ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿਚ ਨਵੀਂ ਸਰਕਾਰ ਦੇ ਬਣਦੇ ਹੀ ਜਿੱਥੇ ਬਹੁਤ ਸਾਰੇ ਬਦਲਾਵ ਦੇਖੇ ਜਾ ਰਹੇ ਹਨ ਉਥੇ ਹੀ ਵੱਖ ਵੱਖ ਵਿਭਾਗਾਂ ਦੇ ਕਰਮਚਾਰੀਆਂ ਨੂੰ ਵੀ ਸਖ਼ਤੀ ਨਾਲ ਆਪਣੀ ਡਿਊਟੀ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਪੰਜਾਬ ਵਿੱਚ ਜਿੱਥੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਵਾਸਤੇ ਪੰਜਾਬ ਸਰਕਾਰ ਵੱਲੋਂ ਇਕ ਬਹੁਤ ਵੱਡਾ ਕਦਮ ਚੁੱਕਿਆ ਗਿਆ ਹੈ ਜਿਸ ਨਾਲ ਪੰਜਾਬ ਵਿੱਚ ਵਾਪਰ ਰਹੀਆਂ ਘਟਨਾਵਾਂ ਨੂੰ ਠੱਲ੍ਹ ਪਾਈ ਜਾ ਸਕੇ। ਉਥੇ ਹੀ ਪੰਜਾਬ ਸਰਕਾਰ ਵੱਲੋ ਵੱਖ ਵੱਖ ਵਿਭਾਗਾਂ ਵਿੱਚ ਤੈਨਾਤ ਕਰਮਚਾਰੀਆਂ ਨੂੰ ਵੀ ਆਪਣੀ ਡਿਊਟੀ ਸਮੇਂ ਦੇ ਅਨੁਸਾਰ ਅਤੇ ਜਿੰਮੇਵਾਰੀ ਨਾਲ ਕੰਮ ਕਰਨ ਵਾਸਤੇ ਵੱਖ-ਵੱਖ ਵਿਭਾਗਾਂ ਨੂੰ ਸਖਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।

ਹੁਣ ਮੁਲਾਜ਼ਮਾਂ ਨੂੰ ਬਿਜਲੀ ਚੋਰੀ ਕਰਦਿਆਂ ਦੀ ਵੀਡੀਓ ਬਣਾਉਣੀ ਮਹਿੰਗੀ ਪਈ ਹੈ ਜਿੱਥੇ ਉਨ੍ਹਾਂ ਦੀ ਕੁੱਟਮਾਰ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਭਾਦਸੋਂ ਅਧੀਨ ਆਉਂਦੇ ਪਿੰਡ ਹਕੀਮਪੁਰ ਤੋਂ ਸਾਹਮਣੇ ਆਈ ਹੈ। ਜਿੱਥੇ ਇਕ ਘਰ ਵਿਚ ਹੀ ਖਪਤਕਾਰ ਰਣਜੀਤ ਸਿੰਘ ਵੱਲੋਂ ਬਿਜਲੀ ਚੋਰੀ ਕੀਤੀ ਜਾ ਰਹੀ ਸੀ। ਉਥੇ ਹੀ ਇਸ ਦੀ ਸੂਚਨਾ ਮਿਲਦੇ ਹੀ ਭਾਦਸੋਂ ਪਾਵਰਕਾਮ ਦੇ ਉਪ ਮੰਡਲ ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਅਮਨਦੀਪ ਸਿੰਘ ਆਪਣੇ ਇੱਕ ਮੁਲਾਜ਼ਮ ਦੇ ਨਾਲ ਉਸ ਜਗ੍ਹਾ ਪਹੁੰਚੇ, ਜਿੱਥੇ ਰਣਜੀਤ ਸਿੰਘ ਵੱਲੋਂ ਆਪਣੇ ਘਰ ਵਿੱਚ ਬਿਜਲੀ ਚੋਰੀ ਕੀਤੀ ਜਾ ਰਹੀ ਸੀ।

