ਆਈ ਤਾਜਾ ਵੱਡੀ ਖਬਰ 

ਲੱਖਾਂ ਰੁਪਏ ਖਰਚ ਕੇ ਆਸਟ੍ਰਲੀਆ ਭੇਜੀ ਸੀ ਪਤਨੀ , ਵਿਦੇਸ਼ ਜਾ ਕੇ ਬਦਲੇ ਤੇਵਰ ਹੁਣ ਸੁਹਰਿਆਂ ਨੂੰ ਦਿਖਾਏ ਅਜਿਹੇ ਰੰਗ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਅਕਸਰ ਅਹਿਜੇ ਮਾਮਲੇ ਦੇਖਣ ਨੂੰ ਮਿਲਦੇ ਹਨ ਜਿਥੇ ਪਤਨੀ ਨੂੰ ਲੱਖਾਂ ਰੁਪਏ ਖਰਚ ਕੇ ਵਿਦੇਸ਼ ਤਾਂ ਭੇਜ ਦਿੰਦੇ ਹਨ ਪਰ ਉਥੇ ਜਾ ਕੇ ਉਹ ਕੋਰਾ ਜਵਾਬ ਦੇ ਦਿੰਦੀਆਂ ਹਨ ਅਜਿਹਾ ਹੀ ਇਕ ਹੋਰ ਮਾਮਲਾ ਮਾਛੀਵਾੜਾ ਸਾਹਿਬ ਤੋ ਸਾਹਮਣੇ ਆ ਰਿਹਾ ਹੈ ਜਿਥੇ ਇਕ ਵਿਅਕਤੀ ਨੇ ਆਪਣੀ ਪਤਨੀ ਨੂੰ ਆਸਟ੍ਰਲੀਆ ਭੇਜਣ ਲਈ ਤਕਰੀਬਨ 1.07 ਲੱਖ ਡਾਲਰ ਖਰਚ ਕਰ ਦਿੱਤੇ। ਪਰ ਹੁਣ ਵਿਦੇਸ਼ ਪਹੁੰਚ ਕੇ ਪਤਨ੮ ਅਤੇ ਘਰਵਾਲੇ ਨੂੰ ਪੀ.ਆਰ. ਕਰਵਾਉਣ ਤੋਂ ਮੁੱਕਰ ਗਈ। ਜਿਸ ਮਾਮਲੇ ਵਿਚ ਮਿਲੀ ਸਿਕਾਇਤ ਦੇ ਅਧਾਰ ਉਤੇ ਪਤਨੀ ਭਵਨੀਤ ਕੌਰ, ਸੱਸ ਧਰਮਵੀਰ ਕੌਰ ਅਤੇ ਸਹੁਰਾ ਗੁਰਮੀਤ ਸਿੰਘ ਮਾਮਲਾ ਕੀਤਾ ਗਿਆ ਹੈ ਜੋ ਕਿ ਖੰਨਾ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਦੱਸ ਦਈਏ ਕਿ ਇਸ ਮਾਮਲੇ ਸਬੰਧੀ ਪੁਲਸ ਵੱਲੋ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ।

