ਪਿੱਛੇ ਦਾ ਅਸਲ ਕਾਰਨ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਦਰਅਸਲ ਹੈਰਾਨ ਕਰਨ ਵਾਲਾ ਇਹ ਅਜੀਬੋ-ਗਰੀਬ ਮਾਮਲਾ ਦੱਖਣੀ ਮੈਕਸੀਕੋ ਤੋਂ ਸਾਹਮਣੇ ਆ ਰਿਹਾ ਹੈ। ਜਾਣਕਾਰੀ ਮੁਤਾਬਿਕ ਦੱਖਣੀ ਮੈਕਸੀਕੋ ਦੇ ਇਕ ਸ਼ਹਿਰ ਦੇ ਮੇਅਰ ਦੇ ਵੱਲੋਂ ਮਗਰਮੱਛ ਨਾਲ ਵਿਆਹ ਕਰਵਾਇਆ ਗਿਆ ਹੈ। ਮੇਅਰ ਖੁਦ ਦੁਲ੍ਹਨ ਵਾਂਗ ਤਿਆਰ ਹੋਇਆ ਅਤੇ ਮਾਦਾ ਮਗਰਮੱਛ ਨਾਲ ਵਿਆਹ ਕਰਵਾਇਆ। ਮੇਅਰ ਵਿਕਟਰ ਹਿਊਗੋ ਸੋਸਾ ਜੋ ਕਿ ਦੱਖਣੀ ਮੈਕਸੀਕੋ ਦੇ ਸੈਨ ਪੈਡਰੋ ਹੁਆਮੇਲੁਲਾ ਸ਼ਹਿਰ ਦਾ ਵਾਸੀ ਹੈ ਉਸੇ ਵੱਲੋਂ ਇਹ ਵਿਆਹ ਕਰਵਾਇਆ ਗਿਆ ਹੈ। ਜਾਣਕਾਰੀ ਦੇ ਮੁਤਾਬਿਕ ਵਿਕਟਰ ਦੇ ਵੱਲੋਂ ਇਹ ਅਜੀਬੋ-ਗਰੀਬ ਵਿਆਹ 230 ਸਾਲ ਪੁਰਾਣੇ ਵਿਆਹ ਦੇ ਰਿਵਾਜ਼ ਮੁਤਾਬਿਕ ਕਰਵਾਇਆ ਗਿਆ।

ਇਹ ਵਿਆਹ ਸੋਸ਼ਲ ਮੀਡੀਆ ਉੱਤੇ ਕਾਫ਼ੀ ਵਾਇਰਲ ਹੋ ਰਿਹਾ ਹੈ ਅਤੇ ਹਰ ਪਾਸੇ ਇਸ ਦੀ ਚਰਚਾ ਕੀਤੀ ਜਾ ਰਹੀ ਹੈ। ਸਥਾਨਕ ਰਿਪੋਰਟਾਂ ਵੱਲੋਂ ਦਿੱਤੀ ਜਾਣਕਾਰੀ ਮੁਤਾਬਿਕ ਦਰਅਸਲ ਜਦੋਂ ਆਪਣੇ ਵਿਆਹ ਵਾਲੇ ਸਮਾਗਮ ਦੇ ਸਥਾਨ ਤੇ ਪਹੁੰਚਿਆ ਤਾਂ ਉਸਦੇ ਹੱਥ ਵਿੱਚ ਇਕ ਮਗਰਮੱਛ ਸੀ। ਦਰਅਸਲ ਉਹ ਮਗਰਮੱਛ ਮਾਦਾ ਮਗਰਮੱਛ ਸੀ ਪਰ ਉਸ ਨੂੰ ਇਕ ਲਾੜੀ ਦੀ ਤਰ੍ਹਾਂ ਤਿਆਰ ਕੀਤਾ ਗਿਆ ਸੀ। ਇਸ ਮੌਕੇ ਤੇ ਮੇਅਰ ਦੇ ਵੱਲੋਂ ਮਗਰਮੱਛ ਨਾਲ ਵਿਆਹ ਕਰਵਾਇਆ ਗਿਆ। ਜਾਣਕਾਰੀ ਮੁਤਾਬਕ ਇਸ ਮਗਰਮੱਛ ਦਾ ਨਾਂ ਐਲੀਸਿਆ ਐਡਰੀਅਨਾ ਹੈ ਜਿਸ ਨੂੰ ਮੇਅਰ ਵੱਲੋਂ ਆਪਣੀ ਪਤਨੀ ਬਣਾਇਆ ਗਿਆ ਹੈ।

