ਸਕੂਲਾਂ ‘ਚ ਬੰ. ਬ ! ਕੀਤੀ ਗਈ ਛੁੱਟੀ, ਮਾਪਿਆਂ ਦੇ ਖੜਕ ਗਏ ਫ਼ੋਨ

ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਦੁਆਰਕਾ ਇਲਾਕੇ ਦੇ ਤਿੰਨ ਸਕੂਲਾਂ ਸਮੇਤ ਦਿੱਲੀ ਪਬਲਿਕ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਸ ਖ਼ਬਰ ਦੇ ਫੈਲਦਿਆਂ ਹੀ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।

ਮਿਲੀ ਜਾਣਕਾਰੀ ਮੁਤਾਬਕ, ਸਭ ਤੋਂ ਪਹਿਲਾਂ ਸਵੇਰੇ ਕਰੀਬ 7 ਵਜੇ ਦੁਆਰਕਾ ਦੇ ਦਿੱਲੀ ਪਬਲਿਕ ਸਕੂਲ ਨੂੰ ਇੱਕ ਧਮਕੀ ਭਰੀ ਈਮੇਲ ਪ੍ਰਾਪਤ ਹੋਈ। ਇਸ ਤੋਂ ਬਾਅਦ ਮਾਡਰਨ ਕਾਨਵੈਂਟ ਸਕੂਲ (ਸੈਕਟਰ-4) ਅਤੇ ਸ਼੍ਰੀਰਾਮ ਵਰਲਡ ਸਕੂਲ (ਸੈਕਟਰ-10) ਨੂੰ ਵੀ ਇਹੋ ਜਿਹੀ ਧਮਕੀ ਮਿਲੀ।

ਸੂਚਨਾ ਮਿਲਦੇ ਹੀ ਪੁਲਿਸ ਟੀਮ ਤੁਰੰਤ ਮੌਕੇ ‘ਤੇ ਪਹੁੰਚੀ ਅਤੇ ਇਲਾਕੇ ਦੀ ਚੌਕਸੀ ਤੇ ਤਲਾਸ਼ੀ ਕਾਰਵਾਈ ਸ਼ੁਰੂ ਕੀਤੀ। ਜਿਵੇਂ ਹੀ ਈਮੇਲ ਮਿਲੀ, ਪ੍ਰਸ਼ਾਸਨ ਨੇ ਤੁਰੰਤ ਸਕੂਲ ਖ਼ਾਲੀ ਕਰਵਾ ਦਿੱਤੇ ਅਤੇ ਪੁਲਿਸ ਨੂੰ ਸੂਚਿਤ ਕਰ ਦਿੱਤਾ। ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ, ਅਧਿਆਪਕਾਂ ਨੇ ਮਾਪਿਆਂ ਨਾਲ ਸੰਪਰਕ ਕਰਕੇ ਬੱਚਿਆਂ ਨੂੰ ਘਰ ਭੇਜ ਦਿੱਤਾ ਤੇ ਸਕੂਲ ਬੰਦ ਕਰ ਦਿੱਤੇ ਗਏ।

ਫਿਲਹਾਲ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ‘ਤੇ ਮੌਜੂਦ ਹਨ ਅਤੇ ਪੂਰੇ ਇਲਾਕੇ ਦੀ ਡੂੰਘੀ ਤਲਾਸ਼ੀ ਜਾਰੀ ਹੈ।