ਤਾਜਾ ਵੱਡੀ ਖਬਰ 

ਵਿਦੇਸ਼ ਵਿੱਚ ਜਾਣ ਵਾਲਿਆਂ ਲਈ ਆਈ ਵੱਡੀ ਖੁਸ਼ਖਬਰੀ। ਕਰੋਨਾ ਕਾਰਨ ਹੋਈ ਤਾਂ ਬੰਦੀ ਤੋਂ ਬਾਅਦ ਵਿਦੇਸ਼ ਜਾਣ ਤੇ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਸੀ। ਪਰ ਹੁਣ ਵਿਦੇਸ਼ ਜਾਣ ਵਾਲਿਆਂ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਕਰੋਨਾ ਵਾਇਰਸ ਅਤੇ ਤਾਲਾਬੰਦੀ ਕਾਰਨ ਸੈਂਕੜੇ ਜਿਹੜੇ ਭਾਰਤੀ ਵਿਦਿਆਰਥੀ ਪੜਾਈ ਕਰਨ ਲਈ ਵਿਦੇਸ਼ ਨਹੀਂ ਜਾ ਸਕੇ ਸੀ ਉਨ੍ਹਾਂ ਲਈ ਇਹ ਸੁਨਿਹਰੀ ਮੌਕਾ ਹੈ। ਕਿਉਂਕਿ ਕੈਨੇਡਾ ਵਿੱਚ ਪੜ੍ਹਾਈ ਕਰਨ ਜਾਣ ਵਾਲਿਆਂ ਲਈ ਕੈਨੇਡਾ ਸਰਕਾਰ ਵੱਲੋਂ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

ਕਰੋਨਾ ਦੌਰਾਨ ਹੋਈ ਤਾਲਾਬੰਦੀ ਜਿਹੜੇ ਵਿਦਿਆਰਥੀ  ਪੜ੍ਹਾਈ ਕਰਨ ਲਈ ਕੈਨੇਡਾ ਜਾਣ ਤੋਂ ਵਾਂਝੇ ਰਹਿ ਗਏ ਸੀ। ਉਨ੍ਹਾਂ ਦੇ ਲਈ ਕੈਨੇਡਾ ਸਰਕਾਰ ਨੇ ਇੰਟਰਨੈਸ਼ਨਲ ਵਿਦਿਆਰਥੀਆਂ ਲਈ ਜੁੰਮੇਵਾਰੀਆਂ ਜਾਰੀ ਕੀਤੀਆਂ ਹਨ। ਇਨ੍ਹਾਂ ਹਦਾਇਤਾਂ ਨੂੰ ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਦੀ ਹੈਲਥ ਅਡਵਾਈਸ ਨਾਲ ਜੋੜਿਆ ਗਿਆ ਹੈ। ਇਨ੍ਹਾਂ ਹਦਾਇਤਾਂ ਨੂੰ ਕੈਨੇਡਾ ਆਉਣ ਵਾਲੇ ਵਿਦਿਆਰਥੀ ਵੈਬ ਪੇਜ ਤੇ ਵੀ ਦੇਖ ਸਕਦੇ ਹਨ। ਸਟੂਡੈਂਟ ਵੈਬ ਪੇਜ ਤੇ ਸਾਰੀ ਜਾਣਕਾਰੀ ਮੁਹਈਆ ਕਰਵਾਈ ਗਈ ਹੈ। ਤੁਹਾਨੂੰ ਦੱਸ ਦਈਏ ਕਿ ਕੈਨੇਡਾ ਜਾਣ ਤੋਂ ਪਹਿਲਾਂ ਕਿਹੜੀਆਂ ਗੱਲਾਂ ਦਾ ਖਾਸ ਧਿਆਨ ਰੱਖਣਾ ਹੋਵੇਗਾ।

