ਹੁਣੇ ਆਈ ਤਾਜਾ ਵੱਡੀ ਖਬਰ 

ਅੱਜ ਪੰਜਾਬ ਵਿੱਚ ਸਰਦ ਰੁੱਤ ਦੀ ਪਹਿਲੀ ਬਾਰਿਸ਼ ਸ਼ੁਰੂ ਹੋਈ ਹੈ। ਜਿਸ ਹੁਣ ਸਰਦੀ ਵਿੱਚ ਵਾਧਾ ਕਰ ਦਿੱਤਾ ਹੈ। ਜਿਸ ਨੇ ਪੰਜਾਬ ਦੇ ਮੌਸਮ ਵਿੱਚ ਬਹੁਤ ਜ਼ਿਆਦਾ ਤਬਦੀਲੀ ਕਰ ਦਿੱਤੀ ਹੈ। ਅੱਜ ਪੰਜਾਬ ਦੇ ਵਿੱਚ ਬਹੁਤ ਜਗ੍ਹਾ ਤੇ ਭਾਰੀ ਵਰਖਾ ਦੇ ਨਾਲ ਅਤੇ ਬਿਜਲੀ ਚਮਕਣ ਅਤੇ ਗੜੇ ਪੈਣ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ। ਇਸ ਬਾਰਿਸ਼ ਨੇ ਲੋਕਾਂ ਨੂੰ ਸਰਦ ਰੁੱਤ ਦਾ ਅਹਿਸਾਸ ਕਰਵਾ ਦਿੱਤਾ ਹੈ।

ਪੰਜਾਬ ਵਿੱਚ ਜਿੱਥੇ ਭਾਰੀ ਮੀਂਹ ਤੇ ਗੜਿਆਂ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ। ਉੱਥੇ ਹੀ ਅਸਮਾਨੀ ਬਿਜਲੀ ਕਾਰਨ ਘਟਨਾ ਹੋਣ ਦੀ ਜਾਣਕਾਰੀ ਵੀ ਪ੍ਰਾਪਤ ਹੋਈ ਹੈ।ਪਿਛਲੇ ਦੋ ਦਿਨਾਂ ਤੋਂ ਮੌਸਮ ਵਿੱਚ ਕਾਫੀ ਤਬਦੀਲੀ ਵੇਖੀ ਗਈ ਸੀ। ਮੌਸਮ ਵਿਭਾਗ ਵੱਲੋਂ ਪਹਿਲਾਂ ਹੀ ਇਸ ਸਬੰਧੀ ਜਾਣਕਾਰੀ ਜਾਰੀ ਕਰ ਦਿੱਤੀ ਗਈ ਸੀ । ਬਾਰਸ਼ ਦਾ ਅਸਰ ਜਿੱਥੇ ਦੁਕਾਨਦਾਰਾਂ ਨੂੰ ਹੋਇਆ ਹੈ,ਕਿਉਂਕਿ ਦੀਵਾਲੀ  ਦੇ ਚੱਲਦੇ ਹੋਏ ਬਹੁਤ ਸਾਰੇ ਦੁਕਾਨਦਾਰਾਂ ਵੱਲੋਂ ਸੜਕ ਤੇ ਹੀ ਦੁਕਾਨਾਂ ਲਗਾਈਆਂ ਗਈਆਂ ਸਨ।

ਉਥੇ ਹੀ ਖੇਤਾਂ ਵਿਚ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਵੀ ਇਸ ਬਾਰਿਸ਼ ਅਤੇ ਅਸਮਾਨੀ ਬਿਜਲੀ ਦਾ ਸ਼ਿਕਾਰ ਹੋਣਾ ਪਿਆ ਹੈ। ਪੰਜਾਬ ਦੇ ਸਰਦੂਲਗੜ੍ਹ ਵਿੱਚ ਕੁਦਰਤ ਨੇ ਕਹਿਰ ਵਰਸਾਇਆ ਹੈ, ਜਿੱਥੇ ਅਸਮਾਨੀ ਬਿਜਲੀ ਕਾਰਨ ਮਜ਼ਦੂਰ ਦੀ ਮੌਤ ਅਤੇ ਕਈਆਂ ਦੇ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਘਟਨਾ ਦੇ ਸ਼ਿਕਾਰ ਬਿਹਾਰ ਤੋਂ ਆਏ ਹੋਏ ਮਜਦੂਰ ਹੋਏ ਹਨ।

