ਆਈ ਤਾਜ਼ਾ ਵੱਡੀ ਖਬਰ 

ਦੇਸ਼ ਦੇ ਵਿੱਚ ਸੜਕੀ ਹਾਦਸੇ ਵਾਪਰਨ ਦੀਆਂ ਵਾਰਦਾਤਾਂ ਵੱਧ ਰਹੀਆਂ ਹਨ । ਇਨ੍ਹਾਂ ਸੜਕੀ ਹਾਦਸਿਆਂ ਦੇ ਕਾਰਨ ਦੇਸ਼ ਦੇ ਵਿਚ ਹਰ ਇਕ ਮਿੰਟ ਬਾਅਦ ਕੋਈ ਨਾ ਕੋਈ ਵਿਅਕਤੀ ਆਪਣੀ ਜਾਨ ਗੁਆ ਰਿਹਾ ਹੈ । ਸੜਕੀ ਹਾਦਸੇ ਵਾਪਰਨ ਦੇ ਕਈ ਕਾਰਨ ਹਨ । ਜਿਵੇਂ ਵਾਹਨ ਚਲਾਉਂਦੇ ਹੋਏ ਸੜਕਾਂ ਦੇ ਨਿਯਮਾਂ ਦੀ ਪਾਲਣਾ ਨਾ ਕਰਨਾ ,ਲਾਪ੍ਰਵਾਹੀ ਵਰਤਣੀ, ਸੜਕਾਂ ਦਾ ਠੀਕ ਨਾ ਹੋਣਾ ,ਅਜਿਹੇ ਬਹੁਤ ਸਾਰੇ ਕਾਰਨ ਨੇ ਜਿਸ ਕਾਰਨ ਸੜਕੀ ਹਾਦਸੇ ਵਾਪਰਦੇ ਹਨ । ਕੁਝ ਅਜਿਹੇ ਵੀ ਸੜਕੀ ਹਾਦਸੇ ਵਾਪਰਦੇ ਹਨ ਜੋ ਦਿਲ ਨੂੰ ਝਿੰਜੋੜ ਕੇ ਰੱਖ ਦਿੰਦੇ ਨੇ ਤੇ ਅਜਿਹਾ ਹੀ ਦਿਲ ਨੂੰ ਝਿੰਜੋੜ ਕੇ ਰੱਖ ਦੇਣ ਵਾਲਾ ਦਰਦਨਾਕ ਹਾਦਸਾ ਵਾਪਰਿਆ ਹੈ ।

ਜਿੱਥੇ ਸੜਕ ਹਾਦਸੇ ਨੇ ਕਈ ਕੀਮਤੀ ਜਾਨਾਂ ਲੈ ਲਈਆਂ ਹਨ ।ਦਰਅਸਲ ਮੱਧ ਪ੍ਰਦੇਸ਼ ਦੀ ਇਹ ਘਟਨਾ ਹੈ ਜਿੱਥੇ ਮੱਧ ਪ੍ਰਦੇਸ਼ ਦੇ ਵਿੱਚ ਅੱਜ ਸਵੇਰੇ ਇਕ ਦਰਦਨਾਕ ਤੇ ਦਿਲ ਨੂੰ ਝਿੰਜੋੜ ਕੇ ਰੱਖ ਦੇਣ ਵਾਲਾ ਸੜਕ ਹਾਦਸਾ ਵਾਪਰਿਆ ਹੈ । ਇਹ ਹਾਦਸਾ ਐਨਾ ਜ਼ਿਆਦਾ ਭਿਆਨਕ ਸੀ ਕਿ ਇਸ ਸੜਕ ਹਾਦਸੇ ਨੇ ਪੰਜ ਲੋਕਾਂ ਦੀ ਜਾਨ ਲੈ ਲਈ । ਸਾਰੇ ਮ੍ਰਿਤਕ ਇਕੋ ਹੀ ਪਰਿਵਾਰ ਦੇ ਮੈਂਬਰ ਸਨ । ਜ਼ਿਕਰਯੋਗ ਹੈ ਕਿ ਇਹ ਸਾਰੇ ਪਰਿਵਾਰਕ ਮੈਂਬਰ ਆਟੋ ਵਿੱਚ ਸਵਾਰ ਹੋ ਕੇ ਕਿਸੇ ਰਿਸ਼ਤੇਦਾਰ ਦੇ ਅੰਤਮ ਸਸਕਾਰ ਦੇ ਵਿਚ ਜਾ ਰਹੇ ਸੀ ।

ਪਰ ਰਾਸਤੇ ਵਿੱਚ ਰਾਜਗਡ਼੍ਹ ਦੇ ਬਿਊਰਾ ਰੋਡ ਤੇ ਇਕ ਤੇਜ਼ ਰਫ਼ਤਾਰ ਵਾਹਨ ਆਇਆ ਤੇ ਉਸ ਨੇ ਆਟੋ ਦੇ ਵਿਚ ਆ ਕੇ ਟੱਕਰ ਮਾਰ ਦਿੱਤੀ ।ਟੱਕਰ ਏਨੀ ਜ਼ਿਆਦਾ ਭਿਆਨਕ ਸੀ ਕਿ ਆਟੋ ਦੇ ਵਿਚ ਬੈਠੀਆਂ ਸਾਰੀਆਂ ਸਵਾਰੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ।

ਜਿੱਥੇ ਇਸ ਘਟਨਾ ਦੌਰਾਨ ਪੰਜ ਲੋਕਾਂ ਦੀ ਮੌਤ ਹੋ ਗਈ ਉੱਥੇ ਹੀ ਆਟੋ ਨੂੰ ਵੀ ਬਹੁਤ ਸਾਰਾ ਨੁਕਸਾਨ ਪਹੁੰਚਿਆ । ਇਸ ਦਰਦਨਾਕ ਹਾਦਸੇ ਦੇ ਵਾਪਰਨ ਤੋਂ ਬਾਅਦ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਦੇ ਵੱਲੋਂ ਵੀ ਇਸ ਪੂਰੀ ਘਟਨਾ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ । ਉੱਥੇ ਹੀ ਪੁਲੀਸ ਦੇ ਵੱਲੋਂ ਵੀ ਮੌਕੇ ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।


                                       
                            
                                                                   
                                    Previous Postਇਸ ਮਸ਼ਹੂਰ ਹਸਤੀ ਨੇ ਆਪਣੀ ਜਾਨ ਲੈਣ ਦੀ ਕੀਤੀ ਖੁਦ ਕੋਸ਼ਿਸ਼ – ਬੋਲੀਵੁਡ ਚ ਪਿਆ ਫੜਦੋਲ
                                                                
                                
                                                                    
                                    Next Postਹੁਣੇ ਹੁਣੇ ਅਚਾਨਕ ਵਿਰਾਟ ਕੋਹਲੀ ਨੇ ਕਰਤਾ ਇਹ ਵੱਡਾ ਐਲਾਨ , ਪ੍ਰਸੰਸਕਾਂ ਦੇ ਟੁੱਟੇ ਦਿੱਲ
                                                                
                            
               
                            
                                                                            
                                                                                                                                            
                                    
                                    
                                    




