ਰਾਣੂ ਮੰਡਲ ਲਈ ਹੁਣ ਆਈ ਇਹ ਵੱਡੀ ਖਬਰ 

ਭਾਰਤ ਦੇ ਵਿੱਚ ਬਹੁਤ ਸਾਰੀਆਂ ਵੀਡੀਓ ਵਾਇਰਲ ਹੁੰਦੀਆਂ ਹਨ ਜਿਨ੍ਹਾਂ ਵਿੱਚੋਂ ਕੁਝ ਕੁ ਲੋਕ ਰਾਤੋਂ ਰਾਤ ਬਹੁਤ ਫੇਮਸ ਹੋ ਜਾਂਦੇ ਹਨ। ਉਨ੍ਹਾਂ ਦੇ ਅੰਦਰ ਦੀ ਬਿਹਤਰੀਨ ਕਲਾ ਹੀ ਉਨ੍ਹਾਂ ਨੂੰ ਇਸ ਸਮਾਜ ਦੇ ਵਿੱਚ ਪ੍ਰਸਿੱਧ ਕਰ ਦਿੰਦੀ ਹੈ। ਬੀਤੇ ਸਮੇਂ ਵਿੱਚ ਭਾਰਤ ਦੇ ਇੱਕ ਰੇਲਵੇ ਸਟੇਸ਼ਨ ਉੱਪਰ ਗਾਉਂਦੀ ਹੋਈ ਮਹਿਲਾ ਦੀ ਵੀਡੀਓ ਉਹ ਜ਼ਿਆਦਾ ਵਾਇਰਲ ਹੋਈ ਸੀ। ਇਹ ਵਾਇਰਲ ਵੀਡੀਓ ਰਾਣੂ ਮੰਡਲ ਨਾਮ ਦੀ ਔਰਤ ਦੀ ਸੀ ਜੋ ਲਤਾ ਮੰਗੇਸ਼ਕਰ ਦਾ ਪ੍ਰਸਿੱਧ ਗੀਤ ਪਿਆਰ ਕਾ ਨਗ਼ਮਾ ਗਾ ਰਹੀ ਸੀ।

ਉਸ ਵੱਲੋਂ ਗਾਏ ਇਸ ਗੀਤ ਦੀ ਵੀਡੀਓ ਨੇ ਰਾਤੋ-ਰਾਤ ਉਸਨੂੰ ਮਸ਼ਹੂਰ ਗਾਇਕਾ ਬਣਾ ਦਿੱਤਾ। ਜਿਸ ਤੋਂ ਬਾਅਦ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਅਤੇ ਗਾਇਕ ਹਿਮੇਸ਼ ਰੇਸ਼ਮਿਆ ਨੇ ਉਸ ਨੂੰ ਗਾਉਣ ਦਾ ਮੌਕਾ ਵੀ ਦਿੱਤਾ। ਜਿਸ ਤੋਂ ਬਾਅਦ ਰਾਣੂ ਦੀ ਪ੍ਰਸਿੱਧੀ ਹੋਰ ਉਚਾਈਆਂ ‘ਤੇ ਚਲੀ ਗਈ। ਇਸ ਸਮੇਂ ਰਾਣੂ ਮੰਡਲ ਲਈ ਇੱਕ ਹੋਰ ਵੱਡੀ ਖ਼ਬਰ ਆ ਰਹੀ ਹੈ। ਰਾਣੂ ਸੁਰਖੀਆਂ ਵਿੱਚ ਆ ਰਹੀ ਸਰੋਜਨੀ ਨਾਇਡੂ ਦੀ ਬਾਇਓਪਿਕ ਵਾਲੀ ਫਿਲਮ “ਸਰੋਜਨੀ” ਵਿੱਚ ਬਤੌਰ ਪਲੇਅਬੈਕ ਸਿੰਗਰ ਦੇ ਰੂਪ ਵਜੋਂ ਆਪਣੀ ਭੂਮਿਕਾ ਨਿਭਾਏਗੀ।

