ਆਈ ਤਾਜਾ ਵੱਡੀ ਖਬਰ

ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸਾਰਾ ਦੇਸ਼ ਅੱਜ ਇਕ ਜੁੱਟ ਹੋ ਕੇ ਦਿੱਲੀ ਦੀਆਂ ਸੜਕਾਂ ਤੇ ਕੀਤੀ ਜਾ ਰਹੀ ਅੱਜ 26 ਜਨਵਰੀ ਦੇ ਮੌਕੇ ਤੇ ਟਰੈਕਟਰ ਪਰੇਡ ਦਾ ਹਿੱਸਾ ਬਣ ਰਿਹਾ ਹੈ। ਇਹ ਟਰੈਕਟਰ ਪਰੇਡ ਸ਼ਾਂਤ ਮਈ ਢੰਗ ਨਾਲ ਅੱਜ ਕੀਤੀ  ਜਾ ਰਹੀ ਹੈ। ਜੋ ਪੁਲਿਸ ਵੱਲੋਂ ਜਾਰੀ ਕੀਤੇ ਗਏ ਰੋਡ ਮੈਪ ਦੇ ਹਿਸਾਬ ਨਾਲ ਦਿੱਲੀ ਦੀਆਂ ਸੜਕਾਂ ਤੋਂ ਹੁੰਦੀ ਹੋਈ ਵਾਪਸ ਆ ਕੇ ਸਮਾਪਤ ਹੋਵੇਗੀ। ਜਿਸ ਸਮੇਂ ਤੋਂ ਇਹ ਕਿਸਾਨੀ ਸੰਘਰਸ਼ ਆਰੰਭ ਹੋਇਆ ਹੈ।

ਉਸ ਸਮੇਂ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੇ ਕਿਸਾਨ ਇਸ ਸੰਘਰਸ਼ ਦੌਰਾਨ ਸ਼ਹੀਦ ਹੋ ਚੁੱਕੇ ਹਨ। ਜਿਨ੍ਹਾਂ ਦੀ ਕਮੀ ਉਨ੍ਹਾਂ ਦੇ ਪਰਿਵਾਰਾਂ ਵਿੱਚ ਕਦੀ ਵੀ ਪੂਰੀ ਨਹੀਂ ਹੋ ਸਕਦੀ। ਬਹੁਤ ਸਾਰੇ ਕਿਸਾਨ ਕੜਾਕੇ ਦੀ ਠੰਢ ਵਿੱਚ ਇਸ ਸੰਘਰਸ਼ ਦੀ ਭੇਟ ਚੜ੍ਹ ਗਏ ਅਤੇ ਸੜਕ ਹਾਦਸਿਆਂ ਦੌਰਾਨ ਮੌਤ ਦੀ ਚਪੇਟ ਵਿਚ ਆ ਗਏ। ਆਏ ਦਿਨ ਹੀ ਇਨ੍ਹਾਂ ਸੋਗ ਮਈ ਖ਼ਬਰਾਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ। ਹੁਣ ਦਿੱਲੀ ਪ੍ਰੇਡ ਵਿੱਚ ਟਰੈਕਟਰ ਕਾਰਨ ਵਾਪਰੇ ਇਕ ਹਾਦਸੇ ਵਿਚ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਜਿਸ ਨਾਲ ਸੋਗ ਦੀ ਲਹਿਰ ਫੈਲ ਗਈ ਹੈ।

ਜਿੱਥੇ ਕਿਸਾਨ ਆਗੂਆਂ ਵੱਲੋਂ ਇਸ ਪਰੇਡ ਨੂੰ ਸ਼ਾਂਤ ਮਈ ਢੰਗ ਨਾਲ ਕਰਨ ਲਈ ਕਿਸਾਨਾਂ ਨੂੰ ਬਾਰ ਬਾਰ ਅਪੀਲ ਕੀਤੀ ਜਾ ਰਹੀ ਹੈ। ਉੱਥੇ ਹੀ ਇਕ ਕਿਸਾਨ ਵੱਲੋਂ ਟਰੈਕਟਰ ਨੂੰ ਲਾਈਨ ਵਿੱਚ ਕਰਦੇ ਸਮੇਂ ਟਰੈਕਟਰ ਪਲਟਣ ਦਾ ਹਾਦਸਾ ਸਾਹਮਣੇ ਆਇਆ ਹੈ। ਇਸ ਟਰੈਕਟਰ ਨੂੰ ਉਥੇ ਮੌਜੂਦ ਕਿਸਾਨਾਂ ਵੱਲੋਂ ਸਿੱਧਾ ਕੀਤਾ ਗਿਆ ਅਤੇ ਇਸ ਦੀ ਸੂਚਨਾ ਪੁਲਿਸ ਨੂੰ ਮਿਲਣ ਤੇ ਮੌਕੇ ਤੇ ਆ ਕੇ ਮਦਦ ਕੀਤੀ ਗਈ। ਟਰੈਕਟਰ ਪਲਟਣ ਕਾਰਨ ਇੱਕ ਕਿਸਾਨ ਦੀ ਮੌਤ ਹੋਣ ਦਾ ਸਮਾਚਾਰ ਸਾਹਮਣੇ ਆਇਆ ਹੈ।

ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਮਕਸਦ ਨਾਲ ਕਿਸਾਨ ਆਗੂਆਂ ਵੱਲੋਂ ਸੰਘਰਸ਼ ਤੇਜ਼ ਕਰਦੇ ਹੋਏ ਸਨ ਅੱਜ ਇਹ ਟਰੈਕਟਰ ਪਰੇਡ ਦਿੱਲੀ ਦੀਆਂ ਸੜਕਾਂ ਤੇ ਕੱਢੀ ਜਾ ਰਹੀ ਹੈ। ਹਾਦਸਿਆਂ ਤੋ ਬਚਣ ਲਈ ਕਿਸਾਨ ਆਗੂਆਂ ਵੱਲੋਂ ਕਿਸਾਨਾਂ ਨੂੰ ਸ਼ਾਂਤ ਮਈ ਰਹਿ ਕੇ ਹੀ ਇਹ ਸੰਘਰਸ਼ ਜਾਰੀ ਰੱਖਣ ਦੀ ਅਪੀਲ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਅਣਹੋਣੀ ਨੂੰ ਹੋਣ ਤੋਂ ਰੋਕਿਆ ਜਾ ਸਕੇ। ਕਿਉਂਕਿ ਕਈ ਸ਼ਰਾਰਤੀ ਅਨਸਰਾਂ ਵੱਲੋਂ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।


                                       
                            
                                                                   
                                    Previous Postਹੁਣੇ ਹੁਣੇ ਕਿਸਾਨਾਂ ਦੀ ਟਰੈਕਟਰ ਰੈਲੀ ਦੇਖ ਕੰਗਨਾ ਰਣੌਤ ਨੇ ਕਰਤਾ ਅਜਿਹਾ ਟਵੀਟ, ਸਾਰੇ ਪਾਸੇ ਹੋ ਗਈ ਚਰਚਾ
                                                                
                                
                                                                    
                                    Next Postਹੁਣੇ ਹੁਣੇ ਕਿਸਾਨਾਂ ਨੇ ਲਾਲ ਕਿਲੇ ਤੇ ਲਹਿਰਾਇਆ ਕੇਸਰੀ ਝੰਡਾ – ਦੇਖੋ ਵੱਡੀ ਖਬਰ ਅਤੇ ਤਸਵੀਰਾਂ
                                                                
                            
               
                            
                                                                            
                                                                                                                                            
                                    
                                    
                                    



