ਆਈ ਤਾਜਾ ਵੱਡੀ ਖਬਰ

ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰੋਨਾ ਦੇ ਪ੍ਰਭਾਵ ਤੋਂ ਬਚਾਉਣ ਲਈ ਤੇ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਬਹੁਤ ਸਾਰੇ ਸਖਤ ਆਦੇਸ਼ ਲਾਗੂ ਕੀਤੇ ਗਏ ਹਨ। ਸਰਕਾਰ ਵੱਲੋਂ ਜਿੱਥੇ ਬਹੁਤ ਸਾਰੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ ਤਾਂ ਜੋ ਲੋਕਾਂ ਨੂੰ ਕਰੋਨਾ ਦੇ ਪ੍ਰਭਾਵ ਹੇਠ ਆਉਣ ਤੋਂ ਬਚਾਇਆ ਜਾ ਸਕੇ। ਉਥੇ ਹੀ ਸਰਕਾਰ ਦੀ ਵਧ ਰਹੇ ਕੇਸਾਂ ਨੂੰ ਦੇਖਦੇ ਹੋਏ ਚਿੰਤਾ ਵੀ ਵਧ ਰਹੀ ਹੈ। ਜਿੱਥੇ ਸੂਬਾ ਸਰਕਾਰ ਵੱਲੋਂ ਸਮੇਂ ਸਮੇਂ ਤੇ ਉੱਚ ਅਧਿਕਾਰੀਆਂ ਨਾਲ ਕਰੋਨਾ ਦੀ ਸਥਿਤੀ ਬਾਰੇ ਗੱਲਬਾਤ ਕੀਤੀ ਜਾ ਰਹੀ ਹੈ। ਤਾਂ ਜੋ ਸਮੇਂ ਰਹਿੰਦੇ ਸਹੀ ਫੈਸਲੇ ਲਏ ਜਾ ਸਕਣ। ਹੁਣ ਪੰਜਾਬ ਚ ਕੈਪਟਨ ਸਰਕਾਰ ਨੇ ਲਗਾ ਦਿੱਤਾ ਇਹਨਾਂ ਸਖਤ ਪਾਬੰਦੀਆਂ ਸਮੇਤ ਲਾਕ ਡਾਊਨ ।

ਜਿਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਪੰਜਾਬ ਵਿੱਚ ਕਰੋਨਾ ਵੈਕਸੀਨ ਦੇ ਬਾਵਜੂਦ ਵੀ ਕਰੋਨਾ ਕੇਸਾਂ ਵਿਚ ਲਗਾਤਾਰ ਇਜ਼ਾਫ਼ਾ ਦਰਜ ਕੀਤਾ ਜਾ ਰਿਹਾ ਹੈ। ਜਿਸ ਕਾਰਨ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਸੂਬੇ ਅੰਦਰ ਸ਼ਾਮ 6 ਵਜੇ ਸਵੇਰੇ 5 ਵਜੇ ਤਕ ਰਾਤ ਦਾ ਕਰਫਿਊ ਵੀ ਜਾਰੀ ਕੀਤਾ ਗਿਆ ਹੈ। ਉੱਥੇ ਹੀ ਹੁਣ ਕੈਪਟਨ ਅਮਰਿੰਦਰ ਸਿੰਘ ਵੱਲੋਂ ਉੱਚ ਅਧਿਕਾਰੀਆਂ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਨਵੀਆਂ ਗਾਈਡਲਾਈਨ ਦੀਆਂ ਹਦਾਇਤਾਂ ਸਖ਼ਤੀ ਨਾਲ ਲਾਗੂ ਕਰਵਾਉਣ ਬਾਰੇ ਹੁਕਮ ਜਾਰੀ ਕੀਤੇ ਹਨ। ਪੰਜਾਬ ’ਚ ਵੱਧ ਰਹੇ ਕੋਰੋਨਾ ਦੇ ਪ੍ਰਕੋਪ ਦੇ ਰੋਕਣ ਨੂੰ ਇਕ ਵਾਰ ਫਿਰ ਸਖਤ ਹਿਦਾਇਤਾਂ ਜਾਰੀ ਕੀਤੀਆਂ ਹਨ।

