ਮਸ਼ਹੂਰ ਅਦਾਕਾਰ ਗ੍ਰਿਫ਼ਤਾਰ ! ਫ਼ਿਲਮ ਦੇ ਬਹਾਨੇ ਅਦਾਕਾਰਾ ਨਾਲ ਕੀਤਾ ਗੰਦਾ ਕੰਮ

ਫਿਲਮ ਇੰਡਸਟਰੀ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰ ਗਈ ਹੈ। ਪੱਛਮੀ ਬੈਂਗਲੁਰੂ ਦੇ ਰਾਜਾਜੀਨਗਰ ਇਲਾਕੇ ‘ਚ ਪੁਲਿਸ ਨੇ ਅਦਾਕਾਰ, ਨਿਰਮਾਤਾ ਤੇ ਨਿਰਦੇਸ਼ਕ ਹੇਮੰਤ ਨੂੰ ਗ੍ਰਿਫ਼ਤਾਰ ਕੀਤਾ ਹੈ। ਇੱਕ ਅਭਿਨੇਤਰੀ ਨੇ ਉਸ ਉੱਤੇ ਜਿਨਸੀ ਸ਼ੋਸ਼ਣ, ਜ਼ਬਰਦਸਤੀ ਤੇ ਪੈਸਿਆਂ ਦੇ ਗਬਨ ਦੇ ਗੰਭੀਰ ਦੋਸ਼ ਲਗਾਏ ਹਨ। ਪੁਲਿਸ ਨੇ ਮਾਮਲਾ ਦਰਜ ਕਰਕੇ ਉਸਨੂੰ ਹਿਰਾਸਤ ਵਿੱਚ ਲੈ ਲਿਆ ਹੈ।

ਸ਼ਿਕਾਇਤ ਅਨੁਸਾਰ, ਅਭਿਨੇਤਰੀ ਦੀ ਹੇਮੰਤ ਨਾਲ ਮੁਲਾਕਾਤ 2022 ਵਿੱਚ ਹੋਈ ਸੀ, ਜਦੋਂ ਉਸਨੂੰ ਫਿਲਮ ਰਿਚੀ ਵਿੱਚ ਮੁੱਖ ਅਦਾਕਾਰਾ ਵਜੋਂ ਚੁਣਿਆ ਗਿਆ ਸੀ। ਸਮਝੌਤੇ ਮੁਤਾਬਕ ਉਸਨੂੰ 2 ਲੱਖ ਰੁਪਏ ਫੀਸ ਮਿਲਣੀ ਸੀ, ਜਿਸ ਵਿਚੋਂ 60 ਹਜ਼ਾਰ ਦੀ ਪਹਿਲੀ ਕਿਸ਼ਤ ਦਿੱਤੀ ਗਈ।

ਪਰ ਫਿਲਮ ਵਿੱਚ ਦੇਰੀ ਹੋਣ ‘ਤੇ ਹੇਮੰਤ ਨੇ ਅਭਿਨੇਤਰੀ ਉੱਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ। ਸ਼ਿਕਾਇਤ ਮੁਤਾਬਕ, ਉਹ ਕਈ ਵਾਰ ਉਸ ਨਾਲ ਅਸ਼ਲੀਲ ਵਿਹਾਰ ਕਰਦਾ ਸੀ, ਅਸ਼ਲੀਲ ਕੱਪੜੇ ਪਾਉਣ ਲਈ ਮਜ਼ਬੂਰ ਕਰਦਾ ਅਤੇ ਗਲਤ ਤਰੀਕੇ ਨਾਲ ਛੂਹਣ ਦੀ ਕੋਸ਼ਿਸ਼ ਕਰਦਾ ਸੀ। ਜਦੋਂ ਉਸਨੇ ਵਿਰੋਧ ਕੀਤਾ, ਤਾਂ ਹੇਮੰਤ ਨੇ ਉਸਨੂੰ ਅਤੇ ਉਸਦੀ ਮਾਂ ਨੂੰ ਧਮਕੀਆਂ ਦਿੱਤੀਆਂ।

ਅਭਿਨੇਤਰੀ ਨੇ ਦੋਸ਼ ਲਗਾਇਆ ਕਿ ਹੇਮੰਤ ਉਸਨੂੰ ਫਿਲਮ ਦੇ ਪ੍ਰਚਾਰ ਲਈ ਮੁੰਬਈ ਲੈ ਗਿਆ ਅਤੇ ਇੱਕ ਪਾਰਟੀ ਦੌਰਾਨ ਪੀਣ ਵਿੱਚ ਸ਼ਰਾਬ ਮਿਲਾ ਕੇ ਉਸਨੂੰ ਨਸ਼ੇ ਵਿੱਚ ਕੀਤਾ। ਇਸ ਤੋਂ ਬਾਅਦ ਉਸਨੇ ਉਸ ਦੀਆਂ ਨਿੱਜੀ ਫੋਟੋਆਂ ਤੇ ਵੀਡੀਓਜ਼ ਖਿੱਚ ਕੇ ਉਸਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ।

ਇਸ ਤੋਂ ਇਲਾਵਾ, ਹੇਮੰਤ ਨੇ ਬਾਕੀ ਭੁਗਤਾਨ ਚੈੱਕ ਰਾਹੀਂ ਕੀਤਾ ਜੋ ਬਾਅਦ ਵਿੱਚ ਬਾਊਂਸ ਹੋ ਗਿਆ। ਅਭਿਨੇਤਰੀ ਦਾ ਇਹ ਵੀ ਕਹਿਣਾ ਹੈ ਕਿ ਉਸਦੀ ਮਰਜ਼ੀ ਤੋਂ ਬਿਨਾਂ ਹੇਮੰਤ ਨੇ ਫਿਲਮ ਦੇ ਸੈਂਸਰ ਸੀਨਜ਼ ਸੋਸ਼ਲ ਮੀਡੀਆ ‘ਤੇ ਪੋਸਟ ਕਰ ਦਿੱਤੇ, ਜਿਸ ਨਾਲ ਉਸਦੀ ਇੱਜ਼ਤ ਨੂੰ ਢੇਸ ਪਹੁੰਚੀ।