ਆਈ ਤਾਜਾ ਵੱਡੀ ਖਬਰ 

ਪੰਜਾਬ ਵਿੱਚ ਚੋਣਾਂ ਦਾ ਮਾਹੌਲ ਦੇਖਿਆ ਜਾ ਰਿਹਾ ਹੈ ਉਥੇ ਹੀ ਵਿਆਹਾਂ ਦਾ ਸੀਜ਼ਨ ਵੀ ਚੱਲ ਰਿਹਾ ਹੈ। ਜੇ ਚੋਣਾਂ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਤਾਂ ਵਿਆਹ ਨਾਲ ਜੁੜੀਆਂ ਹੋਈਆਂ ਵੀ ਬਹੁਤ ਸਾਰੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਮਾਪਿਆਂ ਵੱਲੋਂ ਜਿਥੇ ਆਪਣੇ ਬੱਚਿਆਂ ਦਾ ਖੁਸ਼ੀ ਖੁਸ਼ੀ ਵਿਆਹ ਕੀਤਾ ਜਾਂਦਾ ਹੈ ਅਤੇ ਇਕ ਲੜਕੀ ਦੇ ਪਰਿਵਾਰ ਵੱਲੋਂ ਆਪਣੀ ਧੀ ਦੀ ਡੋਲੀ ਖੁਸ਼ੀ-ਖੁਸ਼ੀ ਵਿਦਾ ਕੀਤੀ ਜਾਂਦੀ ਹੈ। ਉੱਥੇ ਹੀ ਇਸ ਵਿਆਹ ਵਰਗੇ ਪਵਿੱਤਰ ਬੰਧਨ ਨੂੰ ਕੁਝ ਲੋਕਾਂ ਵੱਲੋਂ ਦਹੇਜ ਦੇ ਕੋਹੜ ਦੇ ਕਾਰਨ ਗਲਤ ਬਣਾ ਦਿੱਤਾ ਗਿਆ ਹੈ।

ਹੁਣ ਏਥੇ ਮੁੰਡੇ ਵਲੋ ਵਿਆਹ ਵਿੱਚ ਕਾਰ ਦੀ ਮੰਗ ਰੱਖੀ ਗਈ ਹੈ ਜਿੱਥੇ ਕੁੜੀ ਦੇ ਮਾਪਿਆਂ ਵੱਲੋਂ ਮਨਾ ਕਰਨ ਤੇ ਲਾੜੇ ਵੱਲੋਂ ਇਹ ਕਰਤੂਤ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਹਰਿਆਣਾ ਦੇ ਕਰਨਾਲ ਜ਼ਿਲੇ ਅਧੀਨ ਆਉਂਦੇ ਪਿੰਡ ਕਲਵੇਹੜੀ ਤੋਂ ਸਾਹਮਣੇ ਆਈ ਹੈ। ਜਿੱਥੇ ਇਸ ਪਿੰਡ ਦੇ ਵਰਿਆਮ ਸਿੰਘ ਦੀ ਧੀ ਦਾ ਵਿਆਹ 11 ਫਰਵਰੀ ਨੂੰ ਜ਼ਿਲ੍ਹਾ ਸੋਨੀਪਤ ਦੇ ਅਧੀਨ ਆਉਣ ਵਾਲੇ ਪਿੰਡ ਦਤੌਲੀ ਵਿਖੇ ਲੜਕੀ ਨਾਲ ਤੈਅ ਕੀਤਾ ਗਿਆ ਸੀ। ਉਥੇ ਹੀ ਲੜਕੇ ਵੱਲੋਂ ਬੁਲੇਟ ਮੋਟਰਸਾਈਕਲ ਦੀ ਮੰਗ ਕੀਤੀ ਗਈ ਸੀ।

