ਹਫ਼ਤੇ ਭਰ ਦੀ ਥਕਾਵਟ ਤੋਂ ਬਾਅਦ ਜਿੱਥੇ ਲੋਕ ਐਤਵਾਰ ਨੂੰ ਘਰ ਵਿੱਚ ਆਰਾਮ ਕਰਨ ਦੀ ਯੋਜਨਾ ਬਣਾਉਂਦੇ ਹਨ, ਉੱਥੇ ਪੰਜਾਬ ਦੇ ਕਈ ਇਲਾਕਿਆਂ ਵਿੱਚ ਅੱਜ ਲੰਬੀ ਬਿਜਲੀ ਕਟੌਤੀ ਹੋਣ ਵਾਲੀ ਹੈ। ਵਿਭਾਗ ਵੱਲੋਂ ਜਾਣਕਾਰੀ ਦੇਂਦੇ ਹੋਏ ਕਿਹਾ ਗਿਆ ਹੈ ਕਿ ਗਰਮੀਆਂ ਦੇ ਮੌਸਮ ਵਿਚ ਲੋਡ ਤੇ ਮੁਰੰਮਤ ਦੀ ਲੋੜ ਨੂੰ ਧਿਆਨ ਵਿਚ ਰੱਖਦਿਆਂ ਕਈ ਥਾਵਾਂ ‘ਤੇ ਬਿਜਲੀ ਸਪਲਾਈ ਅਸਥਾਈ ਤੌਰ ‘ਤੇ ਰੋਕੀ ਜਾਵੇਗੀ। ਇਸ ਸਬੰਧੀ ਲੋਕਾਂ ਨੂੰ ਪਹਿਲਾਂ ਹੀ ਅਗਾਹੀ ਦਿੱਤੀ ਗਈ ਹੈ।
ਜਲੰਧਰ
ਜਲੰਧਰ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਅੱਜ ਬਿਜਲੀ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤਕ ਬੰਦ ਰਹੇਗੀ। ਇਨ੍ਹਾਂ ਵਿੱਚ ਸਰਜੀਕਲ ਕੰਪਲੈਕਸ ਤੋਂ ਚੱਲਣ ਵਾਲੇ 11 ਕੇ.ਵੀ. ਫੀਡਰਾਂ ਜਿਵੇਂ ਗੁਪਤਾ, ਹੇਲਰਾਂ, ਵਰਿਆਣਾ-1, ਜੁਨੇਜਾ, ਕਰਤਾਰ, ਦੋਆਬਾ, ਕਪੂਰਥਲਾ ਅਤੇ ਜਲੰਧਰ ਕੁੰਜ ਆਉਂਦੇ ਹਨ। ਇਹ ਸਪਲਾਈ ਬੰਦ ਹੋਣ ਕਰਕੇ ਕਪੂਰਥਲਾ ਰੋਡ, ਇੰਡਸਟਰੀਅਲ ਕੰਪਲੈਕਸ ਵਰਿਆਣਾ, ਜਲੰਧਰ ਕੁੰਜ ਆਦਿ ਇਲਾਕੇ ਪ੍ਰਭਾਵਿਤ ਹੋਣਗੇ।
ਫੋਕਲ ਪੁਆਇੰਟ ਸਬ-ਸਟੇਸ਼ਨ ਨਾਲ ਜੁੜੇ ਨਿਊ ਸ਼ੰਕਰ, ਡੀ-ਬਲਾਕ, ਰਾਏਪੁਰ ਰੋਡ, ਮੋਖੇ, ਪੰਜਾਬੀ ਬਾਗ, ਸਲੇਮਪੁਰ, ਸੰਜੇ ਗਾਂਧੀ ਨਗਰ ਆਦਿ ਇਲਾਕਿਆਂ ਦੀ ਸਪਲਾਈ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤਕ ਬੰਦ ਰਹੇਗੀ। ਇਹ ਬੰਦੀਆਂ ਫੋਕਲ ਪੁਆਇੰਟ ਇੰਡਸਟਰੀਜ਼, ਸਵਰਨ ਪਾਰਕ, ਸੈਣੀ ਕਾਲੋਨੀ, ਬੁਲੰਦਪੁਰ ਆਦਿ ਨੂੰ ਪ੍ਰਭਾਵਿਤ ਕਰਨਗੀਆਂ।
ਨੂਰਮਹਿਲ
ਨੂਰਮਹਿਲ ਵਿੱਚ 220 ਕੇ.ਵੀ. ਸਬ-ਸਟੇਸ਼ਨ ਤੋਂ ਚੱਲਦੇ ਫੀਡਰਾਂ ਦੀ ਲਾਈਨਾਂ ਦੀ ਸ਼ਿਫਟਿੰਗ ਕਾਰਨ ਸਵੇਰੇ 9 ਵਜੇ ਤੋਂ ਦੁਪਿਹਰ 3 ਵਜੇ ਤਕ ਮੰਡੀ ਰੋਡ, ਚੀਮਾਂ ਏ.ਪੀ., ਸਾਗਰਪੁਰ ਏ.ਪੀ. ਅਤੇ ਫਰਵਾਲਾ ਏ.ਪੀ. ਫੀਡਰਾਂ ਦੀ ਸਪਲਾਈ ਬੰਦ ਰਹੇਗੀ।
ਤਰਨਤਾਰਨ
ਤਰਨਤਾਰਨ ਵਿਚ 132 ਕੇ.ਵੀ.ਏ. ਸਬ-ਸਟੇਸ਼ਨ ਤੋਂ ਚੱਲਦੇ ਸਿਟੀ-6 ਫੀਡਰ ਦੀ ਸਪਲਾਈ 4 ਅਗਸਤ (ਸੋਮਵਾਰ) ਨੂੰ ਸਵੇਰੇ 11 ਵਜੇ ਤੋਂ ਦੁਪਹਿਰ 5 ਵਜੇ ਤਕ ਮੁਰੰਮਤ ਕਾਰਨ ਬੰਦ ਰਹੇਗੀ। ਪ੍ਰਭਾਵਿਤ ਇਲਾਕਿਆਂ ਵਿੱਚ ਚੰਦਰ ਕਾਲੋਨੀ, ਨੂਰਦੀ ਰੋਡ, ਪਾਰਕ ਐਵੀਨਿਊ, ਗੁਰੂ ਅਰਜਨ ਦੇਵ ਕਾਲੋਨੀ, ਗੁਰਬਖਸ਼ ਕਾਲੋਨੀ, ਜੈਦੀਪ ਕਾਲੋਨੀ ਅਤੇ ਹੋਰ ਨਜ਼ਦੀਕੀ ਇਲਾਕੇ ਸ਼ਾਮਲ ਹਨ।
ਸੰਖੇਪ ਵਿੱਚ: