ਆਈ ਤਾਜਾ ਵੱਡੀ ਖਬਰ 

ਪੰਜਾਬ ਭਰ ਵਿਚ ਨੌਜਵਾਨਾਂ ਵਲੋਂ ਇੱਕ ਸੁਪਨਾ ਵੇਖਿਆ ਜਾਂਦਾ ਹੈ ਕਿ ਵਿਦੇਸ਼ੀ ਧਰਤੀ ਤੇ ਜਾ ਕੇ ਇੱਕ ਚੰਗਾ ਭਵਿੱਖ ਬਣਾਇਆ ਜਾ ਸਕੇ , ਜਿਸ ਕਾਰਨ ਭਾਰੀ ਗਿਣਤੀ ਵਿੱਚ ਨੌਜਵਾਨ ਵਿਦੇਸ਼ਾਂ ਵੱਲ ਦਾ ਰੁੱਖ ਕਰਦੇ ਪਏ ਨੇ , ਵਿਦੇਸ਼ ਜਾਨ ਦਾ ਕਰੇਜ਼ ਇਨਾ ਹੈ ਕਿ ਕਈ ਨੌਜਵਾਨ ਵਿਦੇਸ਼ ਜਾਣ ਲਈ ਗ਼ਲਤ ਰਾਸਤੇ ਵੀ ਅਪਣਾਉਂਦੇ ਹਨ , ਜਿਸ ਕਾਰਨ ਉਹਨਾਂ ਨੂੰ ਠੱਗੀ ਦਾ ਸ਼ਿਕਾਰ ਵੀ ਹੋਣਾ ਪੈਂਦਾ ਹੈ l ਇਹ ਠੱਗੀ ਕਦੇ ਏਜੇਂਟਾਂ ਵਲੋਂ ਕੀਤੀ ਜਾਂਦੀ ਹੈ , ਕਦੇ ਆਈਲੈਟਸ ਪਾਸ ਕੁੜੀਆਂ ਵਲੋਂ l ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ ਜਿਥੇ ਵਿਆਹ ਕਰਵਾ ਕੇ ਘਰ ਦੀ ਨੂੰਹ ਆਸਟ੍ਰੇਲੀਆ ਭੇਜੀ ਸੀ, ਪਰ ਵਿਦੇਸ਼ ਪਹੁੰਚ ਕੇ ਉਸ ਨੇ ਜੋ ਕੀਤਾ , ਉਸ ਨਾਲ ਪਰਿਵਾਰ ਦੇ ਪੈਰੋਂ ਹੇਠੋ ਜਮੀਨ ਨਿਕਲ ਗਈ l

ਮਾਮਲਾ ਦੇਵੀਗੜ੍ਹ ਤੋਂ ਸਾਹਮਣੇ ਆਇਆ ਜਿਥੇ ਦੇ ਪਿੰਡ ਦੂੰਦੀਮਾਜਰਾ ਦੇ ਸਤਵੰਤ ਸਿੰਘ ਨਾਮਕ ਵਿਅਕਤੀ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ, ਜਿਸ ਵਿੱਚ ਉਸਨੇ ਦੱਸਿਆ ਕਿ ਇਕ ਕੁੜੀ ਨੇ ਉਸ ਨਾਲ ਵਿਆਹ ਕਰਵਾ ਕੇ ਉਸਨੂੰ ਆਸਟ੍ਰੇਲੀਆ ਨਾ ਲਿਜਾ ਕੇ, ਉਸ ਨਾਲ ਠੱਗੀ ਮਾਰੀ ਹੈ। ਪੁਲਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮਨਪ੍ਰੀਤ ਕੌਰ ਪਤਨੀ ਸਤਵੰਤ ਸਿੰਘ ਵਾਸੀ ਦੂੰਦੀਮਾਜਰਾ ਹਾਲ ਆਸਟ੍ਰੇਲੀਆ ਨਾਲ ਉਸ ਦਾ ਵਿਆਹ ਹੋਇਆ ਸੀ।

