ਆਈ ਤਾਜ਼ਾ ਵੱਡੀ ਖਬਰ 

ਆਏ ਦਿਨ ਲਗਾਤਾਰ ਵਾਪਰੇ ਭਿਆਨਕ ਸੜਕ ਹਾਦਸਿਆ ਦੇ ਕਾਰਨ ਜਿੱਥੇ ਬਹੁਤ ਸਾਰੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਹੀ ਬਹੁਤ ਸਾਰੇ ਪਰਵਾਰਾਂ ਵਿੱਚ ਸੋਗ ਦੀ ਲਹਿਰ ਫੈਲ ਜਾਂਦੀ ਹੈ। ਕੁਝ ਹਾਦਸੇ ਜਿਥੇ ਅਚਾਨਕ ਹੀ ਵਾਪਰ ਜਾਂਦੇ ਹਨ ਉੱਥੇ ਹੀ ਕਈ ਪਰਿਵਾਰਾਂ ਨੂੰ ਗੰਭੀਰ ਸਿੱਟੇ ਭੁਗਤਣੇ ਪੈਂਦੇ ਹਨ। ਹੁਣ ਇੱਥੇ ਮੱਥਾ ਟੇਕ ਕੇ ਵਾਪਿਸ ਪਰਤ ਰਹਿਆਂ ਨਾਲ ਵਾਪਰੀ ਅਣਹੋਣੀ, ਹਾਦਸੇ ਦੌਰਾਨ 2 ਬੱਚਿਆਂ ਦੀ ਮੌਤ, ਜਿਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਭਿਆਨਕ ਸੜਕ ਹਾਦਸਾ ਸਰਹਿੰਦ ਨੈਸ਼ਨਲ ਹਾਈਵੇ ਪਿੰਡ ਨੱਬੀਪੁਰ ਦੇ ਨਜ਼ਦੀਕ ਤੋਂ ਸਾਹਮਣੇ ਆਇਆ ਹੈ ਜਿਥੇ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਅੱਠ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ ਅਤੇ ਦੋ ਬੱਚਿਆਂ ਦੀ ਮੌਤ ਹੋਈ ਹੈ।

ਦੱਸਿਆ ਗਿਆ ਕਿ ਇਹ ਹਾਦਸਾ ਇਕ ਅਵਾਰਾ ਪਸ਼ੂ ਦੇ ਅਚਾਨਕ ਹੀ ਸੜਕ ਤੇ ਆ ਜਾਣ ਕਾਰਨ ਵਾਪਰਿਆ ਹੈ। ਜਿੱਥੇ ਇੱਕ ਪਰਵਾਰ ਵੈਸ਼ਨੂੰ ਦੇਵੀ ਦਰਸ਼ਨ ਕਰਕੇ ਆਪਣੇ ਘਰ ਵਾਪਸ ਪਰਤ ਰਿਹਾ ਸੀ ਤਾਂ ਇਸ ਜਗ੍ਹਾ ਪਹੁੰਚਣ ਕਾਰਨ ਅਚਾਨਕ ਇਕ ਅਵਾਰਾ ਪਸ਼ੂ ਗੱਡੀ ਦੇ ਅੱਗੇ ਆ ਕੇ ਟਕਰਾ ਗਿਆ ਜਿਸ ਕਾਰਨ ਪਿੱਛੇ ਤੋਂ ਆ ਰਹੀ ਇਕ ਹੋਰ ਗੱਡੀ ਉਸ ਕਾਰ ਦੇ ਨਾਲ ਟਕਰਾ ਗਈ। ਦੋਹਾਂ ਗੱਡੀਆਂ ਦੀ ਇਹ ਟੱਕਰ ਇੰਨੀ ਭਿਆਨਕ ਸੀ ਕਿ ਇਹਨਾਂ ਦੋਹਾਂ ਗੱਡੀਆਂ ਵਿਚ ਸਵਾਰ ਸਾਰੇ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ।

