ਲੱਖ ਲਾਹਨਤ ! ਰਾਜਵੀਰ ਜਵੰਦਾ ਦੇ ਸੰਸਕਾਰ ਤੇ ਇਨਸਾਨੀਅਤ ਨੂੰ ਸ਼ਰਮਸਾਰ ਕਰਦੀ ਘਟਨਾ ਵਾਪਰੀ ਖ਼ਬਰ ਦਾ Link 👇

ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗਾਇਕ ਰਾਜਵੀਰ ਜਵੰਧਾ ਦੇ ਬੀਤੇ ਦਿਨ ਅੰਤਿਮ ਸੰਸਕਾਰ ਦੌਰਾਨ ਇੱਕ ਐਸੀ ਘਟਨਾ ਵਾਪਰੀ ਜਿਸ ਨੇ ਇਨਸਾਨੀਅਤ ਨੂੰ ਹੀ ਸ਼ਰਮਸਾਰ ਕਰ ਦਿੱਤਾ। ਰਾਜਵੀਰ ਜਵੰਧਾ ਦਾ ਪਿੰਡ ਪੋਨਾ ਵਿਖੇ ਦੁੱਖ ਭਰੇ ਮਾਹੌਲ ਵਿੱਚ ਸਸਕਾਰ ਕਰਿਆ ਗਿਆ, ਜਿੱਥੇ ਉਨ੍ਹਾਂ ਨੂੰ ਅੱਖਾਂ ‘ਚ ਅੰਸੂਆਂ ਨਾਲ ਵਿਦਾਈ ਦਿੱਤੀ ਗਈ। ਪਰ ਇਸ ਗਮਗੀਨ ਮਾਹੌਲ ਵਿਚ ਚੋਰਾਂ ਨੇ ਸੰਵੇਦਨਸ਼ੀਲਤਾ ਦੀ ਸਾਰੀ ਹੱਦ ਪਾਰ ਕਰ ਦਿੱਤਾ।

ਅੰਤਿਮ ਸੰਸਕਾਰ ਦੌਰਾਨ 150 ਤੋਂ ਵੱਧ ਲੋਕਾਂ ਦੇ ਮੋਬਾਈਲ ਫੋਨ ਚੋਰੀ ਹੋ ਗਏ। ਇਸ ਬਾਰੇ ਜਾਣਕਾਰੀ ਪੰਜਾਬੀ ਗਾਇਕ ਗਗਨ ਕੋਕਰੀ ਨੇ ਸੋਸ਼ਲ ਮੀਡੀਆ ‘ਤੇ ਲਾਈਵ ਆ ਕੇ ਦਿੱਤੀ। ਉਨ੍ਹਾਂ ਕਿਹਾ ਕਿ ਇਸ ਪਵਿੱਤਰ ਮੌਕੇ ‘ਤੇ ਚੋਰੀ ਵਾਂਗ ਘਟਨਾ ਬਿਲਕੁਲ ਨਿੰਦਣਯੋਗ ਹੈ। ਗਗਨ ਕੋਕਰੀ ਨੇ ਦੱਸਿਆ ਕਿ ਚੋਰਾਂ ਨੇ ਭੀੜ ਦਾ ਫਾਇਦਾ ਚੁੱਕਦੇ ਹੋਏ ਪੰਜਾਬੀ ਕਲਾਕਾਰਾਂ ਅਤੇ ਹੋਰ ਹਾਜ਼ਰ ਲੋਕਾਂ ਨੂੰ ਨਿਸ਼ਾਨਾ ਬਣਾਇਆ।

ਉਨ੍ਹਾਂ ਦੱਸਿਆ ਕਿ ਫੋਨ ਚੋਰੀ ਹੋਣ ਵਾਲਿਆਂ ਵਿੱਚ ਮੇਰਾ, ਜਸਵੀਰ ਜੱਸੀ, ਪਿੰਕੀ ਧਾਲੀਵਾਲ ਦੇ ਦੋ ਫੋਨ, ਅਤੇ ਹੋਰ ਕਈ ਗਾਇਕ ਤੇ ਮਿਊਜ਼ਿਕ ਡਾਇਰੈਕਟਰਾਂ ਦੇ ਫੋਨ ਵੀ ਸ਼ਾਮਲ ਹਨ। ਗਗਨ ਕੋਕਰੀ ਨੇ ਕਿਹਾ ਕਿ ਇਹ ਇੱਕ ਜਾਂ ਦੋ ਲੋਕਾਂ ਦਾ ਨਹੀਂ, ਸਗੋਂ ਪੂਰੀ ਗੈਂਗ ਦਾ ਕੰਮ ਲੱਗਦਾ ਹੈ, ਜਿਸ ਵਿੱਚ ਲਗਭਗ 20 ਤੋਂ 25 ਲੋਕ ਸ਼ਾਮਲ ਹੋ ਸਕਦੇ ਹਨ।

ਫੋਨ ਚੋਰੀ ਹੋਣ ਕਾਰਨ ਕਈ ਲੋਕਾਂ ਨੂੰ ਵਾਪਸ ਘਰ ਜਾਣ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਉਨ੍ਹਾਂ ਕੋਲ ਲੁਕੇਸ਼ਨ ਜਾਂ ਸੰਪਰਕ ਕਰਨ ਲਈ ਕੋਈ ਸਾਧਨ ਨਹੀਂ ਸੀ। ਗਗਨ ਕੋਕਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਕੋਲ ਇਸ ਘਟਨਾ ਬਾਰੇ ਕੋਈ ਵੀ ਜਾਣਕਾਰੀ ਹੋਵੇ ਤਾਂ ਜ਼ਰੂਰ ਸਾਂਝੀ ਕਰਨ।

ਯਾਦ ਰਹੇ ਕਿ ਰਾਜਵੀਰ ਜਵੰਧਾ ਦਾ ਅੰਤਿਮ ਸੰਸਕਾਰ ਉਸੇ ਥਾਂ ਕੀਤਾ ਗਿਆ ਜਿੱਥੇ ਉਨ੍ਹਾਂ ਨੇ ਆਪਣਾ ਬਚਪਨ ਗੁਜ਼ਾਰਿਆ ਅਤੇ ਸੰਗੀਤਕ ਸਫ਼ਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਦੀ ਮੌਤ ਨਾਲ ਜਿੱਥੇ ਪੰਜਾਬੀ ਸੰਗੀਤ ਉਦਯੋਗ ਨੇ ਆਪਣਾ ਚਮਕਦਾ ਸਿਤਾਰਾ ਖੋ ਦਿੱਤਾ ਹੈ, ਉੱਥੇ ਹੀ ਇਸ ਘਟਨਾ ਨੇ ਮਨੁੱਖਤਾ ਉੱਤੇ ਵੀ ਸਵਾਲ ਖੜੇ ਕਰ ਦਿੱਤੇ ਹਨ।