ਜੇਕਰ ਸਭ ਤੋਂ ਪਹਿਲਾਂ ਸਰਕਾਰ ਵੱਲੋਂ ਵਿਦਿਆਰਥੀਆਂ ਦੇ ਨਾਲ ਮਾਪਿਆਂ ਨੂੰ ਨਾਲ ਜਾਣ ਦੀ ਇਜ਼ਾਜ਼ਤ ਨਹੀਂ ਦਿੱਤੀ ਗਈ। ਇਸ ਤੋਂ ਇਲਾਵਾ ਕਰੋਨਾ ਵਾਇਰਸ ਸੰਬੰਧੀ ਉਸ ਦੀ ਜਾਂਚ ਕੀਤੀ ਜਾਵੇਗੀ। ਜੇਕਰ ਉਹ ਕਰੋਨਾ ਸੰਕਰਮਿਤ ਪਾਇਆ ਜਾਂਦਾ ਹੈ ਤਾਂ ਉਸ ਦੀ ਜਾਂਚ ਉਥੋਂ ਦੇ ਹੈਲਥ ਅਫ਼ਸਰ ਕਰਣਗੇ। ਟਰੈਵਲ  ਓਥਰਾਈਜੇਸ਼ਨ ਗ੍ਰਾਂਟ ਹੋਣ ਤੋਂ ਬਾਅਦ ਆਈਆਰਸੀਸੀ ਵਿਦਿਆਰਥੀਆਂ ਦੇ ਨਾਲ ਗੱਲਬਾਤ ਕਰੇਗੀ। ਜੇਕਰ ਵਿਦਿਆਰਥੀਆਂ ਦੇ ਵੱਲੋਂ ਸ਼ਰਤਾਂ ਨੂੰ ਪੂਰਾ ਨਹੀਂ ਕੀਤਾ ਜਾਂਦਾ ਤਾਂ ਉਨ੍ਹਾਂ ਦੀ ਐਂਟਰੀ ਰੱਦ ਕੀਤੀ ਜਾ ਸਕਦੀ ਹੈ।

ਵਿਦਿਆਰਥੀਆਂ ਦੇ ਮਾਪਿਆਂ ਨੂੰ ਨਾਲ ਆਉਣ ਦੀ ਇਜਾਜ਼ਤ ਨਹੀਂ ਦਿੱਤੀ। ਪਰ ਜੇਕਰ ਵਿਦਿਆਰਥੀ ਮਾਇਨਰ ਹਨ ਤਾਂ ਉਹਨਾਂ ਦੇ ਮਾਪੇ ਜਾਂ ਸਪਾਊਸ ਨਾਲ ਆ ਸਕਦੇ ਹਨ। ਪਰ ਉਹਨਾਂ ਨੂੰ ਬਾਰਡਰ ਅਫ਼ਸਰ ਨੂੰ ਇਹ ਦਿਖਾਉਣਾ ਹੋਵੇਗਾ ਕਿ ਉਹ ਆਪਣੇ ਬੱਚੇ ਨੂੰ ਸੈਟਲ ਕਰਨ ਲਈ ਆਏ ਹਨ। ਇਨ੍ਹਾਂ ਸਾਰੀਆਂ ਚੀਜ਼ਾਂ ਤੋਂ ਇਲਾਵਾ ਕੈਨੇਡਾ ਪਹੁੰਚਣ ਤੇ 14 ਦਿਨ ਲਈ ਇਕਾਂਤਵਾਸ ਹੋਣਾ ਜ਼ਰੂਰੀ ਰੱਖਿਆ ਗਿਆ ਹੈ। ਉਥੇ ਹੀ ਮਾਸਕ ਵੀ ਪਾਉਣਾ ਲਾਜ਼ਮੀ ਹੋਵੇਗਾ।


                                       
                            
                                                                   
                                    Previous Postਮਰਨ ਦੇ 45 ਮਿੰਟਾਂ ਬਾਅਦ ਬੰਦਾ ਏਦਾਂ ਹੋਇਆ ਜਿਊਂਦਾ, ਬੰਦੇ ਨੇ ਦੱਸਿਆ ਕੀ ਦੇਖਿਆ ਮਰਨ ਤੋਂ ਬਾਅਦ
                                                                
                                
                                                                    
                                    Next Postਆ ਗਈ ਵੱਡੀ ਖਬਰ – ਕਿਸਾਨਾਂ ਨੇ ਹੁਣ ਕਰਤਾ ਅਜਿਹਾ ਐਲਾਨ ਸੋਚਾਂ ਪੈ ਗਈ ਮੋਦੀ ਸਰਕਾਰ
                                                                
                            
               
                            
                                                                            
                                                                                                                                            
                                    
                                    
                                    



