ਆਈ ਤਾਜਾ ਵੱਡੀ ਖਬਰ 

ਮਨੁੱਖ ਇਕੋ ਹੀ ਬਿਰਤੀ ਦਾ ਇਨਸਾਨ ਨਹੀਂ ਹੈ। ਸਮੇਂ ਅਤੇ ਹਾਲਾਤਾਂ ਨੂੰ ਦੇਖ ਕੇ ਇਨਸਾਨ ਦੀ ਤਬੀਅਤ ਵਿਚ ਵੀ ਬਦਲਾਅ ਆਉਂਦਾ ਰਹਿੰਦਾ ਹੈ। ਭਾਵੇਂ ਇਹ ਬਦਲਾਅ ਇਨਸਾਨ ਦੇ ਸਰੀਰ ਵਿੱਚ ਹੋਵੇ ਭਾਵੇਂ ਇਨਸਾਨ ਦੀ ਮਾਨਸਿਕਤਾ ਵਿੱਚ। ਸਰੀਰ ਵਿੱਚ ਆਏ ਹੋਏ ਬਦਲਾਅ ਨੂੰ ਤਾਂ ਸਹਿਜੇ ਹੀ ਪਛਾਣਿਆ ਜਾ ਸਕਦਾ ਹੈ ਪਰ ਕਿਸੇ ਦੀ ਬਦਲੀ ਹੋਈ ਮਾਨਸਿਕਤਾ ਦਾ ਪਤਾ ਲਗਾਉਣਾ ਇੱਕ ਬਹੁਤ ਹੀ ਕਠਿਨ ਕੰਮ ਹੁੰਦਾ ਹੈ। ਅਜੋਕੇ ਯੁੱਗ ਦੇ ਵਿਚ ਇਨਸਾਨ ਜਲਦੀ ਅਮੀਰ ਹੋਣ ਦੀ ਹੋੜ ਵਿਚ ਕਈ ਤਰ੍ਹਾਂ ਦੇ ਰਸਤੇ ਅਪਣਾਉਂਦਾ ਹੈ।

ਜਿਥੇ ਇਨ੍ਹਾਂ ਰਸਤਿਆਂ ਰਾਹੀਂ ਉਹ ਜਲਦੀ ਤਾਂ ਅਮੀਰ ਹੋ ਜਾਂਦਾ ਹੈ ਪਰ ਇਸ ਦੇ ਨਾਲ ਉਸ ਦਾ ਸੰਸਾਰ ਦੇ ਵਿਚ ਰੁਤਬਾ ਨਹੀਂ ਬਣਦਾ। ਕਿਉਂਕਿ ਇਹ ਸਾਰੇ ਰਸਤੇ ਨਾਜਾਇਜ਼ ਅਤੇ ਜ਼ੁਲਮ ਦੇ ਦਰਵਾਜ਼ੇ ਉਸ ਇਨਸਾਨ ਲਈ ਖੋਲ ਦਿੰਦੇ ਹਨ ਜਿਸ ਦਾ ਅੰਤ ਹਮੇਸ਼ਾ ਹੀ ਮਾੜਾ ਹੁੰਦਾ ਹੈ। ਜਲਦੀ ਅਮੀਰ ਹੋਣ ਵਾਸਤੇ ਇਨਸਾਨ ਵੱਲੋਂ ਕਈ ਹੱਥ-ਕੰਡੇ ਅਪਣਾਏ ਜਾਂਦੇ ਹਨ ਜਿਨ੍ਹਾਂ ਵਿਚੋਂ ਸਮੱਗਲਿੰਗ ਇਕ ਵੱਡਾ ਜ਼ਰੀਆ ਹੈ। ਪਰ ਸਮੱਗਲਿੰਗ ਕਰਨ ਵਾਲਾ ਇਨਸਾਨ ਇਕ ਨਾ ਇਕ ਦਿਨ ਪੁਲਸ ਦੇ ਅੜਿੱਕੇ ਜਰੂਰ ਆ ਜਾਂਦਾ ਹੈ। ਇਕ ਅਜਿਹਾ ਹੀ ਵਾਕਿਆ ਪੰਜਾਬ ਸੂਬੇ ਦੇ ਇਕ ਏਅਰਪੋਰਟ ਉਪਰ ਦੇਖਣ ਨੂੰ ਮਿਲਿਆ।