ਜਿਸ ਬਾਰੇ ਸਰਕਾਰ ਨੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਜਾਰੀ ਕੀਤਾ ਹੈ । ਸਰਕਾਰ ਵੱਲੋਂ ਇਹ ਜਾਰੀ ਕੀਤੀਆਂ ਗਈਆਂ ਨਵੀਆਂ ਪਾਬੰਦੀਆਂ 15 ਮਈ ਤੱਕ ਜਾਰੀ ਰੱਖਣ ਦੇ ਆਦੇਸ਼ ਲਾਗੂ ਕੀਤੇ ਗਏ ਹਨ। ਜਿੱਥੇ ਵਿਆਹ ਸ਼ਾਦੀਆਂ ਤੇ ਸਸਕਾਰ ਤੇ ਸਿਰਫ 10 ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ਤੇ ਪਾਬੰਦੀ ਲਗਾਈ ਗਈ ਹੈ। ਸਾਰੇ ਸਰਕਾਰੀ ਦਫ਼ਤਰ 50 ਫੀਸਦੀ ਕਰਮਚਾਰੀਆਂ ਦੇ ਨਾਲ ਖੋਲੇ ਜਾਣਗੇ। ਸੂਬੇ ਅੰਦਰ ਸਾਰੀਆਂ ਗੈਰ ਜਰੂਰੀ ਸਮਾਨ ਦੀਆਂ ਦੁਕਾਨਾਂ ਬੰਦ ਰਹਿਣਗੀਆਂ ।

ਸੂਬੇ ਵਿਚ ਸਾਰੇ ਧਾਰਮਿਕ ਅਸਥਾਨਾਂ ਨੂੰ 6 ਵਜੇ ਬੰਦ ਕੀਤੇ ਜਾਣ ਦੇ ਆਦੇਸ਼ ਵੀ ਦਿੱਤੇ ਗਏ ਹਨ। ਪੰਜਾਬ ਵਿੱਚ ਦਾਖਲ ਹੁੰਦੇ ਸਮੇਂ ਕਰੋਨਾ ਦੀ ਨੈਗਟਿਵ ਰਿਪੋਰਟ, ਜਾਂ ਕਰੋਨਾ ਟੀਕਾਕਰਨ ਦਾ ਸਰਟੀਫਿਕੇਟ ਦਿਖਾਉਣਾ ਲਾਜ਼ਮੀ ਹੈ। ਚਾਰ ਪਹੀਆ ਵਾਹਨ ਚ ਸਿਰਫ ਦੋ ਆਦਮੀ ਤੇ ਦੁਪਹੀਆ ਵਾਹਨ ਤੇ ਸਿਰਫ ਇੱਕ ਆਦਮੀ ਸਫਰ ਕਰ ਸਕੇਗਾ। ਉਥੇ ਹੀ ਸਰਕਾਰ ਵੱਲੋਂ ਇਨ੍ਹਾਂ ਆਦੇਸ਼ਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕਰਨ ਦੇ ਆਦੇਸ਼ ਵੀ ਦਿੱਤੇ ਗਏ ਹਨ।
Home  ਤਾਜਾ ਖ਼ਬਰਾਂ  ਸਾਵਧਾਨ : ਹੁਣੇ ਹੁਣੇ ਪੰਜਾਬ ਚ ਕੈਪਟਨ ਸਰਕਾਰ ਨੇ ਲਗਾ ਦਿੱਤਾ ਇਹਨਾਂ  ਸਖਤ ਪਾਬੰਦੀਆਂ ਸਮੇਤ ਲਾਕ ਡਾਊਨ
                                                      
                                       
                            
                                                                   
                                    Previous Postਹੁਣੇ ਹੁਣੇ ਹੋਈ ਕਰਾਰੀ ਹਾਰ  ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਵਲੋਂ ਆ ਗਿਆ ਇਹ ਬਿਆਨ
                                                                
                                
                                                                    
                                    Next Postਹੁਣੇ ਹੁਣੇ ਪੰਜਾਬ ਦੀ ਟੀਮ ਦੇ ਕੈਪਟਨ  ਕੇ. ਐੱਲ. ਰਾਹੁਲ ਬਾਰੇ ਆਈ ਮਾੜੀ ਖਬਰ – ਹੋ ਰਹੀਆਂ ਦੁਆਵਾਂ
                                                                
                            
               
                            
                                                                            
                                                                                                                                            
                                    
                                    
                                    



