ਸਾਵਧਾਨ : ਪੰਜਾਬ ਚ ਕੱਲ੍ਹ ਸਵੇਰੇ 9 ਵਜੇ ਤੋਂ 3 ਵਜੇ ਤੱਕ ਏਥੇ ਬਿਜਲੀ ਰਹੇਗੀ ਬੰਦ

ਪੰਜਾਬ ਚ ਕੱਲ੍ਹ ਸਵੇਰੇ 9 ਵਜੇ ਤੋਂ 3 ਵਜੇ ਤੱਕ ਏਥੇ ਬਿਜਲੀ ਰਹੇਗੀ ਬੰਦ

ਮੋਗਾ ‘ਚ 21 ਜੂਨ ਨੂੰ ਬਿਜਲੀ ਸਪਲਾਈ ਰਾਹੇ ਵਧੇਰੇ ਇਲਾਕਿਆਂ ਵਿੱਚ ਹੋਵੇਗੀ ਬੰਦ

ਮੋਗਾ ਦੇ ਕਈ ਇਲਾਕਿਆਂ ਵਿੱਚ ਬਿਜਲੀ ਕੱਟ ਦੀ ਘੋਸ਼ਣਾ ਕੀਤੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ, 66 ਕੇਵੀ ਸਬ ਸਟੇਸ਼ਨ ਫੋਕਲ ਪੁਆਇੰਟ ਤੋਂ ਚੱਲਣ ਵਾਲੇ ਪ੍ਰੇਮ ਨਗਰ ਅਤੇ ਬਾਬਾ ਬੁੱਧ ਦਾਸ ਫੀਡਰ ਉੱਤੇ ਜ਼ਰੂਰੀ ਮੁਰੰਮਤ ਦੇ ਕੰਮ ਕਰਕੇ 21 ਜੂਨ (ਸ਼ੁੱਕਰਵਾਰ) ਨੂੰ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ।

ਇਸ ਮੁਰੰਮਤ ਕਾਰਨ ਬਾਬਾ ਨੰਦ ਸਿੰਘ ਨਗਰ, ਕੋਟਕਪੂਰਾ ਬਾਈਪਾਸ, ਪ੍ਰੀਤ ਨਗਰ, ਨਿਗਾਹਾ ਰੋਡ, ਕਬੀਰ ਨਗਰ, ਗਿੱਲ ਰੋਡ, ਗੁਰੂ ਅਰਜਨ ਦੇਵ ਨਗਰ ਅਤੇ ਕੁਲਾਰ ਨਗਰ ਵਰਗੇ ਇਲਾਕਿਆਂ ਦੀ ਬਿਜਲੀ ਸੇਵਾ ਪ੍ਰਭਾਵਿਤ ਹੋਵੇਗੀ।

ਇਹ ਜਾਣਕਾਰੀ ਐੱਸ.ਡੀ.ਓ. ਇੰਜੀਨੀਅਰ ਮਨਦੀਪ ਸਿੰਘ, ਜੇਈ ਰਵਿੰਦਰ ਕੁਮਾਰ ਅਤੇ ਜੇਈ ਬੂਟਾ ਸਿੰਘ, ਦਫ਼ਤਰ ਸਬ ਅਰਬਨ ਸਬ ਡਿਵੀਜ਼ਨ ਮੋਗਾ ਵੱਲੋਂ ਸਾਂਝੀ ਕੀਤੀ ਗਈ। ਵਿਭਾਗ ਵੱਲੋਂ ਲੋਕਾਂ ਨੂੰ ਪੂਰਵ ਤਿਆਰੀ ਕਰਨ ਦੀ ਅਪੀਲ ਕੀਤੀ ਗਈ ਹੈ ਤਾਂ ਜੋ ਬਿਜਲੀ ਬੰਦ ਹੋਣ ਦੌਰਾਨ ਕੋਈ ਮੁਸ਼ਕਲ ਨਾ ਆਵੇ।