ਆਈ ਤਾਜਾ ਵੱਡੀ ਖਬਰ 

ਭੱਜ-ਦੌੜ ਭਰੀ ਜ਼ਿੰਦਗੀ ਦੇ ਵਿੱਚ ਇਨਸਾਨ ਕਈ ਵਾਰ ਲਾਪਰਵਾਹੀ ਕਰ ਬੈਠਦਾ ਹੈ। ਇਹ ਲਾਪਰਵਾਹੀ ਕਿਸੇ ਸਮੇਂ ਵੀ ਹੋ ਸਕਦੀ ਹੈ, ਚਾਹੇ ਅਸੀਂ ਘਰ ਬੈਠੇ ਹੋਈਏ ਜਾਂ ਕਿਤੇ ਬਾਹਰ ਹੋਈਏ। ਖ਼ਾਸਕਰ ਜਦੋਂ ਅਸੀਂ ਸੜਕ ਮਾਰਗ ਰਾਹੀਂ ਯਾਤਰਾ ਕਰਦੇ ਹਾਂ ਤਾਂ ਇੱਕ ਛੋਟੀ ਜਿਹੀ ਲਾਪ੍ਰਵਾਹੀ ਕਾਰਨ ਬਹੁਤ ਵੱਡੇ ਅਤੇ ਭਿਆਨਕ ਨਤੀਜੇ ਸਾਨੂੰ ਭੁਗਤਣੇ ਪੈਂਦੇ ਹਨ। ਬੀਤੇ ਦਿਨੀਂ ਬਹੁਤ ਸਾਰੇ ਸੜਕ ਹਾਦਸਿਆਂ ਦੇ ਵਿੱਚ ਜਾਨੀ ਮਾਲੀ ਨੁਕਸਾਨ ਦੀਆਂ ਖਬਰਾਂ ਸੁਨਣ ਵਿੱਚ ਆਈਆਂ।

ਦਰਦਨਾਕ ਸੜਕ ਹਾਦਸੇ ਦੀ ਇੱਕ ਵੱਡੀ ਖ਼ਬਰ ਨਵਾਂਸ਼ਹਿਰ ਤੋਂ ਆ ਰਹੀ ਹੈ ਜਿੱਥੇ ਇੱਕ ਉੱਘੇ ਕਾਂਗਰਸੀ ਲੀਡਰ ਇਸ ਘਟਨਾ ਵਿੱਚ ਜ਼ਖਮੀ ਹੋ ਗਏ। ਕਿਹਾ ਜਾ ਰਿਹਾ ਹੈ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਕਾਂਗਰਸੀ ਵਿਧਾਇਕ ਚੰਡੀਗੜ੍ਹ ਵਿਖੇ ਆਪਣੀ ਫਾਰਚੂਨਰ ਗੱਡੀ ਵਿੱਚ ਜਾ ਰਹੇ ਸਨ। ਦੇਖਣ ਵਾਲਿਆਂ ਅਨੁਸਾਰ ਹਾਦਸਾ ਇੰਨਾ ਭਿਆਨਕ ਸੀ ਕਿ ਗੱਡੀ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਜਲੰਧਰ ਤੋਂ ਕਾਂਗਰਸੀ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਚੰਡੀਗੜ੍ਹ ਨੂੰ ਜਾ ਰਹੇ ਸਨ।

ਰਸਤੇ ਵਿੱਚ ਜਦੋਂ ਉਹ ਨਵਾਂਸ਼ਹਿਰ ਨਜ਼ਦੀਕ ਪਹੁੰਚੇ ਤਾਂ ਗ਼ਲਤ ਦਿਸ਼ਾ ਤੋਂ ਆ ਰਹੀ ਇੱਕ ਟਰੈਕਟਰ-ਟਰਾਲੀ ਦੇ ਨਾਲ ਉਨ੍ਹਾਂ ਦੀ ਕਾਰ ਦਾ ਐਕਸੀਡੈਂਟ ਹੋ ਗਿਆ। ਤੁਸੀਂ ਇਸ ਹੋਈ ਟੱਕਰ ਦਾ ਅੰਦਾਜ਼ਾ ਇੱਥੋਂ ਲਗਾ ਸਕਦੇ ਹੋ ਕਿ ਫਾਰਚੂਨਰ ਗੱਡੀ ਦੇ ਮੂਹਰਲੇ ਹਿੱਸੇ ਦੇ ਪਰਖੱਚੇ ਉੱਡ ਗਏ। ਨਵਾਂਸ਼ਹਿਰ ਨਜ਼ਦੀਕ ਹੋਏ ਇਸ ਭਿਆਨਕ ਹਾਦਸੇ ਵਿੱਚ ਸੁਸ਼ੀਲ ਰਿੰਕੂ ਆਪਣੇ ਡਰਾਈਵਰ ਦੀ ਨਾਲ ਵਾਲੀ ਸੀਟ ਉੱਤੇ ਬੈਠੇ ਸਨ। ਇਸ ਘਟਨਾ ਵਿੱਚ ਵਿਧਾਇਕ ਰਿੰਕੂ ਸਮੇਤ ਕਾਰ ਦੇ ਡਰਾਈਵਰ ਅਤੇ ਦੋ ਪੁਲਿਸ ਕਰਮਚਾਰੀ ਵੀ ਜ਼ਖਮੀ ਹੋ ਗਏ।

ਇਸ ਘਟਨਾ ਦਾ ਪਤਾ ਲੱਗਦੇ ਸਾਰ ਹੀ ਮੈਡੀਕਲ ਵਿਭਾਗ ਵੱਲੋਂ ਵਿਧਾਇਕ ਸਮੇਤ ਜ਼ਖਮੀਆਂ ਨੂੰ ਸਿਹਤ ਸੁਵਿਧਾ ਮੁਹੱਈਆ ਕਰਵਾਈ ਗਈ। ਪੁਲਿਸ ਵੱਲੋਂ ਇਸ ਘਟਨਾਂ ਮੌਕੇ ਪਹੁੰਚ ਕੇ ਟਰੈਕਟਰ-ਟਰਾਲੀ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਤੋਂ ਬਾਅਦ ਦੋਸ਼ੀਆਂ ਉਪਰ ਬਣਦੀ ਕਾਰਵਾਈ ਕੀਤੀ ਜਾਵੇਗੀ।

                                       
                            
                                                                   
                                    Previous Postਹੁਣੇ ਹੁਣੇ ਹੋਈ ਇਸ ਮਸ਼ਹੂਰ ਫ਼ਿਲਮੀ ਸੁਪਰਸਟਾਰ ਦੀ ਅਚਾਨਕ ਮੌਤ , ਛਾਇਆ ਸੋਗ
                                                                
                                
                                                                    
                                    Next Postਪੰਜਾਬ: ਇਥੇ ਵਾਪਰਿਆ ਕਹਿਰ ਭਿਆਨਕ ਹਾਦਸੇ ਚ ਹੋਈਆਂ ਮੌਤਾਂ ,ਛਾਇਆ ਸੋਗ
                                                                
                            
               
                             
                                                                            
                                                                                                                                             
                                     
                                     
                                    



