ਆਈ ਤਾਜ਼ਾ ਵੱਡੀ ਖਬਰ 

ਦੇਸ਼ ਵਿੱਚ ਬਹੁਤ ਸਾਰੇ ਅਜਿਹੇ ਅਜੀਬੋ-ਗਰੀਬ ਮਾਮਲੇ ਸਾਹਮਣੇ ਆ ਜਾਂਦੇ ਹਨ ਜੋ ਹੈਰਾਨੀਜਨਕ ਹੁੰਦੇ ਹਨ ਅਤੇ ਅਜਿਹੇ ਸਾਹਮਣੇ ਆਉਣ ਵਾਲੇ ਮਾਮਲਿਆਂ ਉੱਪਰ ਵਿਸ਼ਵਾਸ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਜਿੱਥੇ ਇਨਸਾਨ ਅਤੇ ਜਾਨਵਰਾਂ ਦੇ ਵਿਚਕਾਰ ਬਹੁਤ ਹੀ ਜ਼ਿਆਦਾ ਗੂੜ੍ਹਾ ਰਿਸ਼ਤਾ ਵੀ ਕਈ ਜਗਾ ਤੇ ਵੇਖਿਆ ਜਾਂਦਾ ਹੈ, ਜੋ ਬਹੁਤ ਸਾਰੇ ਲੋਕਾਂ ਲਈ ਇੱਕ ਮਿਸਾਲ ਬਣ ਜਾਂਦਾ ਹੈ। ਜਿੱਥੇ ਬਹੁਤ ਸਾਰੇ ਇਨਸਾਨ ਆਪਣੇ ਜਾਨਵਰਾਂ ਨੂੰ ਪਿਆਰ ਨਾਲ ਰੱਖਦੇ ਹਨ। ਉੱਥੇ ਹੀ ਉਨ੍ਹਾਂ ਜਾਨਵਰਾਂ ਵੱਲੋਂ ਵੀ ਆਪਣੇ ਮਾਲਕ ਦੇ ਨਾਲ ਬੇਹੱਦ ਪਿਆਰ ਕੀਤਾ ਜਾਂਦਾ ਹੈ। ਜਿੱਥੇ ਬਹੁਤ ਸਾਰੇ ਜਾਨਵਰ ਆਪਣੇ ਮਾਲਕਾਂ ਲਈ ਆਪਣੀ ਜਾਨ ਤੱਕ ਦੇ ਦਿੰਦੇ ਹਨ

ਉਥੇ ਹੀ ਦੁਨੀਆ ਵਿੱਚ ਕੁਝ ਅਜਿਹੇ ਜਾਨਵਰ ਹੁੰਦੇ ਹਨ ਜੋ ਕਈ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦੇਂਦੇ ਹਨ। ਹੁਣ ਇੱਥੇ ਹਾਥੀ ਵੱਲੋਂ ਪਹਿਲਾਂ ਔਰਤ ਤੇ ਹਮਲਾ ਕੀਤਾ ਗਿਆ ਹੈ ਅਤੇ ਫਿਰ ਅੰਤਿਮ ਸੰਸਕਾਰ ਤੇ ਵੀ ਹਮਲਾ ਕੀਤਾ ਗਿਆ ਹੈ, ਜਿੱਥੇ ਇਸ ਘਟਨਾ ਕਾਰਨ ਪੂਰੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ। ਜਾਣਕਾਰੀ ਅਨੁਸਾਰ ਇਹ ਮਾਮਲਾ ਉੜੀਸਾ ਤੋਂ ਸਾਹਮਣੇ ਆਇਆ ਹੈ। ਜਿੱਥੇ ਜ਼ਿਲ੍ਹਾ ਮਯੂਰਭੰਜ ਦੇ ਵਿੱਚ ਇੱਕ ਹਾਥੀ ਵੱਲੋਂ ਇਕ ਔਰਤ ਉੱਪਰ ਉਸ ਸਮੇਂ ਹਮਲਾ ਕਰ ਦਿੱਤਾ ਗਿਆ, ਜਿਸ ਸਮੇਂ ਇੱਕ ਔਰਤ ਟਿਊਬਵੈਲ ਤੋਂ ਪਾਣੀ ਇਕੱਠਾ ਕਰਨ ਲਈ ਆਈ ਹੋਈ ਸੀ, ਉਸ ਸਮੇ ਹੀ ਇੱਕ ਹਾਥੀ ਵੱਲੋਂ ਉਸ ਉਪਰ ਕਾਤਲਾਨਾ ਹਮਲਾ ਕੀਤਾ ਗਿਆ ਜੋ ਕਿ ਵਾਈਲਡ ਲਾਈਫ ਸੈਂਚੁਰੀ ਤੋਂ ਆ ਗਿਆ ਸੀ।