ਦੂਜੇ ਪਾਸੇ ਮਾਛੀਵਾੜਾ ਦੇ ਰਹਿਣ ਵਾਲਿ ਸੋਮ ਨਾਥ ਵੱਲੋ ਪੁਲਸ ਕੋਲ ਇਹ ਸ਼ਿਕਾਇਤ ਦਰਜ ਕਰਵਾਈ ਗਈ ਕਿ ਉਸ ਦਾ ਮੁੰਡਾ ਅਕਾਸ਼ ਜੋ ਕਿ ਕੰਪਿਊਟਰ ਰਿਪੇਅਰ ਦੀ ਦੁਕਾਨ ਦਾ ਕੰਮ ਕਰਦਾ ਸੀ। ਸਾਲ 2017 ‘ਚ ਅਕਾਸ਼ ਦਾ ਵਿਆਹ ਗੁਰਮੀਤ ਸਿੰਘ ਦੀ ਧੀ ਭਵਨੀਤ ਕੌਰ ਕਰ ਦਿੱਤਾ ਗਿਆ। ਭਵਨੀਤ ਉਸ ਸਮੇ +2 ਪਾਸ ਸੀ, ਉਹ ਆਈਲੈੱਟਸ ਦੀ ਪੜ੍ਹਾਈ ਕਰਕੇ ਵਿਦੇਸ਼ ਜਾਣਾ ਚਾਹੁੰਦੀ ਹੈ ਉਸ ਦੇ ਪਰਿਵਾਰ ਨੇ ਕਿਹਾ ਕਿ ਭਵਨੀਤ ਬਾਹਰ ਜਾ ਕੇ ਅਕਾਸ਼ ਨੂੰ ਵੀ ਬੁਲਾ ਲਵੇਗੀ। ਭਵਨੀਤ ਦੇ ਪਿਤਾ ਗੁਰਮੀਤ ਸਿੰਘ ਤੇ ਉਸ ਦੀ ਪਤਨੀ ਧਰਮਵੀਰ ਕੌਰ ਨੇ ਉਨ੍ਹਾਂ ਨੂੰ ਯਕੀਨ ਦਿਵਾਇਆ ਕਿ ਭਵਨੀਤ ਅਕਾਸ਼ ਨੂੰ ਅਸਟਰ੍ਰੇਲੀਆ ਬੁਲਾਵੇਗੀ ਅਤੇ ਪੀ.ਆਰ. ਕਰਵਾ ਦੇਵੇਗੀ। ਵਿਆਹ ਦਾ ਸਾਰਾ ਖਰਚਾ ਵੀ ਲੜਕੇ ਦੇ ਪਰਿਵਾਰ ਵੱਲੋ ਕੀਤਾ ਗਿਆ।

ਉਨਹਾਂ ਦੱਸਿਆ ਕਿ ਭਵਨੀਤ ਕੌਰ ਨੇ 3 ਵਾਰ ਆਈਲੈੱਟਸ ਦਾ ਪੇਪਰ ਦਿੱਤਾ ਅਤੇ ਇਸ ਤੋ ਇਲਾਵਾ ਉਸ ਦੀ ਅਸਟ੍ਰੇਲੀਆ ਦੇ ਕਾਲਜ ਦੀ ਫ਼ੀਸ, ਟਿਕਟ ਤੇ ਸ਼ਾਪਿੰਗ ਲਈ ਉਨ੍ਹਾਂ ਦੇ ਲੱਖਾਂ ਰੁਪਏ ਖਰਚ ਹੋ ਗਏ। ਇਸ ਤੋ ਇਲਾਵਾ ਵਿਦੇਸ਼ ਜਾਣ ਵਾਲੇ ਦਿਨ ਵੀ ਭਵਨੀਤ ਨੂੰ 15 ਹਜ਼ਾਰ ਡਾਲਰ ਖਰਚੇ ਲਈ ਨਾਲ ਵੀ ਦਿੱਤੇ ਗਏ। ਉਨ੍ਹਾਂ ਇਹ ਵੀ ਕਿਹਾ ਸੀ ਜੇਕਰ ਭਵਨੀਤ ਅਕਾਸ਼ ਨੂੰ ਆਸਟ੍ਰੇਲੀਆ ਜਾ ਕੇ ਪੀ.ਆਰ. ਨਾ ਕਰਵਾ ਸਕੀ ਤਾਂ ਉਹ ਸਾਰੇ ਪੈਸੇ ਵਾਪਸ ਕਰ ਕਰੇਗੀ। ਪਰ ਅਸਟ੍ਰੇਲੀਆ ਜਾਣ ਤੋਂ ਬਾਅਦ ਭਵਨੀਤ ਨੇ ਆਪਣੇ ਪਤੀ ਅਕਾਸ਼ ਨਾਲ ਗੱਲਬਾਤ ਕਰਨੀ ਘੱਟ ਕਰ ਦਿੱਤੀ ਅਤੇ ਉਸ ਨੂੰ ਆਪਣੇ ਕੋਲ ਬੁਲਾਉਣ ਲਈ ਲਾਰੇ ਲਗਾਉਣੇ ਸ਼ੁਰੂ ਕਰ ਦਿੱਤੇ। ਜਦੋ ਭਵਨੀਤ ਦੀ ਪੜ੍ਹਾਈ ਮੁਕੰਮਲ ਹੋ ਗਈ ਤਾਂ ਉਨ੍ਹਾਂ ਨੇ ਅਕਾਸ਼ ਨੂੰ ਅਸਟ੍ਰੇਲੀਆ ਬੁਲਾਉਣ ਲਈ ਕਿਹਾ ਤਾਂ ਕਾਫੀ ਕਹੇ ਸੁਣੇ ਤੋ ਬਾਅਦ ਉਸ ਨੂੰ ਬਹੁਤ ਮੁਸ਼ਕਿਲ ਨਾਲ ਬੁਲਾਇਆ।