ਵਿਆਹ ਦਾ ਸਾਰਾ ਖਰਚ , ਆਲੀਏਟ੍ਸ ਤੇ ਆਸਟ੍ਰੇਲੀਆ ਜਾਣ ਦਾ ਸਾਰਾ ਖਰਚਾ ਸਤਵੰਤ ਸਿੰਘ ਅਤੇ ਉਸ ਦੇ ਪਰਿਵਾਰ ਵੱਲੋਂ ਕੀਤਾ ਗਿਆ ਸੀ , ਜਦੋ ਇਹ ਕੁੜੀ ਵਿਦੇਸ਼ ਚਲੀ ਗਈ ਤਾਂ ਮਨਪ੍ਰੀਤ ਕੌਰ ਨੇ ਮੁੰਡੇ ਨੂੰ ਵਿਦੇਸ਼ ਨਾ ਬੁਲਾ ਕੇ ਮੁਦਈ ਧਿਰ ਨਾਲ 30 ਲੱਖ ਦੀ ਠੱਗੀ ਮਾਰੀ। ਇਨ੍ਹਾਂ ਹੀ ਨਹੀਂ ਸਗੋਂ ਕੁੜੀ ਜਾਣੀ ਮਨਪ੍ਰੀਤ ਕੌਰ ਦੇ ਪਰਿਵਾਰ ਵਾਲਿਆਂ ਵੱਲੋਂ ਹੁਣ ਲੜਕਾ ਪਰਿਵਾਰ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।

ਉਧਰ ਪੁਲਸ ਨੇ ਮਨਪ੍ਰੀਤ ਕੌਰ ਪਤਨੀ ਸਤਵੰਤ ਸਿੰਘ ਵਾਸੀ ਦੂੰਦੀਮਾਜਰਾ ਹਾਲ ਆਸਟ੍ਰੇਲੀਆ, ਕੇਵਲ ਸਿੰਘ ਪੁੱਤਰ ਵਜ਼ੀਰ ਸਿੰਘ, ਲਖਵਿੰਦਰ ਕੌਰ ਪਤਨੀ ਕੇਵਲ ਸਿੰਘ, ਪੰਜਾਬ ਸਿੰਘ ਪੁੱਤਰ ਕੇਵਲ ਸਿੰਘ ਵਾਸੀਆਨ ਗਗਰੌਲੀ ਤਹਿਸੀਲ ਜ਼ਿਲ੍ਹਾ ਪਟਿਆਲਾ ਵਿਰੁੱਧ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵਲੋਂ ਭਰੋਸਾ ਜਤਾਇਆ ਜਾ ਰਿਹਾ ਹੈ ਕਿ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਗਈ ਜਾਵੇਗੀ l

Home  ਤਾਜਾ ਖ਼ਬਰਾਂ  ਵਿਆਹ ਕਰਵਾ ਕੇ ਵੋਹਟੀ ਭੇਜੀ ਸੀ ਆਸਟ੍ਰੇਲੀਆ, ਵਿਦੇਸ਼ ਪਹੁੰਚ ਜੋ ਕੀਤਾ ਪਰਿਵਾਰ ਦੇ ਨਿਕਲ ਗਈ ਪੈਰੋਂ ਜ਼ਮੀਨ
                                                      
                                       
                            
                                                                   
                                    Previous Postਪੰਜਾਬ ਪੁਲਿਸ ਦੀ ਫੀਮੇਲ ਡੋਗ ਨੇ ਕੈਂਸਰ ਦੀ ਜੰਗ ਜਿੱਤ ਕੇ ਫਿਰ ਕੀਤੀ ਡਿਊਟੀ ਜੁਆਇਨ,ਡਰੱਗਸ  ਲੱਭਣ ਚ ਹੈ ਮਾਹਿਰ
                                                                
                                
                                                                    
                                    Next Postਘਟਦੀ ਆਬਾਦੀ ਨੂੰ ਲੈਕੇ ਚੀਨ ਹੋਇਆ ਪ੍ਰੇਸ਼ਾਨ, ਪ੍ਰਾਜੈਕਟ ਕੀਤਾ ਸ਼ੁਰੂ ਪੁਰਾਣੇ ਰੀਤੀ ਰਿਵਾਜ਼ ਤੇ ਲਗਾਏਗਾ ਰੋਕ
                                                                
                            
               
                            
                                                                            
                                                                                                                                            
                                    
                                    
                                    



