ਆਈ ਤਾਜਾ ਵੱਡੀ ਖਬਰ

ਪੰਜਾਬ ਕਾਂਗਰਸ ਦੀ ਸਿਆਸਤ ਵਿਚ ਅਜ ਇਕ ਵੱਡਾ ਫੇਰ ਬਦਲ ਹੋ ਗਿਆ ਹੈ ਜਿਵੇਂ ਕਿ ਅੱਜ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਲਈ ਨਵਜੋਤ ਸਿੰਘ ਸਿੱਧੂ ਨੂੰ ਨਿਯੁਕਤ ਕੀਤਾ ਜਾਣਾ ਹੈ ਜਿਸ ਦੇ ਚਲਦਿਆ ਅੱਜ ਚੰਡੀਗੜ੍ਹ ਵਿਚ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਦਾ ਸਮਾਗਮ ਰੱਖਿਆ ਗਿਆ ਹੈ। ਪਰ ਇਹ ਸਮਾਗਮ ਇਸ ਲਈ ਵੱਡੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿਉਕਿ ਇਸ ਸਮਾਗਮ ਵਿਚ ਨਵਜੋਤ ਸਿੰਘ ਸਿੰਧੂ ਅਤੇ ਕੈਪਟਨ ਅਮਰਿੰਦਰ ਸਿੰਘ ਇਕ ਮੰਚ ਉਤੇ ਇਕੱਠੇ ਵਿਖਾਈ ਦੇਣਗੇ।

ਦੱਸ ਦਈਏ ਕਿ ਪਿਛਲੇ ਲੰਬੇ ਸਮੇ ਤੋ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੰਧੂ ਇਕ ਦੂਜੇ ਪ੍ਰਤੀ ਬਿਆਨਬਾਜ਼ੀ ਕਰਦੇ ਰਹਿੰਦੇ ਹਨ। ਪਰ ਇਸ ਤਾਜਪੋਸ਼ੀ ਦੇ ਸਮਾਗਮ ਤੋ ਪਹਿਲਾ ਪੰਜਾਬ ਵਿਚ ਇਕ ਵੱਡਾ ਦ-ਰ-ਦ-ਨਾ-ਕ ਸੜਕ ਹਾਦਸਾ ਵਾਪਰ ਗਿਆ। ਦਰਅਸਲ ਇਹ ਮੰ-ਦ-ਭਾ-ਗੀ ਖ਼ਬਰ ਮੋਗਾ ਤੋ ਸਾਹਮਣੇ ਆ ਰਹੀ ਹੈ। ਦੱਸ ਦਈਏ ਕਿ ਮੋਗਾ ਅੰਮ੍ਰਿਤਸਰ ਮੁੱਖ ਮਾਰਗ ਉਤੇ ਬੱਸਾਂ ਦੀ ਆਹਮੋ ਸਾਹਮਣੇ ਟੱਕਰ ਹੋ ਗਈ। ਇਹ ਟੱਕਰ ਐਨੀ ਜਿਆਦਾ ਜ਼ਬਰਦਸਤ ਸੀ ਕਿ ਇਸ ਹਾਦਸੇ ਦੌਰਾਨ ਚਾਰ ਤੋਂ ਪੰਜ ਲੋਕਾਂ ਦੀ ਮੌਕੇ ਉਤੇ ਮੌਤ ਹੋ ਗਈ ਅਤੇ ਦੂਜੇ ਪਾਸੇ ਬਹੁਤ ਸਾਰੇ ਲੋਕ ਜਖ਼ਮੀ ਹੋ ਗਏ।

ਦੱਸ ਦਈਏ ਕਿ ਜਖ਼ਮੀ ਮਰੀਜਾਂ ਨੂੰ ਜੇਰੇ ਇਲਾਜ ਲਈ ਨਜ਼ਦੀਕੀ ਫਰੀਦਕੋਟ ਅਤੇ ਮੋਗਾ ਦੇ ਹਸਪਤਾਲਾਂ ਵਿਚ ਲਜਾਇਆ ਗਿਆ ਜਿਥੇ ਉਨ੍ਹਾ ਨੂੰ ਦਾਖ਼ਲ ਕਰਵਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਹ ਦਰਦਨਾਕ ਹਾਦਸਾ ਉਸ ਸਮੇ ਵਾਪਰਿਆ ਜਦੋ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਲਈ ਕਾਫ਼ਲਾ ਚੰਡੀਗੜ੍ਹ ਲਈ ਰਵਾਨਾ ਹੋ ਰਿਹਾ ਹੈ ਪਰ ਦੂਜੇ ਪਾਸੇ ਇਹ ਵੱਡਾ ਸੜਕ ਹਾਦਸਾ ਵਾਪਰ ਗਿਆ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋ ਇਕ ਪ੍ਰਾਈਵੇਟ ਬੱਸ ਸਰਕਾਰੀ ਬੱਸ ਨੂੰ ਓਵਰਟੇਕ ਕਰ ਰਹੀ ਸੀ ਪਰ ਤੇਜ਼ ਰਫ਼ਤਾਰ ਕਾਰਨ ਅਤੇ ਕੰਟਰੋਲ ਬੇਕਾਬੂ ਹੋਣ ਕਾਰਨ ਇਹ ਬੱਸਾਂ ਆਪਸ ਵਿਚ ਟਕਰਾਇਆ ਹਨ।

ਦੱਸ ਦਈਏ ਕਿ ਜਾਣਕਾਰੀ ਦੇ ਅਨੁਸਾਰ ਦੋਵੇਂ ਬੱਸਾਂ ਸਵਾਰੀਆਂ ਨਾਲ ਭਰੀਆਂ ਹੋਈਆਂ ਹਨ ਜੋ ਕਿ ਇਸ ਹਾਦਸੇ ਦਾ ਸ਼ਿਕਾਰ ਹੋ ਗਈਆ ਹਨ। ਦੱਸ ਦਈਏ ਕਿ ਪੁਲਿਸ ਨੂੰ ਜਦੋ ਇਸ ਹਾਦਸੇ ਸੰਬੰਧੀ ਜਾਣਕਾਰੀ ਮਿਲੀ ਤਾ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚ ਗਏ ਅਤੇ ਜਾਚ ਕਰ ਰਹੇ ਹਨ।


                                       
                            
                                                                   
                                    Previous Postਮੌਜੂਦ ਹਾਲਤਾਂ ਨੂੰ ਦੇਖਦੇ ਹੋਏ ਹੁਣ CBSE ਸਕੂਲਾਂ ਲਈ ਆ ਗਈ ਇਹ ਵੱਡੀ ਖਬਰ – ਹੋਇਆ ਇਹ ਐਲਾਨ
                                                                
                                
                                                                    
                                    Next Postਪੰਜਾਬ : ਡਿਊਟੀ ਤੇ ਜਾ ਰਹੀ ਕੁੜੀ ਜਾ ਪਈ ਇਸ ਤਰਾਂ ਮੌਤ ਦੇ ਮੂੰਹ ਚ , ਛਾਈ ਸੋਗ ਦੀ ਲਹਿਰ
                                                                
                            
               
                            
                                                                            
                                                                                                                                            
                                    
                                    
                                    




