ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿੱਚ ਵਾਪਰ ਰਹੀਆਂ ਗੈਂਗਸਟਰਾਂ ਦੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਜਿੱਥੇ ਪੰਜਾਬ ਸਰਕਾਰ ਵੱਲੋਂ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਹੈ ਤਾਂ ਜੋ ਪੰਜਾਬ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਨੂੰ ਠੱਲ੍ਹ ਪਾਈ ਜਾ ਸਕੇ ਜਿਸ ਨਾਲ ਪੰਜਾਬ ਦੇ ਹਲਾਤਾਂ ਤੇ ਗਹਿਰਾ ਅਸਰ ਪੈ ਰਿਹਾ ਹੈ। ਕਿਉਂਕਿ ਪੰਜਾਬ ਵਿੱਚ ਬਹੁਤ ਸਾਰੇ ਅਜਿਹੇ ਗਾਇਕ ਹਨ ਜਿਨ੍ਹਾਂ ਵੱਲੋਂ ਪੈਸੇ ਲੈ ਕੇ ਕਈ ਅਜਿਹੇ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਜਿਨ੍ਹਾਂ ਵੱਲੋਂ ਵੱਖਰੇ ਵੱਖਰੇ ਖੇਤਰਾਂ ਵਿਚ ਆਪਣਾ ਇਕ ਵੱਖਰਾ ਮੁਕਾਮ ਹਾਸਲ ਕੀਤਾ ਗਿਆ ਹੈ। ਮਾਰਚ ਦੇ ਵਿਚ ਜਿਥੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਇੱਕ ਚੱਲ ਰਹੇ ਟੂਰਨਾਮੈਂਟ ਦੇ ਵਿਚ ਕਤਲ ਕਰ ਦਿੱਤਾ ਗਿਆ ਸੀ।

ਉੱਥੇ ਹੀ ਹੁਣ ਸੰਦੀਪ ਨੰਗਲ ਅੰਬੀਆਂ ਤੋਂ ਬਾਅਦ ਇਸ ਕਬੱਡੀ ਖਿਡਾਰੀ ਉਪਰ ਤਾਬੜ-ਤੋੜ ਗੋਲੀਆਂ ਚਲਾਈਆਂ ਗਈਆਂ ਹਨ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਇੰਟਰਨੈਸ਼ਨਲ ਪੱਧਰ ਦੇ ਸਾਬਕਾ ਕਬੱਡੀ ਖਿਡਾਰੀ ਬਲਬੀਰ ਸਿੰਘ ਵਾਸੀ ਭੁਜੜਾਵਾਲਾ ਉਪਰ ਜਾਨਲੇਵਾ ਹਮਲਾ ਕੀਤਾ ਗਿਆ ਹੈ ਜਿੱਥੇ ਉਸ ਨੂੰ ਮਾਰਨ ਦੀ ਨੀਅਤ ਉੱਪਰ ਉਸ ਉਪਰ ਤਾਬੜ-ਤੋੜ ਗੋਲੀਆਂ ਚਲਾਈਆਂ ਗਈਆਂ ਹਨ। ਜਿੱਥੇ ਕੁਝ audio ਵੀ ਵਾਇਰਲ ਹੋਈਆਂ ਸਨ ਜਿਸ ਵਿਚ ਜੇਲ੍ਹ ਚ ਬੰਦ ਗੈਂਗਸਟਰ ਵੱਲੋਂ ਉਸਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ।

ਤਰਨ ਤਾਰਨ ਜਿਲੇ ਦੇ ਕਸਬਾ ਪੱਟੀ ਤੋਂ ਹੁਣ ਇਹ ਖਬਰ ਸਾਹਮਣੇ ਆਈ ਹੈ ਜਿੱਥੇ ਇਸ ਖਿਡਾਰੀ ਉੱਪਰ ਗੋਲੀਆਂ ਨਾਲ ਹਮਲਾ ਕੀਤਾ ਗਿਆ ਹੈ। ਇਸ ਹਮਲੇ ਦੇ ਦੌਰਾਨ ਬਲਬੀਰ ਸਿੰਘ ਨੂੰ ਜਿੱਥੇ ਦੋ ਗੋਲੀਆਂ ਛੋਹ ਕੇ ਲੰਘ ਗਈਆਂ ਹਨ ਉਥੇ ਹੀ ਇਸ ਹਮਲੇ ਦੇ ਵਿੱਚ ਬਲਬੀਰ ਸਿੰਘ ਦਾ ਸਾਲਾ ਹਰਵਿੰਦਰ ਵੀ ਜ਼ਖਮੀ ਹੋਇਆ ਹੈ। ਇਹ ਹਮਲਾ ਉਸ ਸਮੇਂ ਕੀਤਾ ਗਿਆ ਜਦੋਂ ਕਬੱਡੀ ਖਿਡਾਰੀ ਬਲਬੀਰ ਸਿੰਘ ਆਪਣੇ ਸਾਲੇ ਦੇ ਨਾਲ ਟਰੈਕਟਰ ਤੇ ਸਵਾਰ ਹੋ ਕੇ ਇਕ ਮੈਡੀਕਲ ਸਟੋਰ ਉਪਰ ਦਵਾਈ ਲੈਣ ਲਈ ਜਾ ਰਹੇ ਸਨ। ਇਸ ਦੌਰਾਨ ਭਿੱਖੀ ਵਿੰਡ ਰੋਡ ਤੇ ਟਰੈਕਟਰ ਦਾ ਫਿਲਟਰ ਸਾਫ ਕਰਵਾਉਣ ਲਈ ਉਸ ਦਾ ਸਾਲਾ ਰੁਕ ਗਿਆ।