ਵਿਆਹ ਸਮਾਗਮ ਮੌਕੇ ਤੇ ਮੇਅਰ ਦੇ ਵੱਲੋਂ ਇਹ ਕਿਹਾ ਗਿਆ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਸਮਝਦਾ ਹੈ ਕਿਉਂਕਿ ਵਿਆਹ ਲਈ ਇਕ ਦੂਜੇ ਨੂੰ ਪਿਆਰ ਕਰਨਾ ਜ਼ਰੂਰੀ ਹੈ ਤੇ ਉਹ ਇਕ ਦੂਜੇ ਨੂੰ ਪਿਆਰ ਕਰਦੇ ਹਨ। ਇਸ ਤੋਂ ਇਲਾਵਾ ਉਸ ਨੇ ਇਹ ਵੀ ਕਿਹਾ ਕਿ ਕੋਈ ਵੀ ਪਿਆਰ ਤੋਂ ਬਿਨਾਂ ਵਿਆਹ ਨਹੀਂ ਕਰਵਾ ਸਕਦਾ।

ਕਿਹਾ ਜਾ ਰਿਹਾ ਹੈ ਕਿ ਪਿਛਲੇ 230 ਸਾਲਾਂ ਤੋਂ ਇਕ ਵਿਅਕਤੀ ਦਾ ਮਾਦਾ ਮਗਰਮੱਛ ਨਾਲ ਵਿਆਹ ਕੀਤਾ ਜਾਂਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਵਿਆਹ ਦਾ ਰਿਵਾਜ ਉਸ ਸਮੇਂ ਸ਼ੁਰੂ ਹੋਇਆ ਸੀ ਜਦੋਂ ਸ਼ਾਂਤੀ ਬਣਾਉਣ ਲਈ ਦੋ ਆਦਿਵਾਸੀ ਸਮੂਹਾਂ ਦਾ ਵਿਆਹ ਕੀਤਾ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਹ ਵਿਸ਼ਵਾਸ ਹੈ ਕਿ ਜਦੋਂ ਅਜਿਹਾ ਕੋਈ ਵਿਆਹ ਕੀਤਾ ਜਾਂਦਾ ਹੈ ਉਸ ਦੇ ਨਾਲ ਵਰਖਾ, ਖੁਸ਼ਹਾਲੀ, ਆਪਸੀ ਭਾਈਚਾਰਕ ਸਾਂਝ ਅਤੇ ਚੰਗੀ ਫਸਲ ਹੁੰਦੀ ਹੈ।

Home  ਤਾਜਾ ਖ਼ਬਰਾਂ  ਇਥੇ ਮੇਅਰ ਨੇ ਲਾੜੀ ਵਾਂਗ ਸਜਾ ਕੀਤਾ ਮਾਦਾ ਮਗਰਮੱਛ ਨਾਲ ਵਿਆਹ , ਵਜ੍ਹਾ ਜਾਣ ਤੁਸੀ ਵੀ ਜਾਵੋਗੇ ਹੈਰਾਨ
                                                      
                                       
                            
                                                                   
                                    Previous Postਹਿੰਮਤ ਦੀ ਮਿਸਾਲ 75 ਸਾਲਾਂ ਔਰਤ ਜਵਾਨੀ ਚ ਰਹੀ ਪ੍ਰਿੰਸੀਪਲ , ਹੁਣ ਚਲਾਉਂਦੀ ਟਰੈਕਟਰ ਅਤੇ ਕਰਦੀ ਹੈ ਪਿੰਡ ਦੀ ਸਰਪੰਚੀ
                                                                
                                
                                                                    
                                    Next Postਕੁੜੀ ਦਾ ਇਹ ਸ਼ੌਕ ਬਣਿਆ ਮੁਸੀਬਤ , ਸਕੂਲ ਤੇ ਪੱਬ ਵਾਲਿਆਂ ਨੇ ਕੀਤਾ ਬੈਨ, ਵਜ੍ਹਾ ਜਾਣ ਹੋ ਜਾਵੋਗੇ ਹੈਰਾਨ
                                                                
                            
               
                            
                                                                            
                                                                                                                                            
                                    
                                    
                                    