ਪਰ ਅਕਾਸ਼ ਦੇ ਵਿਦੇਸ਼ ਪਹੁੰਚਣ ਤੋ ਬਾਅਦ ਭਵਨੀਤ ਨੇ ਉਸ ਦਾ ਮੋਬਾਇਲ ਨੰਬੲ ਬਲਾਕ ਕਰ ਦਿੱਤਾ ਅਤੇ ਉਸ ਨਾਲ ਕੋਈ ਗੱਲਬਾਤ ਨਹੀ ਕੀਤੀ। ਭਵਨੀਤ ਦੇ ਸੁਹਰਾ ਪਰਿਵਾਰ ਨੇ ਇਹ ਦੋਸ਼ ਲਗਾਏ ਕਿ ਉਨਹਾਂ ਨੇ ਕਰੀਬ 1.07 ਲੱਖ ਡਾਲਰ ਖਰਚ ਕੀਤੇ ਹਨ। ਇਹ ਲੱਖਾਂ ਰੁਪਏ ਖਰਚ ਦੀ ਧੋਖਾਧੜੀ ਹੋਈ ਹੈ। ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਦੋਸ਼ੀ ਹੋਇਆ ਉਸ ਖਿਲਾਫ ਬਣਦੀ ਕਰਵਾਈ ਹੋਵੇਗੀ। ਦੱਸ ਦਈਏ ਕਿ ਫਿਲਹਾਲ ਇਸ ਮਾਮਲੇ ਵਿਚ ਕੋਈ ਗ੍ਰਿਫ਼ਤਾਰੀ ਨਹੀਂ ਹੋਈ।

Home  ਤਾਜਾ ਖ਼ਬਰਾਂ  ਲੱਖਾਂ ਲਾ ਆਸਟ੍ਰਲੀਆ ਭੇਜੀ ਸੀ ਪਤਨੀ , ਪਰ ਬਾਅਦ ਚ ਸੋਹਰਿਆਂ ਨੂੰ ਦਿਖਾਏ ਅਜਿਹੇ ਰੰਗ ਕਦੇ ਸੋਚਿਆ ਨਹੀਂ ਸੀ
                                                      
                                       
                            
                                                                   
                                    Previous Postਅਚਾਨਕ ਉੱਡ ਰਹੇ ਜਹਾਜ ਚ ਚਾਰਜਿੰਗ ਤੇ ਲਗਿਆ ਫੋਨ ਹੋਇਆ ਬਲਾਸਟ, ਕਰਾਉਣੀ ਪਈ ਐਮਰਜੈਂਸੀ ਲੈਂਡਿੰਗ
                                                                
                                
                                                                    
                                    Next Postਆਸਟ੍ਰੇਲੀਆ ਚ ਸਮੁੰਦਰ ਦੇ ਕਿਨਾਰੇ ਮਿਲੀ ਰਹੱਸਮਈ ਚੀਜ਼ , ਆਮ ਲੋਕ ਤੇ ਅਧਿਕਾਰੀ ਦੇਖ ਹੋਏ ਹੈਰਾਨ
                                                                
                            
               
                            
                                                                            
                                                                                                                                            
                                    
                                    
                                    



