BREAKING NEWS
Search

ਹਿੰਮਤ ਦੀ ਮਿਸਾਲ 75 ਸਾਲਾਂ ਔਰਤ ਜਵਾਨੀ ਚ ਰਹੀ ਪ੍ਰਿੰਸੀਪਲ , ਹੁਣ ਚਲਾਉਂਦੀ ਟਰੈਕਟਰ ਅਤੇ ਕਰਦੀ ਹੈ ਪਿੰਡ ਦੀ ਸਰਪੰਚੀ

ਆਈ ਤਾਜਾ ਵੱਡੀ ਖਬਰ 

ਜੇਕਰ ਜੀਵਨ ਵਿੱਚ ਕੁਝ ਕਰਨਾ ਚਾਹੁੰਦੇ ਹੋ ਤਾਂ ਉਮਰ ਮਾਈਨੇ ਨਹੀਂ ਰੱਖਦੀ l ਹੁਣ ਤੱਕ ਅਜਿਹੀਆਂ ਬਹੁਤ ਸਾਰੀਆਂ ਮਿਸਾਲਾਂ ਸਾਹਮਣੇ ਆ ਚੁੱਕੀਆਂ ਹਨ, ਜਿੱਥੇ ਉਮਰਾਂ ਦੀ ਪ੍ਰਵਾਹ ਨਾ ਕਰਦਿਆਂ ਬਹੁਤ ਸਾਰੇ ਲੋਕਾਂ ਨੇ ਕਈ ਵੱਡੇ ਮੁਕਾਮ ਹਾਸਲ ਕੀਤੇ , ਤਾਜ਼ਾ ਮਾਮਲਾ ਸਾਂਝਾ ਕਰਾਂਗੇ, ਜਿੱਥੇ ਹਿੰਮਤ ਦੀ ਅਨੌਖੀ ਮਿਸਾਲ ਵੇਖਣ ਨੂੰ ਮਿਲ਼ੀ, ਇੱਕ 75 ਸਾਲਾਂ ਔਰਤ ਜਵਾਨੀ ‘ਚ ਪ੍ਰਿੰਸੀਪਲ ਸੀ, ਪਰ ਹੁਣ ਟਰੈਕਟਰ ਚਲਾ ਆਪਣੇ ਪਿੰਡ ਦੀ ਸਰਪੰਚੀ ਕਰਦੀ ਹੈ l ਦੱਸਦਿਆਂ ਕਿ ਜਲੰਧਰ ‘ਚ 75 ਸਾਲ ਦੀ ਉਮਰ ‘ਚ ਖੇਤੀ ਕਰਨ ਵਾਲੀ ਪ੍ਰਿੰਸੀਪਲ ਨਵਰੂਪ ਕੌਰ ਦੀ ਜ਼ਜ਼ਬੇ ਭਰੀ ਕਹਾਣੀ ਸਾਂਝੀ ਕਰਾਂਗੇ ।

ਇਸ ਉਮਰ ਵਿੱਚ ਵੀ ਉਹ ਖੁਦ ਟਰੈਕਟਰ ਚਲਾ ਕੇ ਖੇਤੀ ਕਰਦੀ ,ਇਨਾ ਹੀ ਨਹੀਂ ਖੇਤਾਂ ਵਿੱਚੋਂ ਜੋ ਵੀ ਫ਼ਸਲ ਨਿਕਲਦੀ ਹੈ, ਉਸ ਨੂੰ ਮੰਡੀ ਵਿੱਚ ਲੈ ਕੇ ਜਾਣ ਤੋਂ ਬਾਅਦ ਸਾਰਾ ਹਿਸਾਬ-ਕਿਤਾਬ ਵੀ ਖੁਦ ਕਰਦੀ ਤੇ ਉਹ ਪਿੰਡ ਦੀ ਸਰਪੰਚ ਵੀ ਹੈ ਤੇ ਪੂਰੇ ਪਿੰਡ ਨੂੰ ਵੀ ਸੰਭਾਲਦੀ ਹੈ। ਜਿਸਨੂੰ ਲੈ ਕੇ ਉਸ ਦਾ ਮੰਨਣਾ ਹੈ ਕਿ ਸਿੱਖਿਆ ਤੋਂ ਵੱਡਾ ਕੋਈ ਹਥਿਆਰ ਨਹੀਂ , ਇਸ ਲਈ ਉਸ ਨੇ ਆਪਣੀ ਜਵਾਨੀ ਦੌਰਾਨ ਆਪਣੇ ਹੀ ਇੱਕ ਪਿੰਡ ਵਿੱਚ ਇੱਕ ਸਕੂਲ ਖੋਲ੍ਹਿਆ, ਜਿਸ ਦੀ ਪ੍ਰਿੰਸੀਪਲ ਉਹ ਖੁਦ ਸੀ। ਉਹ ਖੁਦ ਬੱਸ ਚਲਾਉਂਦੀ ਤੇ ਬੱਚਿਆਂ ਤੇ ਟੀਚਰਾਂ ਨੂੰ ਘਰੋਂ ਲਿਆਉਂਦੀ ਅਤੇ ਉਨ੍ਹਾਂ ਨੂੰ ਘਰ ਵਾਪਸ ਵੀ ਛੱਡਦੀ।

