ਆਈ ਤਾਜ਼ਾ ਵੱਡੀ ਖਬਰ 

ਅੱਜਕਲ ਬਹੁਤ ਸਾਰੇ ਘਰਾਂ ਦੇ ਵਿੱਚ ਨਾਜਾਇਜ਼ ਸੰਬੰਧਾਂ ਦੇ ਚਲਦੇ ਹੋਏ ਬਹੁਤ ਸਾਰੀਆਂ ਘਟਨਾਵਾਂ ਵਾਪਰੀਆਂ ਹਨ ਤੇ ਇਨ੍ਹਾਂ ਘਟਨਾਵਾਂ ਦੇ ਚਲਦਿਆਂ ਹੋਇਆਂ ਹੀ ਕਈ ਲੋਕਾਂ ਦੀ ਜਾਨ ਜਾ ਰਹੀ ਹੈ। ਆਏ ਦਿਨ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਘਟਨਾਵਾਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਹੁਣ ਵਿਦੇਸ਼ੋਂ ਪਰਤੇ ਪਤੀ ਦਾ ਪਤਨੀ ਅਤੇ ਦਿਓਰ ਨੇ ਕਤਲ ਕਰ ਲਾਸ਼ ਖੂਹ ਚ ਸੁੱਟੀ, ਦੋਨਾਂ ਦੇ ਸੀ ਨਜਾਇਜ ਸਬੰਧ, ਜਿਸ ਬਾਰੇ ਤਾਜਾ ਵਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਮਾਛੀਵਾੜਾ ਸਾਹਿਬ ਦੇ ਅਧੀਨ ਆਉਣ ਵਾਲੇ ਪਿੰਡ ਗੜੀ ਬੇਟ ਤੋਂ ਸਾਹਮਣੇ ਆਇਆ ਹੈ।

ਇਕ ਪਤਨੀ ਵੱਲੋਂ ਆਪਣੇ ਦਿਉਰ ਦੇ ਨਾਲ ਨਾਜਾਇਜ਼ ਸੰਬੰਧਾਂ ਨੂੰ ਲੈ ਕੇ ਆਪਣੇ ਪਤੀ ਦਾ ਕਤਲ ਕਰਵਾ ਦਿੱਤਾ ਹੈ। ਦੱਸ ਦਈਏ ਕਿ ਜਿੱਥੇ ਪਿੰਡ ਗੜੀ ਦਾ ਰਹਿਣ ਵਾਲਾ ਜਸਬੀਰ ਸਿੰਘ 35 ਸਾਲਾ ਦੁਬਈ ਵਿਚ ਰਹਿ ਰਿਹਾ ਸੀ ਉਥੇ ਹੀ ਪਿਛੋਂ ਉਸ ਦੀ ਪਤਨੀ ਦੇ ਆਪਣੇ ਦਿਓਰ ਨਾਲ ਨਾਜਾਇਜ਼ ਸਬੰਧ ਪੈਦਾ ਹੋ ਗਏ। ਜਿਸ ਦੇ ਚੱਲਦਿਆਂ ਪਤੀ ਦੇ ਘਰ ਵਾਪਸ ਪਰਤਣ ਦੇ ਘਰ ਵਿੱਚ ਪਰਿਵਾਰਕ ਕਲੇਸ਼ ਵਧ ਗਿਆ। ਜਿੱਥੇ ਪਤਨੀ ਮਮਤਾ ਦੇ ਨਾਜਾਇਜ਼ ਸਬੰਧ ਉਸਦੇ ਪਤੀ ਜਸਵੀਰ ਸਿੰਘ ਦੇ ਰਿਸ਼ਤੇ ’ਚ ਲੱਗਦੇ ਭਰਾ ਪਰਮਿੰਦਰ ਸਿੰਘ ਨਾਲ ਬਣ ਗਏ।