ਪੰਜਾਬ ਵਿਚ ਅੱਜ ਹੋਈ ਬਾਰਸ਼ ਅਤੇ ਅਸਮਾਨੀ ਬਿਜਲੀ ਨੇ ਇਹ ਕਹਿਰ ਵਸਾਇਆ ਹੈ। ਸਰਦੂਲਗੜ੍ਹ ਦੇ ਪਿੰਡ ਮੀਆਂ ਵਿੱਚ ਸਾਬਕਾ ਸਰਪੰਚ ਬਲਵਿੰਦਰ ਸਿੰਘ ਦੇ ਖੇਤਾਂ ਵਿੱਚ ਨਰਮਾ ਚੁਗਣ ਦਾ ਕੰਮ ਚੱਲ ਰਿਹਾ ਸੀ। ਜਿਸ ਵਿੱਚ ਬਿਹਾਰ ਤੋਂ ਆਏ ਹੋਏ ਮਜਦੂਰ ਕੰਮ ਕਰ ਰਹੇ ਸਨ। ਇਹ ਘਟਨਾ ਉਸ ਸਮੇਂ ਘਟੀ ਜਦੋਂ ਅੱਜ ਅਚਾਨਕ ਤੇਜ਼ ਮੀਂਹ ਅਤੇ ਹਨੇਰੀ ਸ਼ੁਰੂ ਹੋ ਗਿਆ। ਇਸ ਬਾਰਸ਼ ਦੌਰਾਨ ਹੀ ਮਜ਼ਦੂਰ ਰਾਧੇ ਸ਼ਿਆਮ ਬਾਰਸ਼ ਤੋਂ ਬਚਣ ਲਈ ਇਕ ਦਰੱਖ਼ਤ ਹੇਠ ਜਾ ਕੇ ਖੜ੍ਹ ਗਿਆ।

ਉਥੇ ਹੀ ਕੁਝ ਔਰਤਾਂ ਵੀ ਖੜ ਗਈਆਂ। ਅਸਮਾਨੀ ਬਿਜਲੀ  ਇਸ ਦਰੱਖਤ ਉਪਰ ਪੈਣ ਕਾਰਨ ਸਭ ਜਖ਼ਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਮਾਨਸਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਜਿੱਥੇ ਰਾਧੇ ਸ਼ਾਮ ਦੀ ਮੌਤ ਹੋ ਗਈ ਅਤੇ ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿੱਚ ਰਖਵਾ ਦਿੱਤਾ ਗਿਆ ਹੈ। ਮ੍ਰਿਤਕ 40 ਸਾਲਾ ਬਿਹਾਰ ਦਾ ਵਸਨੀਕ ਸੀ। ਜ਼ਖਮੀ ਤਿੰਨ ਔਰਤਾਂ ਊਸ਼ਾ ਦੇਵੀ , ਫੂਲਮਤੀ ਅਤੇ ਸ਼ਾਂਤੀ ਦੇਵੀ ਦਾ ਇਲਾਜ ਸਿਵਲ ਹਸਪਤਾਲ ਵਿੱਚ ਚੱਲ ਰਿਹਾ ਹੈ।


                                       
                            
                                                                   
                                    Previous Postਹੁਣੇ ਹੁਣੇ ਇਸ ਚੋਟੀ ਦੇ ਵੱਡੇ ਲੀਡਰ ਦੀ ਅਚਾਨਕ ਵਿਗੜੀ ਸਿਹਤ ICU  ਕਰਾਇਆ ਦਾਖਲ, ਹੋ ਰਹੀਆਂ ਦੁਆਵਾਂ
                                                                
                                
                                                                    
                                    Next Postਪੰਜਾਬ ਚ ਇਥੇ ਇਥੇ ਪਏ ਭਾਰੀ ਗੜੇ , ਇਹੋ ਜਿਹਾ ਰਹੇਗਾ ਆਉਣ ਵਾਲਾ ਮੌਸਮ
                                                                
                            
               
                            
                                                                            
                                                                                                                                            
                                    
                                    
                                    