ਨਵਰੂਪ ਕੌਰ ਨੇ ਕਿਹਾ ਕਿ ਉਹ ਸਵੈ-ਨਿਰਭਰ ਬਣ ਕੇ ਲੋਕਾਂ ਦੀ ਸੇਵਾ ਕਰਨ ਵਿਚ ਇੰਨੀ ਰੁੱਝ ਗਈ ਕਿ ਉਸ ਨੇ ਆਪਣੇ ਵਿਆਹ ਬਾਰੇ ਕਦੇ ਸੋਚਿਆ ਹੀ ਨਹੀਂ। ਉਸ ਨੇ ਦੱਸਿਆ ਕਿ ਉਸ ਦੇ ਮਾਤਾ-ਪਿਤਾ ਪੜ੍ਹੇ-ਲਿਖੇ ਸਨ, ਇਸ ਲਈ ਉਨ੍ਹਾਂ ਨੇ ਉਸ ਦੀ ਪੜ੍ਹਾਈ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ। ਭਰਾ ਫੌਜ ਵਿਚ ਚਲਾ ਗਿਆ।

ਅਗੇ ਓਹਨਾ ਦੱਸਿਆ ਕਿ ਸਕੂਲ ਬੰਦ ਹੋਣ ਤੋਂ ਬਾਅਦ ਮੈਂ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਤੇ ਇਸ ਕੰਮ ਵਿੱਚ ਮੈਨੂੰ ਕਾਫੀ ਰਾਹਤ ਮਿਲਦੀ ਹੈ। ਅਕਸਰ ਲੋਕ ਮੈਨੂੰ ਪੁੱਛਦੇ ਹਨ ਕਿ ਤੁਸੀਂ 75 ਸਾਲ ਦੀ ਉਮਰ ਵਿੱਚ ਟਰੈਕਟਰ ਕਿਵੇਂ ਚਲਾਉਂਦੇ ਹੋ, ਤਾਂ ਮੈਂ ਉਨ੍ਹਾਂ ਨੂੰ ਕਿਹਾ ਕਿ ਇਹ ਮੇਰੇ ਸਰੀਰ ਨੂੰ ਹਿਲਾਉਂਦਾ ਹੈ ਅਤੇ ਜੇ ਮੈਂ ਕੰਮ ਨਾ ਕਰਾਂ, ਤਾਂ ਮੈਂ ਬੀਮਾਰ ਮਹਿਸੂਸ ਕਰਨ ਲੱਗਦੀ ਹਾਂ। ਖਾਨ ਪੀਣ ਵਿੱਚ ਵੀ ਓਹਨਾ ਦੀ ਖੁਰਾਕ ਕਾਫ਼ੀ ਚੰਗੀ ਹੈ ਤੇ ਲੋਕ ਉਹਨਾਂ ਦੇ ਹੋਂਸਲੇ ਨੂੰ ਸਲਾਮ ਕਰਦੇ ਹਨ l