ਜਿੱਥੇ ਵਿਦੇਸ਼ ਤੋਂ ਆਏ ਹੋਏ ਇਕ ਯਾਤਰੀ ਦੇ ਸਾਮਾਨ ਵਿਚੋਂ ਤਕਰੀਬਨ ਢਾਈ ਸੌ ਗ੍ਰਾਮ ਸੋਨਾ ਬਰਾਮਦ ਕੀਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਦੁਬਈ ਤੋਂ ਸਪਾਈਸਜੈੱਟ ਦੀ ਇੱਕ ਉਡਾਨ ਅੰਮ੍ਰਿਤਸਰ ਦੇ ਰਾਜਾਸਾਂਸੀ ਏਅਰਪੋਰਟ ਉਪਰ ਪੁੱਜੀ। ਜਿਸ ਦੇ ਜ਼ਰੀਏ ਸਫ਼ਰ ਕਰਨ ਵਾਲੇ ਉੱਤਰ ਪ੍ਰਦੇਸ਼ ਵਿਚ ਫ਼ੈਜ਼ਪੁਰ ਅਬਾਦੀ ਜੌਹਰੀ ਨਗਰ ਦੇ ਰਹਿਣ ਵਾਲੇ ਰਮਨ ਕੁਮਾਰ ਨੂੰ ਜਦੋਂ ਕਸਟਮ ਵਿਭਾਗ ਵੱਲੋਂ ਰੋਕਿਆ ਗਿਆ ਤਾਂ ਉਸ ਕੋਲੋਂ 247 ਗ੍ਰਾਮ ਦੇ ਕਰੀਬ ਸੋਨਾ ਬਰਾਮਦ ਕੀਤਾ ਗਿਆ। ਉਕਤ ਸ਼ਖਸ ਨੇ ਇਹ ਸੋਨਾ ਪਲਾਸਟਿਕ ਦੇ ਖਿਡੌਣਿਆਂ ਦੇ ਵਿੱਚ ਲੁਕੋ ਕੇ ਰੱਖਿਆ ਹੋਇਆ ਸੀ।

ਇਸ ਸੋਨੇ ਨੂੰ ਛੋਟੇ-ਛੋਟੇ ਹਿੱਸਿਆਂ ਦੇ ਵਿੱਚ ਪਲਾਸਟਿਕ ਦੇ ਖਿਡੌਣੇ ਜਿਵੇਂ ਕਿ ਕਾਰਾਂ, ਅਲਾਰਮ ਕਲਾਕ, ਬਰੈਸਲਟ ਅਤੇ ਹੋਰ ਖਿਡਾਉਣਿਆਂ ਦੇ ਵਿਚ ਲੁਕਾ ਕੇ ਦੁਬਈ ਤੋਂ ਭਾਰਤ ਲਿਆਂਦਾ ਗਿਆ। ਪਰ ਕਸਟਮ ਵਿਭਾਗ ਨੇ ਉਸ ਵਿਅਕਤੀ ਕੋਲੋ ਲੱਖਾਂ ਦੀ ਕੀਮਤ ਵਾਲਾ ਸਮੱਗਲਿੰਗ ਸੋਨਾ ਬਰਾਮਦ ਕਰ ਲਿਆ ਅਤੇ ਉਸ ਨੂੰ ਕਸਟਡੀ ਦੇ ਵਿਚ ਲੈ ਕੇ ਪੁੱਛਗਿਛ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ।


                                       
                            
                                                                   
                                    Previous Postਪੰਜਾਬ ਚ ਇਥੇ 61 ਸਕੂਲੀ ਬਚੇ ਆਏ ਕੋਰੋਨਾ ਵਾਇਰਸ ਦੇ ਪੌਜੇਟਿਵ , ਮਚਿਆ ਹੜਕੰਪ
                                                                
                                
                                                                    
                                    Next Postਪੰਜਾਬ :  ਘਰੇ ਸੀ ਭੈਣ ਦੀ ਬਰਾਤ ਆਉਣੀ ਪਰ ਭਰਾ ਨੂੰ ਮਿਲੀ ਇਸ ਤਰਾਂ ਮੌਤ ਦੇਖ ਨਿਕਲੀਆਂ ਸਭ ਦੀਆਂ ਧਾਹਾਂ
                                                                
                            
               
                            
                                                                            
                                                                                                                                            
                                    
                                    
                                    