ਉਸੇ ਸਮੇਂ ਹੀ ਤਿੰਨ ਗੱਡੀਆਂ ਉਨ੍ਹਾਂ ਦੇ ਕੋਲ ਆ ਕੇ ਰੁਕੀਆ ਅਤੇ ਅਤੇ ਉਨ੍ਹਾਂ ਦਾ ਟਰੈਕਟਰ ਖੋਹ ਕੇ ਉਸ ਜਗ੍ਹਾ ਤੋਂ ਭਿੱਖੀਵਿੰਡ ਰੋਡ ਵੱਲ ਚਲੇ ਗਏ। ਇਸ ਦੌਰਾਨ ਹੀ ਜਦੋਂ ਬਲਬੀਰ ਸਿੰਘ ਅਤੇ ਉਸਦੇ ਸਾਥੀਆਂ ਵੱਲੋਂ ਇਹਨਾਂ ਲੋਕਾਂ ਦਾ ਪਿੱਛਾ ਕੀਤਾ ਗਿਆ ਪਰ ਰਸਤੇ ਵਿੱਚ ਜਾ ਕੇ ਜਿਥੇ ਉਨ੍ਹਾਂ ਵੱਲੋਂ ਟਰੈਕਟਰ ਰੋਕ ਲਿਆ ਗਿਆ ਉਥੇ ਹੀ ਸਾਹਿਬ ਗੁਰਦੁਆਰੇ ਦੇ ਨਜ਼ਦੀਕ ਉਨ੍ਹਾਂ ਵੱਲੋਂ ਹਮਲਾ ਕਰ ਦਿੱਤਾ ਗਿਆ। ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਚਾਰ ਵਿਅਕਤੀਆ ਦੀ ਪਹਿਚਾਣ ਹੋ ਚੁੱਕੀ ਹੈ ਅਤੇ ਉਨ੍ਹਾਂ ਵੱਲੋਂ ਮਾਰਨ ਦੀ ਧਮਕੀ ਵੀ ਦਿੱਤੀ ਜਾ ਚੁੱਕੀ ਹੈ ਪੁਲਿਸ ਵੱਲੋਂ ਹੁਣ ਪਹਿਚਾਣ ਵਿੱਚ ਆਏ ਚਾਰ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Home  ਤਾਜਾ ਖ਼ਬਰਾਂ  ਸੰਦੀਪ ਨੰਗਲ ਅੰਬੀਆਂ ਤੋਂ ਬਾਅਦ ਹੁਣ ਇਸ ਕਬੱਡੀ ਖਿਡਾਰੀ ਤੇ ਚਲਾਈਆਂ ਗਈਆਂ ਤਾਬੜਤੋੜ ਗੋਲੀਆਂ – ਤਾਜਾ ਵੱਡੀ ਖਬਰ
                                                      
                              ਤਾਜਾ ਖ਼ਬਰਾਂ                               
                              ਸੰਦੀਪ ਨੰਗਲ ਅੰਬੀਆਂ ਤੋਂ ਬਾਅਦ ਹੁਣ ਇਸ ਕਬੱਡੀ ਖਿਡਾਰੀ ਤੇ ਚਲਾਈਆਂ ਗਈਆਂ ਤਾਬੜਤੋੜ ਗੋਲੀਆਂ – ਤਾਜਾ ਵੱਡੀ ਖਬਰ
                                       
                            
                                                                   
                                    Previous Postਪੰਜਾਬ ਚ ਇਥੇ ਵਾਪਰਿਆ ਦਰਦਨਾਕ ਹਾਦਸਾ, ਇਕੋ ਪਰਿਵਾਰ ਦੇ 7 ਜੀਆਂ ਦੀ ਹੋਈ ਮੌਤ- ਇਲਾਕੇ ਚ ਛਾਇਆ ਮਾਤਮ
                                                                
                                
                                                                    
                                    Next Postਅਮਰੀਕਾ ਤੋਂ ਆਈ ਵੱਡੀ ਮਾੜੀ ਖਬਰ , ਕੁਦਰਤ ਨੇ ਮਚਾਇਆ ਕਹਿਰ- ਕਰਾਏ ਗਏ ਸੈਕੜੇ ਘਰ ਖਾਲੀ
                                                                
                            
               
                            
                                                                            
                                                                                                                                            
                                    
                                    
                                    