ਇਸ ਦੀ ਜਾਣਕਾਰੀ ਅਦਾਕਾਰਾ ਦੀਪਿਕਾ ਚਿਖਾਲੀਆ ਵੱਲੋਂ ਦਿੱਤੀ ਗਈ ਜੋ ਇਸ ਫ਼ਿਲਮ ਵਿੱਚ ਸਰੋਜਨੀ ਨਾਇਡੂ ਦੀ ਭੂਮਿਕਾ ਨਿਭਾ ਰਹੀ ਹੈ। ਇਸ ਬਾਰੇ ਦੀਪਿਕਾ ਨੇ ਸੋਸ਼ਲ ਮੀਡੀਆ ਉਪਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੇਰੀ ਫ਼ਿਲਮ ਸਰੋਜਨੀ ਵਿੱਚ ਰਾਣੂ ਮੰਡਲ ਲੇਖਕ ਧੀਰਜ ਮਿਸ਼ਰਾ ਦੁਆਰਾ ਲਿਖੇ ਗੀਤ ਗਾ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਕ ਵੀਡੀਓ ਵੀ ਸਾਂਝਾ ਕੀਤਾ ਜਿਸ ਵਿੱਚ ਖੁਦ ਰਾਣੂ ਮੰਡਲ ਦੱਸ ਰਹੀ ਹੈ ਕਿ ਉਹ ਧੀਰਜ ਮਿਸ਼ਰਾ ਨਾਲ ਕੰਮ ਕਰ ਰਹੀ ਹੈ ਅਤੇ ਇਸ ਫਿਲਮ ਦੇ ਗਾਣੇ ਗਾ ਰਹੀ ਹੈ।

ਇੱਥੇ ਹੀ ਰਾਣੂ ਨੇ ਗੱਲ ਬਾਤ ਕਰਦਿਆਂ ਕਿਹਾ ਕਿ ਮੈਂ ਉਮੀਦ ਕਰਦੀ ਹਾਂ ਕਿ ਜਿਸ ਤਰ੍ਹਾਂ ਪਹਿਲਾਂ ਤੁਸੀਂ ਮੈਨੂੰ ਪਿਆਰ ਤੇ ਸਤਿਕਾਰ ਦੇ ਰਹੇ ਹੋ ਇਸੇ ਤਰ੍ਹਾਂ ਇਸ ਫ਼ਿਲਮ ਦੇ ਗੀਤਾਂ ਨੂੰ ਵੀ ਉੰਨਾ ਹੀ ਪਿਆਰ ਤੇ ਸਤਿਕਾਰ ਦੇਵੋਗੇ। ਫਿਲਹਾਲ ਲਾਕ ਡਾਊਨ ਕਾਰਨ ਇਸ ਫਿਲਮ ਨੂੰ ਸ਼ੁਰੂ ਨਹੀਂ ਕੀਤਾ ਗਿਆ। ਤਾਲਾਬੰਦੀ ਤੋਂ ਬਾਅਦ ਇਸ ਫ਼ਿਲਮ ਦੀ ਕਹਾਣੀ ਸਬੰਧਤ ਲੋਕਾਂ ਨਾਲ ਇਕ ਮੀਟਿੰਗ ਦੌਰਾਨ ਸਾਂਝੀ ਕੀਤੀ ਜਾਵੇਗੀ ਜਿਸ ਤੋਂ ਬਾਅਦ ਇਸ ਫ਼ਿਲਮ ਦੀ ਸ਼ੁਰੂਆਤ ਹੋ ਸਕੇਗੀ।


                                       
                            
                                                                   
                                    Previous Postਸਵੇਰੇ ਜਦੋਂ ਬੰਦਾ ਗਿਆ ਘਰ ਦੀ ਛੱਤ ਤੇ ਮਿਲੇ ਨੋਟਾਂ ਅਤੇ ਗਹਿਣਿਆਂ ਦੇ ਭਰੇ ਬੈਗ ਫਿਰ ਜੋ ਹੋਇਆ ਦੇਖ ਸਭ ਰਹਿ ਗਏ ਹੈਰਾਨ
                                                                
                                
                                                                    
                                    Next Postਕਨੇਡਾ ਜਾਣ  ਵਾਲਿਆਂ ਲਈ ਆਈ ਖੁਸ਼ਖਬਰੀ – ਹੋਇਆ ਇਹ ਐਲਾਨ
                                                                
                            
               
                            
                                                                            
                                                                                                                                            
                                    
                                    
                                    