ਜਿੱਥੇ ਲੜਕੇ ਪੱਖ ਵੱਲੋਂ ਸੋਨੀਪਤ ਤੋਂ ਆਪਣੀ ਪਸੰਦ ਦਾ ਸਮਾਨ ਲੈਣ ਦਾ ਆਖਿਆ ਗਿਆ ਸੀ। ਪਰ ਬਾਅਦ ਵਿੱਚ ਕਰੇਟਾ ਕਾਰ ਦੀ ਮੰਗ ਕਰ ਦਿੱਤੀ ਗਈ। ਜਿਸ ਨੂੰ ਦੇਣ ਤੋਂ ਪਰਵਾਰ ਸਮਰਥਕ ਸੀ। ਇਸ ਲਈ ਪਰਿਵਾਰ ਵੱਲੋਂ ਇਨਕਾਰ ਕੀਤੇ ਜਾਣ ਤੇ ਲੜਕੇ ਵੱਲੋਂ ਬਰਾਤ ਲੈ ਕੇ ਆਉਣ ਤੋਂ ਇਨਕਾਰ ਕਰ ਦਿੱਤਾ ਗਿਆ।

ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਲੜਕੀ ਦੇ ਭਰਾ ਨਵੀਨ ਵੱਲੋਂ ਦੱਸਿਆ ਗਿਆ ਹੈ ਕਿ ਲੜਕਾ ਜਿੱਥੇ ਸਰਕਾਰੀ ਨੌਕਰੀ ਕਰਦਾ ਸੀ ਉੱਥੇ ਹੀ ਬਰੈਂਡਡ ਸਮਾਨ ਦੀ ਮੰਗ ਕਰ ਰਿਹਾ ਸੀ ਅਤੇ ਪ੍ਰਵਾਰ ਉਪਰ ਰੋਹਬ ਝਾੜ ਰਿਹਾ ਸੀ। ਜਿਸ ਨੇ ਇੱਥੋਂ ਤੱਕ ਵੀ ਕਿਹਾ ਸੀ ਕਿ ਅਗਰ ਤੁਸੀਂ ਪੁਲਸ ਸ਼ਿਕਾਇਤ ਵੀ ਕਰੋਗੇ ਤਾਂ ਮੇਰਾ ਕੁਝ ਨਹੀਂ ਵਿਗਾੜ ਸਕਦੇ ਕਿਉਂਕਿ ਹਰ ਜਗ੍ਹਾ ਜਾਣ ਪਹਿਚਾਣ ਹੈ ਅਤੇ ਬਹੁਤ ਪੈਸਾ ਹੈ। ਲੜਕੇ ਪਰਿਵਾਰ ਦੀ ਡਿਮਾਂਡ ਪੂਰੀ ਕਰਨ ਤੋਂ ਲੜਕੀ ਪਰਿਵਾਰ ਵੱਲੋਂ ਇਨਕਾਰ ਕੀਤਾ ਗਿਆ ਅਤੇ ਇਹ ਰਿਸ਼ਤਾ ਤੋੜ ਦਿੱਤਾ ਗਿਆ।

Home  ਤਾਜਾ ਖ਼ਬਰਾਂ  ਮੁੰਡੇ ਨੇ ਵਿਆਹ ਚ ਰਖਤੀ ਕਾਰ ਦੀ ਮੰਗ – ਕੁੜੀ ਦੇ ਮਾਪਿਆਂ ਵਲੋਂ ਮਨਾਂ ਕਰਨ ਤੇ ਲਾੜੇ ਨੇ ਕਰਤੀ ਇਹ ਕਰਤੂਤ
                                                      
                                       
                            
                                                                   
                                    Previous Postਬੱਸਾਂ ਲਈ ਜਾਰੀ ਹੋ ਗਿਆ ਇਹ ਸਰਕਾਰੀ ਹੁਕਮ – ਕਰਨਾ ਪਵੇਗਾ ਹੁਣ ਇਹ ਕੰਮ ਜਰੂਰੀ
                                                                
                                
                                                                    
                                    Next Post12 ਸਾਲਾਂ ਦੇ ਮੁੰਡੇ ਨੇ ਖੇਤਾਂ ਚ 7 ਸਾਲ ਦੇ ਮੁੰਡੇ ਨੂੰ ਇਸ ਕਾਰਨ ਦਿੱਤੀ ਮੌਤ – ਕਾਰਨ ਜਾਣ ਸਭ ਰਹਿ ਗਏ ਹੈਰਾਨ
                                                                
                            
               
                            
                                                                            
                                                                                                                                            
                                    
                                    
                                    



