ਵੱਡਾ ਹਾਦਸਾ : ਪੰਜਾਬ ਤੋਂ ਸ਼ਰਧਾਲੂਆਂ ਨੂੰ ਲੈ ਜਾ ਰਹੀ ਬੱਸ ਖੱਡ ‘ਚ ਡਿੱਗੀ

ਬਿਲਾਸਪੁਰ: ਗੁਰੂ ਪੂਰਣਿਮਾ ਦੇ ਮੌਕੇ ਪੰਜਾਬ ਵਿੱਚ ਹੋਏ ਇਕ ਸਤਸੰਗ ਤੋਂ ਹਿਮਾਚਲ ਪਰਤ ਰਹੀ ਨਿੱਜੀ ਬੱਸ ਨਾਮਹੋਲ ਨਜ਼ਦੀਕ ਖੱਡ ਵਿੱਚ ਜਾ ਡਿੱਗੀ। ਇਹ ਹਾਦਸਾ ਦੁਪਹਿਰ 3 ਵਜੇ ਦੇ ਕਰੀਬ ਵਾਪਰਿਆ। ਬੱਸ ਵਿੱਚ ਕੁੱਲ 36 ਯਾਤਰੀ ਸਵਾਰ ਸਨ, ਜਿਨ੍ਹਾਂ ਵਿੱਚੋਂ 26 ਲੋਕ ਜ਼ਖਮੀ ਹੋ ਗਏ।

ਜ਼ਖਮੀ ਹੋਏ ਵਿਅਕਤੀ ਜ਼ਿਆਦਾਤਰ ਸੋਲਨ ਦੇ ਦਰਲਾਘਾਟ ਇਲਾਕੇ ਨਾਲ ਸਬੰਧਤ ਹਨ। ਸਥਾਨਕ ਨਿਵਾਸੀਆਂ ਨੇ ਤੁਰੰਤ ਰਾਹਤ ਕਾਰਜ ਸ਼ੁਰੂ ਕਰਦੇ ਹੋਏ ਜ਼ਖਮੀਆਂ ਨੂੰ ਬੱਸ ਵਿੱਚੋਂ ਬਾਹਰ ਕੱਢਿਆ ਅਤੇ ਐਂਬੂਲੈਂਸ ਰਾਹੀਂ ਉਨ੍ਹਾਂ ਨੂੰ ਏਮਜ਼ ਬਿਲਾਸਪੁਰ ਸਮੇਤ ਹੋਰ ਹਸਪਤਾਲਾਂ ‘ਚ ਭਰਤੀ ਕਰਵਾਇਆ।

ਹਾਦਸੇ ਦੇ ਸਬੱਬਾਂ ਦੀ ਪੁਸ਼ਟੀ ਅਜੇ ਤੱਕ ਨਹੀਂ ਹੋ ਸਕੀ। ਇਸ ਸੰਬੰਧੀ ਜਾਂਚ ਬਰਮਾਣਾ ਪੁਲਸ ਥਾਣਾ ਕਰ ਰਿਹਾ ਹੈ।