ਪਰਿਵਾਰਕ ਵਿਵਾਦ ਦੇ ਚਲਦਿਆਂ ਹੋਇਆਂ ਪਤੀ ਨੂੰ ਰਸਤੇ ਤੋਂ ਹਟਾਉਣ ਵਾਸਤੇ ਪਤਨੀ ਵੱਲੋਂ ਯੋਜਨਾ ਬਣਾਈ ਗਈ। ਸ਼ਨੀਵਾਰ 10 ਸਤੰਬਰ ਨੂੰ ਜਿੱਥੇ ਪੀਲੀਏ ਦੀ ਬਿਮਾਰੀ ਦੇ ਇਲਾਜ ਲਈ ਜਸਵੀਰ ਸਿੰਘ ਨਵਾਂ ਸ਼ਹਿਰ ਗਿਆ ਸੀ। ਉਥੇ ਹੀ ਪਹਿਲਾਂ ਤੋਂ ਯੋਜਨਾ ਦੇ ਅਨੁਸਾਰ ਰਿਸ਼ਤੇ ਚ ਭੂਆ ਦੇ ਬੇਟੇ ਪਰਮਿੰਦਰ ਰਾਮ ਅਤੇ ਉਸ ਦੇ ਇਕ ਦੋਸਤ ਬਲਜਿੰਦਰ ਸਿੰਘ ਵੱਲੋ ਰਲਕੇ ਸ਼ਰਾਬ ਪੀਤੀ ਗਈ। ਜਿੱਥੇ ਬਾਅਦ ਵਿੱਚ ਪਰਮਿੰਦਰ ਅਤੇ ਉਸ ਦੇ ਦੋਸਤ ਬਲਜਿੰਦਰ ਵੱਲੋਂ ਵਿਦੇਸ਼ ਤੋਂ ਆਏ ਜਸਵੀਰ ਸਿੰਘ ਦਾ ਕਤਲ ਕਰ ਦਿੱਤਾ ਗਿਆ।

ਦੋਸ਼ੀਆਂ ਵੱਲੋਂ ਜਿੱਥੇ ਜਸਵੀਰ ਸਿੰਘ ਦਾ ਗਲਾ ਘੁੱਟ ਕੇ ਬੇਰਹਿਮੀ ਨਾਲ ਉਸ ਦਾ ਕਤਲ ਕਰ ਦਿੱਤਾ ਗਿਆ। ਉੱਥੇ ਹੀ ਉਸ ਦੀ ਲਾਸ਼ ਨੂੰ ਟਿਕਾਣੇ ਤੇ ਲਗਾਉਣ ਵਾਸਤੇ ਰਾਹੋਂ ਦੇ ਨਜ਼ਦੀਕ ਪੈਂਦੇ ਇੱਕ ਪਿੰਡ ਦੇ ਖੂਹ ਵਿੱਚ ਸੁੱਟ ਦਿੱਤਾ ਗਿਆ। ਪੁਲੀਸ ਵੱਲੋਂ ਲਾਸ਼ ਨੂੰ ਰਾਹੋਂ ਦੇ ਪਿੰਡ ਕਾਹਲੋਂ ਨੇੜੇ ਸੜਕ ਕਿਨਾਰੇ ਖੂਹ ’ਚੋਂ ਬਰਾਮਦ ਕੀਤਾ ਗਿਆ ਹੈ ਅਤੇ ਦੋਸ਼ੀਆਂ ਵਿਚ ਪਤਨੀ ਅਤੇ ਭਰਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇੱਕ ਦੋਸ਼ੀ ਅਜੇ ਤੱਕ ਫਰਾਰ ਹੈ।


                                       
                            
                                                                   
                                    Previous Postਪੰਜਾਬ: ਵਿਅਕਤੀ ਨਾਲ ਜੱਗੋਂ ਤੇਰਵੀ, ਪੈਂਚਰ ਲਗਵਾਉਣ ਲਈ ਗੱਡੀ ਰੋਕੀ ਤਾਂ 8 ਲੱਖ ਰੁਪਏ ਦਾ ਬੈਗ ਲੈ ਹੋਏ ਫਰਾਰ
                                                                
                                
                                                                    
                                    Next Postਇਥੇ ਵਾਪਰਿਆ ਵੱਡਾ ਭਿਆਨਕ ਦਰਦਨਾਕ ਹਾਦਸਾ, 2 ਟਰੱਕਾਂ ਦੀ ਹੋਈ ਟਰੈਕਟਰ ਟਰਾਲੀ ਨਾਲ ਟੱਕਰ- 4 ਲੋਕਾਂ ਦੀ ਹੋਈ ਮੌਤ
                                                                
                            
               
                            
                                                                            
                                                                                                                                            
                                    
                                    
                                    