ਇਸ ਹਾਦਸੇ ਵਿੱਚ ਔਰਤ ਗੰਭੀਰ ਰੂਪ ਨਾਲ ਜ਼ਖਮੀ ਹੋਈ ਅਤੇ ਉਸ ਦੀ ਮੌਤ ਹੋ ਗਈ। ਕਿਉਂਕਿ ਹਾਥੀ ਵੱਲੋਂ ਉਸ ਔਰਤ ਨੂੰ ਬੁਰੀ ਤਰਾਂ ਕੁਚਲਿਆ ਗਿਆ ਸੀ। ਇੱਥੇ ਹੀ ਬੱਸ ਨਹੀਂ ਹੁੰਦੀ ਜਦੋਂ ਇਸ ਔਰਤ ਦਾ ਅੰਤਿਮ ਸੰਸਕਾਰ ਕੀਤਾ ਜਾਣ ਲੱਗਾ ਤਾਂ ਉਸ ਸਮੇਂ ਫਿਰ ਇਸ ਹਾਥੀ ਵੱਲੋਂ ਉਸ ਔਰਤ ਦੀ ਲਾਸ਼ ਉੱਪਰ ਹਮਲਾ ਕੀਤਾ ਗਿਆ।

ਮੌਕੇ ਤੇ ਮੌਜੂਦ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਵੱਲੋਂ ਇਸ ਘਟਨਾ ਨੂੰ ਦੇਖਦੇ ਹੋਏ ਉਥੋਂ ਭੱਜ ਕੇ ਆਪਣੀ ਜਾਨ ਬਚਾਈ ਗਈ। ਜਿੱਥੇ ਇੱਕ ਔਰਤ ਦਰਖਤ ਉਪਰ ਵੀ ਚੜ੍ਹ ਗਈ। ਉਥੇ ਹੀ ਉਸੇ ਹਾਥੀ ਵੱਲੋਂ ਮੁੜ ਤੋਂ ਉਸ ਔਰਤ ਦੀ ਲਾਸ਼ ਉੱਪਰ ਵੀ ਹਮਲਾ ਕੀਤਾ ਗਿਆ। ਜਿਸ ਤੋਂ ਪਹਿਲਾਂ ਇਸ ਹਾਥੀ ਵੱਲੋਂ ਸਾਰੇ ਲੋਕਾਂ ਨੂੰ ਉਸ ਜਗਾ ਤੋਂ ਭਜਾ ਦਿੱਤਾ ਗਿਆ ਸੀ।

Home  ਤਾਜਾ ਖ਼ਬਰਾਂ  ਹਾਥੀ ਨੇ ਪਹਿਲਾ ਕੀਤਾ ਮਹਿਲਾ ਦਾ ਕਤਲ ਫਿਰ ਅੰਤਿਮ ਸੰਸਕਾਰ ਤੇ ਵੀ ਕੀਤਾ ਹਮਲਾ- ਪੂਰੇ ਇਲਾਕੇ ਚ ਪਾਈ ਦਹਿਸ਼ਤ
                                                      
                                       
                            
                                                                   
                                    Previous Postਨਿਊਜ਼ੀਲੈਂਡ ਨੇ ਕਰਤਾ ਇਹ ਵੱਡਾ ਐਲਾਨ ਅੰਤਰਾਸ਼ਟਰੀ ਯਾਤਰੀਆਂ ਲਈ- ਤਾਜਾ ਵੱਡੀ ਖਬਰ
                                                                
                                
                                                                    
                                    Next Postਵਿਦੇਸ਼ ਚ ਭਾਰਤੀ ਦੀ ਚਮਕੀ ਕਿਸਮਤ, ਰਾਤੋ ਰਾਤ ਲਾਟਰੀ ਨੇ ਕਰਤਾ ਮਾਲੋਮਾਲ- ਪਰਿਵਾਰ ਚ ਨਹੀਂ ਰਿਹਾ ਖੁਸ਼ੀ ਦਾ ਟਿਕਾਣਾ
                                                                
                            
               
                            
                                                                            
                                                                                                                                            
                                    
                                    
                                    