ਜਿਨ੍ਹਾਂ ਨੂੰ ਤੁਰੰਤ ਹੀ ਨਜ਼ਦੀਕ ਦੇ ਸਰਕਾਰੀ ਹਸਪਤਾਲ ਫਤਿਹਗੜ੍ਹ ਸਾਹਿਬ ਲਿਜਾਇਆ ਗਿਆ ਜਿੱਥੇ ਦੋ ਬੱਚੀਆਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਹੈ ਅਤੇ ਬਾਕੀ ਜ਼ਖ਼ਮੀਆਂ ਨੂੰ ਗੰਭੀਰ ਹਾਲਤ ਦੇ ਚਲਦਿਆਂ ਹੋਇਆਂ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ। ਰਾਤ 12 ਵਜੇ ਦੇ ਕਰੀਬ ਵਾਪਰੇ ਇਸ ਸੜਕ ਹਾਦਸੇ ਵਿਚ ਮ੍ਰਿਤਕ ਬੱਚੀਆਂ ਦੀ ਪਛਾਣ ਇਸ਼ਿਕਾ ਢਾਈ ਸਾਲ ਤੇ ਪਾਵਨੀ ਸਾਢੇ ਚਾਰ ਸਾਲ ਵਜੋਂ ਹੋਈ ਹੈ। ਜਿੱਥੇ ਸਾਰੇ ਪਰਿਵਾਰਿਕ ਮੈਂਬਰ ਦਰਸ਼ਨ ਕਰਕੇ ਵਾਪਸ ਪਰਤ ਰਹੇ ਸਨ।

ਉੱਥੇ ਹੀ ਇਸ ਹਾਦਸੇ ਦਾ ਸ਼ਿਕਾਰ ਹੋ ਗਏ, ਜ਼ਖਮੀਆਂ ਵਿਚ ਮੋਨਿਕਾ,ਹਿਮਾਂਸੂ ਸੇਠੀ, ਪ੍ਰੀਤੀ, ਚੰਦਰਲੇਖਾ ਤੇ ਬੱਚਿਆਂ ਵਿਚ ਗੀਤਿਕਾ ਤੇ ਭੂਮੀ ਸਾਰੇ ਵਾਸੀ ਸਹਾਰਨਪੁਰ ਤੇ ਦੀਪਾਲੀ ਤੇ ਰੰਜਨਾ ਵਾਸੀ ਯਮੁਨਾਨਗਰ ਦੇ ਰਹਿਣ ਵਾਲੇ ਦੱਸੇ ਗਏ ਹਨ। ਇਹ ਸਾਰੇ ਲੋਕ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਲਈ ਗਏ ਹੋਏ ਸਨ ਤੇ ਰਸਤੇ ਵਿੱਚ ਇਹ ਘਟਨਾ ਵਾਪਰੀ ਹੈ ਉਥੇ ਹੀ ਮ੍ਰਿਤਕ ਬੱਚਿਆਂ ਦੀਆਂ ਲਾਸ਼ਾਂ ਨੂੰ ਮੋਰਚਰੀ ਵਿਚ ਰਖਵਾ ਦਿੱਤਾ ਗਿਆ ਹੈ ਅਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


                                       
                            
                                                                   
                                    Previous Postਤੀਸਰੀ ਵਿਸ਼ਵ ਜੰਗ ਨੂੰ ਲੈਕੇ ਫਿਰ ਵਜੀ ਖਤਰੇ ਦੀ ਘੰਟੀ, ਸਾਊਦੀ ਅਰਬ ਕੁਝ ਘੰਟਿਆਂ ਚ ਇਰਾਨ ਤੇ ਹਮਲਾ ਕਰ ਸਕਦੇ
                                                                
                                
                                                                    
                                    Next Postਸਿੱਧੂ ਮੂਸੇ ਵਾਲਾ ਤੋਂ ਬਾਅਦ ਹੁਣ ਇਸ ਗਾਇਕ ਦਾ ਗੋਲੀਆਂ ਮਾਰ ਕੀਤਾ ਗਿਆ ਕਤਲ
                                                                
                            
               
                            
                                                                            
                                                                                                                                            
                                    
                                    
                                    



