BREAKING NEWS
Search

ਅਮਰੀਕਾ ਚ ਪੰਜਾਬੀ ਨੌਜਵਾਨ ਨੇ ਪ੍ਰੇਮਿਕਾ ਦਾ ਗੋਲੀਆਂ ਮਾਰ ਕੀਤਾ ਬੇਰਹਿਮੀ ਨਾਲ ਕਤਲ , ਕੀਤਾ ਗਿਆ ਗ੍ਰਿਫਤਾਰ

ਆਈ ਤਾਜਾ ਵੱਡੀ ਖਬਰ 

ਇੱਕ ਪਾਸੇ ਤਾਂ ਪੰਜਾਬ ਦੇ ਜ਼ਿਆਦਾਤਰ ਨੌਜਵਾਨ ਵਿਦੇਸ਼ਾਂ ਵਿੱਚ ਜਾਣ ਦੀ ਇੱਛਾ ਰੱਖਦੇ ਹਨ। ਜਿਸ ਕਾਰਨ ਪੰਜਾਬ ਦਾ ਜ਼ਿਆਦਾਤਰ ਨੌਜਵਾਨ ਵਿਦੇਸ਼ਾਂ ਵੱਲ ਨੂੰ ਭੱਜਦੀ ਪਈ ਹੈ l ਵੱਡੀ ਗਿਣਤੀ ਦੇ ਵਿੱਚ ਪੰਜਾਬ ਦਾ ਨੌਜਵਾਨ ਵਿਦੇਸ਼ਾਂ ਵੱਲ ਨੂੰ ਵੱਧ ਰਿਹਾ ਹੈ। ਜਿੱਥੇ ਜਾ ਕੇ ਉਨ੍ਹਾਂ ਨੂੰ ਕਈ ਪ੍ਰਕਾਰ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹੀ ਇੱਕ ਵੱਡੀ ਵਜਾ ਬਣਦੀ ਹੈ ਕਿ ਵਿਦੇਸ਼ਾਂ ਵਿੱਚ ਜਾ ਕੇ ਕਈ ਤਰਾਂ ਦੀਆਂ ਪਰੇਸ਼ਾਨੀਆ ਕਾਰਨ ਵਿਦੇਸ਼ਾਂ ਵਿੱਚ ਹੀ ਆਪਣੇ ਪਰਿਵਾਰ ਤੋਂ ਦੂਰ ਬੈਠੇ ਨੌਜਵਾਨ ਖੁਦਕੁਸ਼ੀਆਂ ਕਰ ਲੈਂਦੇ ਹਨ। l ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਅਮਰੀਕਾ ਦੇ ਵਿੱਚ ਇੱਕ ਪੰਜਾਬੀ ਨੌਜਵਾਨ ਦੀ ਭੈਣ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।

ਜਿਸ ਤੋਂ ਬਾਅਦ ਪੰਜਾਬੀ ਭਾਈਚਾਰੇ ਦੇ ਵਿੱਚ ਸੋਗ ਦੀ ਲਹਿਰ ਹੈ ਤੇ ਚਾਰੇ ਪਾਸੇ ਇਹ ਵਿਸ਼ਾ ਕਾਫ਼ੀ ਸੁਰਖਿਆ ਬਟੋਰਦਾ ਪਿਆ ਹੈ l ਦੱਸ ਦਈਏ ਕਿ ਅਮਰੀਕਾ ਦੇ ਕੈਲੀਫੋਰਨੀਆ ‘ਚ ਪੁਲਿਸ ਨੇ ਪੰਜਾਬੀ ਨੌਜਵਾਨ ਨੂੰ ਪ੍ਰੇਮਿਕਾ ਦਾ ਕਤਲ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ । ਇਸ ਮਾਮਲੇ ਚ ਪੁਲਿਸ ਜਾਂਚ ਕਰ ਰਹੀ ਹੈ। ਮਿਲੀ ਖਬਰ ਮੁਤਾਬਕ ਬੀਤੇ ਦਿਨੀਂ ਦੋਵੇਂ ਇਕੱਠੇ ਮਾਲ ਗਏ ਸਨ, ਇਸ ਦੌਰਾਨ ਦੋਵਾਂ ‘ਚ ਝਗੜਾ ਹੋਇਆ। ਜਿਸ ਤੋਂ ਬਾਅਦ ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਨੇ ਮਾਲ ਦੀ ਤੀਜੀ ਮੰਜ਼ਿਲ ‘ਤੇ ਸਥਿਤ ਪਾਰਕਿੰਗ ਵਿਚ ਆਪਣੀ ਪ੍ਰੇਮਿਕਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਤੇ ਮੌਕੇ ਤੋਂ ਫਰਾਰ ਹੋ ਗਿਆ।

ਓਥੇ ਹੀ ਪਤਾ ਚੱਲਿਆ ਹੈ ਕਿ 29 ਸਾਲਾ ਸਿਮਰਨਜੀਤ ਸਿੰਘ ਨੇ ਕੈਲੀਫੋਰਨੀਆ ਦੇ ਰੋਜਵਿਲੇ ਇਲਾਕੇ ਵਿਚ ਸਥਿਤ ਇਕ ਮਾਲ ਦੀ ਪਾਰਕਿੰਗ ਵਿਚ 34 ਸਾਲਾ ਪ੍ਰੇਮਿਕਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਿਸ ਮੁਤਾਬਕ ਮੁਲਜ਼ਮ ਨੇ ਆਪਣੀ ਬੰਦੂਕ ਵੀ ਪਾਰਕਿੰਗ ਵਿਚ ਹੀ ਛੱਡ ਦਿੱਤੀ। ਘਟਨਾ ਦੀ ਸੂਚਨਾ ਪਾ ਕੇ ਪੁਲਿਸ ਮੌਕੇ ‘ਤੇ ਪਹੁੰਚੀ ਤੇ ਮੁਲਜ਼ਮ ਦੀ ਭਾਲ ਸ਼ੁਰੂ ਕੀਤੀ ਗਈ।

ਉਧਰ ਪੁਲਿਸ ਨੇ ਦੱਸਿਆ ਕਿ ਮੁਲਜ਼ਮ ਹੱਤਿਆ ਦੇ ਬਾਅਦ ਨੇੜੇ ਦੇ ਸਟੋਰ ਵਿਚ ਗਿਆ ਜਿਥੇ ਉਸ ਨੇ ਇਕ ਨਵੀਂ ਸ਼ਰਟ ਖਰੀਦੀ ਤੇ ਪੁਰਾਣੀ ਸ਼ਰਟ ਨੂੰ ਬੈਗ ਵਿਚ ਰੱਖ ਕੇ ਨਵੀਂਸ਼ਰਟ ਪਾਈ। ਜਦੋਂ ਮੁਲਜ਼ਮ ਉਥੋਂ ਭੱਜਣ ਦੀ ਤਿਆਰੀ ਕਰ ਰਿਹਾ ਸੀ ਪੁਲਿਸ ਨੇ ਉਸ ਨੂੰ ਫੜ ਲਿਆ। ਫਿਲਹਾਲ ਪੁਲਿਸ ਇਸ ਮਾਮਲੇ ਸੰਬੰਧੀ ਅੱਗੇ ਦੀ ਕਾਰਵਾਈ ਹੋਰ ਘਰ ਦੀ ਪਈ ਐ ਤਾਂ ਜੋ ਇਸ ਮਾਮਲੇ ਦੇ ਵਿੱਚ ਵੱਡੇ ਖੁਲਾਸੇ ਹੋ ਸਕਣ।