ਸਾਵਣ ਮਹੀਨੇ ਦੇ ਤੀਜੇ ਸੋਮਵਾਰ ਮੰਦਰ ‘ਚ ਮਚੀ ਭਾਜੜ, 7 ਸ਼ਰਧਾਲੂਆਂ ਦੀ ਮੌ.ਤ

ਬਿਹਾਰ ਦੇ ਲਖੀਸਰਾਏ ਸਥਿਤ ਇਤਿਹਾਸਕ ਅਸ਼ੋਕ ਧਾਮ (ਇੰਦਰ ਦਮਨੇਸ਼ਵਰ ਮਹਾਦੇਵ ਮੰਦਰ) ਵਿੱਚ ਸਾਵਣ ਦੇ ਤੀਜੇ ਸੋਮਵਾਰ ਮੌਕੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਜਲ-ਅਭਿਸ਼ੇਕ ਲਈ ਇਕੱਠੇ ਹੋਏ ਸਨ। ਇਸ ਦੌਰਾਨ ਮੰਦਰ ਵਿੱਚ ਭਾਜੜ ਵਰਗੀ ਸਥਿਤੀ ਬਣ ਗਈ, ਜਿਸ ਵਿੱਚ 7 ਸ਼ਰਧਾਲੂਆਂ ਦੀ ਮੌਤ ਹੋਣ ਦੀ ਸੂਚਨਾ ਹੈ, ਜਦਕਿ ਕਰੀਬ ਇੱਕ ਦਰਜਨ ਮਹਿਲਾ ਸ਼ਰਧਾਲੂ ਜ਼ਖ਼ਮੀ ਹੋ ਗਈਆਂ।

ਮੁੱਢਲੀ ਜਾਣਕਾਰੀ ਮੁਤਾਬਕ ਮੰਦਰ ਵਿੱਚ ਬਿਜਲੀ ਦੇ ਖੰਭੇ ਵਿੱਚ ਕਰੰਟ ਆਉਣ ਤੋਂ ਬਾਅਦ ਹਾਦਸਾ ਵਾਪਰਿਆ। ਕਰੰਟ ਲੱਗਣ ਅਤੇ ਮਚੀ ਧੱਕਾ-ਮੁੱਕੀ ਕਾਰਨ ਕਈ ਸ਼ਰਧਾਲੂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ। ਜ਼ਖ਼ਮੀਆਂ ਨੂੰ ਤੁਰੰਤ ਲਖੀਸਰਾਏ ਸਦਰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਕੁਝ ਮਹਿਲਾ ਸ਼ਰਧਾਲੂਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ ’ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।