ਸਵੇਰ ਵੇਲੇ ਭੂਚਾਲ ਦੇ ਝਟਕੇ
ਲੋਕ ਡਰ ਦੇ ਮਾਰੇ ਘਰਾਂ ਤੋਂ ਬਾਹਰ ਨਿਕਲੇ
ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਸ਼ਨੀਵਾਰ ਤੜਕੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੀ ਤੀਬਰਤਾ ਰਿਕਟਰ ਸਕੇਲ ’ਤੇ 3.3 ਦਰਜ ਕੀਤੀ ਗਈ ਅਤੇ ਇਸਦਾ ਕੇਂਦਰ ਧਰਤੀ ਦੇ 10 ਕਿਲੋਮੀਟਰ ਹੇਠਾਂ ਸੀ। ਭੂਚਾਲ ਸਵੇਰੇ 4:02 ਵਜੇ ਆਇਆ ਜਿਸ ਕਾਰਨ ਲੋਕ ਸੌਂਦੇ-ਸੌਂਦੇ ਜਾਗ ਪਏ ਅਤੇ ਡਰ ਕਰਕੇ ਘਰਾਂ ਤੋਂ ਬਾਹਰ ਦੌੜ ਪਏ। ਹਾਲਾਂਕਿ ਕਿਸੇ ਵੀ ਤਰ੍ਹਾਂ ਦੀ ਜਾਨੀ ਜਾਂ ਮਾਲੀ ਹਾਨੀ ਦੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ।
ਇਸ ਤੋਂ ਪਹਿਲਾਂ 8 ਜੁਲਾਈ ਨੂੰ ਉੱਤਰਕਾਸ਼ੀ ਵਿੱਚ ਵੀ 3.2 ਤੀਬਰਤਾ ਵਾਲਾ ਭੂਚਾਲ ਆਇਆ ਸੀ, ਜੋ ਰਾਤ 1:07 ਵਜੇ 5 ਕਿਲੋਮੀਟਰ ਡੂੰਘਾਈ ਉੱਤੇ ਦਰਜ ਕੀਤਾ ਗਿਆ ਸੀ।
ਭੂਚਾਲ ਆਉਣ ਦੇ ਕਾਰਣ ਕੀ ਹਨ?
ਧਰਤੀ ਦੇ ਅੰਦਰ ਲਗਭਗ 7 ਟੈਕਟੋਨਿਕ ਪਲੇਟਾਂ ਹਨ ਜੋ ਲਗਾਤਾਰ ਹਿਲਦੀਆਂ ਰਹਿੰਦੀਆਂ ਹਨ। ਜਿੱਥੇ ਇਹ ਪਲੇਟਾਂ ਆਪਸ ਵਿੱਚ ਟਕਰਾਉਂਦੀਆਂ ਹਨ, ਉਹ ਥਾਂ “ਫਾਲਟ ਲਾਈਨ” ਕਹੀ ਜਾਂਦੀ ਹੈ। ਟਕਰਾਅ ਕਾਰਨ ਪਲੇਟਾਂ ਵਿਚ ਦਬਾਅ ਬਣਦਾ ਹੈ। ਜਦੋਂ ਇਹ ਦਬਾਅ ਜ਼ਿਆਦਾ ਹੋ ਜਾਂਦਾ ਹੈ ਤਾਂ ਪਲੇਟਾਂ ਚਿਰ ਜਾਂਦੀਆਂ ਹਨ ਅਤੇ ਉਸ ਦਬਾਅ ਦੇ ਛੁਟਣ ਨਾਲ ਧਰਤੀ ਹਿੱਲਦੀ ਹੈ, ਜਿਸ ਨੂੰ ਅਸੀਂ ਭੂਚਾਲ ਕਹਿੰਦੇ ਹਾਂ।