ਆਈ ਤਾਜਾ ਵੱਡੀ ਖਬਰ 

ਕਹਿੰਦੇ ਹਨ ਕਿ ਹਾਦਸਾ ਕਿਸੇ ਵੀ ਸਮੇਂ ਕਿਸੇ ਵੀ ਵਿਅਕਤੀ ਦੇ ਨਾਲ ਵਾਪਰ ਸਕਦਾ ਹੈ। ਕਈ ਵਾਰ ਜਦੋਂ ਕਿਸੇ ਪ੍ਰਕਾਰ ਦਾ ਕੋਈ ਵੱਡਾ ਹਾਦਸਾ ਵਾਪਰ ਜਾਂਦਾ ਹੈ ਤੇ ਉਹਨਾਂ ਹਾਦਸਿਆਂ ਦੌਰਾਨ ਹੋਏ ਜਾਨੀ ਤੇ ਮਾਲੀ ਨੁਕਸਾਨ ਵੇਖਣ ਤੋਂ ਬਾਅਦ ਹਰ ਕਿਸੇ ਦਾ ਮਨ ਝਿੰਜੋੜਿਆ ਜਾਂਦਾ ਹੈ। ਅਜਿਹੀਆਂ ਖਬਰਾਂ ਹਰ ਰੋਜ਼ ਅਖਬਾਰਾਂ ਦੀਆਂ ਸੁਰਖੀਆਂ ਦੇ ਵਿੱਚ ਛੱਪਦੀਆਂ ਹਨ,  ਜਿਹੜੀਆਂ ਇੱਕ ਬੇਹਦ ਹੀ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਹਨ l ਤਾਜ਼ਾ ਮਾਮਲਾ ਸਾਂਝਾ ਕਰਾਂਗੇ ਜਿੱਥੇ ਇੱਕ ਇੱਕ ਜਹਾਜ਼ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਿਆ l ਜਿਸ ਦੇ ਚਲਦੇ ਬਹੁਤ ਸਾਰੇ ਲੋਕਾਂ ਦੇ ਮੌਤ ਹੋ ਗਈ l ਇਸ ਘਟਨਾ ਦੇ ਵਾਪਰਨ ਤੋਂ ਬਾਅਦ ਇੱਕ ਡਰ ਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ l ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਇੰਡੋਨੇਸ਼ੀਆ ਦੇ ਸਥਾਨਕ ਕੈਰੀਅਰ SAM ਏਅਰ ਦਾ ਇਕ ਜਹਾਜ਼ ਵੱਡੇ ਹਾਦਸੇ ਦਾ ਸ਼ਿਕਾਰ ਹੋ ਗਿਆ l ਇਹ ਜਹਾਜ਼ ਸੁਲਾਵੇਸੀ ਟਾਪੂ ਦੇ ਗੋਰੋਂਤਾਲੋ ਸੂਬੇ ‘ਚ ਹਾਦਸਾਗ੍ਰਸਤ ਹੋਇਆ l ਜਿਸ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਚਾਰੇ ਪਾਸੇ ਹਾਹਾਕਾਰ ਦਾ ਮਾਹੌਲ ਬਣ ਗਿਆ । ਘਟਨਾ ਤੋਂ ਬਾਅਦ ਸਬੰਧਿਤ ਵਿਭਾਗ ਦੀਆਂ ਟੀਮਾਂ ਮੌਕੇ ਤੇ ਪੁੱਜੀਆਂ ਜਿਨਾਂ ਦੇ ਵੱਲੋਂ ਸਥਿਤੀ ਤੇ ਕਾਬੂ ਪਾਇਆ ਗਿਆ l ਉਧਰ ਸਥਾਨਕ ਮੀਡੀਆ ਦੇ ਹਵਾਲੇ ਨਾਲ ਗੋਰੋਂਟਾਲੋ ਸਰਚ ਐਂਡ ਰੈਸਕਿਊ ਦਫਤਰ ਦੇ ਮੁਖੀ ਹੇਰੀਯੰਤੋ ਨੇ ਕਿਹਾ ਕਿ ਪੀਕੇ ਐੱਸਐੱਮਐੱਚ ਕਿਸਮ ਦਾ ਜਹਾਜ਼ ਮਾਕਾਸਰ ਏਅਰਨੇਵ ਦੇ ਅਧਿਕਾਰੀਆਂ ਨਾਲ ਸੰਪਰਕ ਟੁੱਟਣ ਤੋਂ ਬਾਅਦ ਕਰੈਸ਼ ਹੋ ਗਿਆ। ਜਿਸ ਕਾਰਨ ਇਸ ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਤੇ ਕਈ ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਜਿਨਾਂ ਨੂੰ ਇਲਾਜ ਵਾਸਤੇ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ। ਉਧਰ ਇਸ ਹਾਦਸੇ ਸਬੰਧੀ ਟੀਮਾਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਆਖਰਕਾਰ ਇਸ ਹਾਦਸੇ ਦੇ ਵਾਪਰਨ ਦੇ ਪਿੱਛੇ ਦੇ ਅਸਲ ਕਾਰਨ ਕੀ ਹਨ l

                                       
                            
                                                                   
                                    Previous Postਪੰਜਾਬੀਓ ਕੱਢ ਲਵੋ ਰਜਾਈਆਂ , ਠੰਡ ਦੀ ਹੋਵੇਗੀ ਸ਼ੁਰੂਵਾਤ ਇਸ ਤਰੀਕ ਤੋਂ ਬਦਲੇਗਾ ਮੌਸਮ
                                                                
                                
                                                                    
                                    Next Post12 ਸਾਲਾਂ ਤੋਂ ਔਰਤ ਦੇ ਪੇਟ ਚ ਸੀ ਦਰਦ , ਡਾਕਟਰਾਂ ਨੇ ਕੱਢੀ ਅਜਿਹੀ ਚੀਜ਼ ਉੱਡ ਗਏ ਹੋਸ਼
                                                                
                            
               
                            
                                                                            
                                                                                                                                            
                                    
                                    
                                    