ਜਿੱਥੇ ਆਪਣੇ ਘਰ ਦੇ ਅੰਦਰ ਹੀ ਚਾਰ ਦੀਵਾਰੀ ਵਿੱਚ ਕੇਵਲ ਨੂੰ ਸੁੱਟ ਕੇ ਕੁੰਡੀ ਲਗਾਈ ਹੋਈ ਸੀ। ਇਹ ਤਾਰ ਉਸ ਵੱਲੋਂ ਧਰਤੀ ਵਿਚ ਦੱਬੀ ਗਈ ਸੀ ਜਿਸ ਨੂੰ ਮੋਟਰ ਨਾਲ ਸਟਾਰਟ ਲਗਾ ਕੇ ਸਿੰਗਲ ਫੇਸ ਬਿਜਲੀ ਚੋਰੀ ਕੀਤੀ ਜਾਂਦੀ ਸੀ। ਜਦੋਂ ਇਸ ਸਭ ਦੀ ਮਹਿਕਮੇ ਦੇ ਕਰਮਚਾਰੀਆਂ ਵੱਲੋਂ ਵੀਡੀਓ ਬਣਾਉਣੀ ਸ਼ੁਰੂ ਕੀਤੀ ਗਈ ਤਾਂ ਦੋਸ਼ੀ ਰਣਜੀਤ ਸਿੰਘ ਦੇ ਪਰਿਵਾਰ ਵੱਲੋਂ ਉਨ੍ਹਾਂ ਦੀ ਕੁੱਟਮਾਰ ਕੀਤੀ ਗਈ।

ਇਸ ਹਮਲੇ ਵਿਚ ਜਿਥੇ ਸਹਾਇਕ ਕਾਰਜਕਾਰੀ ਇੰਜੀਨੀਅਰ ਅਮਨਦੀਪ ਸਿੰਘ ਦੀ ਦਸਤਾਰ ਉਤਾਰੀ ਗਈ ਉਥੇ ਹੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਉਨ੍ਹਾਂ ਵੱਲੋਂ ਆਪਣੇ ਆਪ ਨੂੰ ਬੜੀ ਮੁਸ਼ਕਲ ਨਾਲ ਇਸ ਹਮਲੇ ਤੋਂ ਬਚਾਇਆ ਗਿਆ। ਇਸ ਸਾਰੀ ਘਟਨਾ ਦੀ ਜਾਣਕਾਰੀ ਉਨ੍ਹਾਂ ਵੱਲੋਂ ਪੁਲਿਸ ਸਟੇਸ਼ਨ ਭਾਦਸੋਂ ਥਾਣਾ ਵਿੱਚ ਦਰਜ ਕਰਾਈ ਗਈ ਹੈ। ਪੁਲਿਸ ਵੱਲੋਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।


                                       
                            
                                                                   
                                    Previous Postਬੁਰੀ ਤਰਾਂ ਨਾਲ ਏਦਾਂ ਸਿਰ ਪਿਚਕ ਕੇ ਮਿਲੀ ਮੁੰਡੇ ਨੂੰ ਕੰਮ ਕਰਦਿਆਂ ਮੌਤ – ਪ੍ਰੀਵਾਰ ਦਾ ਰੋ ਰੋ ਬੁਰਾ ਹਾਲ
                                                                
                                
                                                                    
                                    Next Postਕਨੇਡਾ ਜਾਣ ਵਾਲਿਆਂ ਲਈ ਆਈ ਵੱਡੀ ਖੁਸ਼ਖਬਰੀ – ਟਰੂਡੋ ਸਰਕਾਰ ਨੇ ਹੁਣ ਕਰਤਾ ਇਹ ਵੱਡਾ ਐਲਾਨ
                                                                
                            
               
                            
                                                                            
                                                                                                                                            
                                    
                                    
                                    



