ਆਈ ਤਾਜਾ ਵੱਡੀ ਖਬਰ 

ਬਹੁਤ ਸਾਰੀਆਂ ਫਿਲਮੀ ਹਸਤੀਆਂ ਵੱਲੋਂ ਜਿੱਥੇ ਮਿਹਨਤ ਕਰਕੇ ਆਪਣੀ ਮੰਜਿਲ ਨੂੰ ਹਾਸਲ ਕੀਤਾ ਜਾਂਦਾ ਹੈ। ਜਿਸ ਕਾਰਨ ਅਜਿਹੀਆਂ ਹਸਤੀਆਂ ਚਰਚਾ ਵਿੱਚ ਬਣ ਜਾਂਦੀਆਂ ਹਨ ਅਤੇ ਹੋਰ ਨੌਜਵਾਨਾਂ ਵੱਲੋਂ ਵੀ ਉਨ੍ਹਾਂ ਦੀ ਮਿਹਨਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਮਿਹਨਤ ਕਰਨ ਦਾ ਜਜ਼ਬਾ ਪੈਦਾ ਕੀਤਾ ਜਾਂਦਾ ਹੈ। ਫ਼ਿਲਮ ਜਗਤ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੇ ਅਜਿਹੇ ਅਭਿਨੇਤਾ ਹਨ ਜਿਨ੍ਹਾਂ ਵੱਲੋਂ ਛੋਟੇ ਪਰਦੇ ਤੇ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਗਈ ਸੀ। ਉਹ ਹਸਤੀਆ ਅੱਜ ਕਿਸੇ ਵੀ ਜਾਣ-ਪਹਿਚਾਣ ਦਾ ਮੁਹਤਾਜ ਨਹੀਂ ਹਨ। ਜਿਨ੍ਹਾਂ ਕਰਕੇ ਹੋਰ ਬਹੁਤ ਸਾਰੀਆਂ ਫਿਲਮੀ ਹਸਤੀਆਂ ਦੀ ਪਹਿਚਾਣ ਬਣੀ ਹੈ।

ਅਜਿਹੀਆਂ ਹਸਤੀਆਂ ਵੱਲੋਂ ਜਿੱਥੇ ਬਹੁਤ ਸਾਰੀਆਂ ਹਿੱਟ ਫ਼ਿਲਮਾਂ ਦਰਸ਼ਕਾਂ ਦੀ ਝੋਲੀ ਪਾਈਆਂ ਗਈਆਂ ਹਨ ਅਤੇ ਉਨ੍ਹਾਂ ਵੱਲੋਂ ਨਿਭਾਏ ਗਏ ਕਿਰਦਾਰ ਨੂੰ ਵੀ ਲੋਕਾਂ ਵੱਲੋਂ ਪਸੰਦ ਕੀਤਾ ਜਾਂਦਾ ਹੈ ਕਈ ਵਾਰ ਆਪਣੀਆਂ ਫਿਲਮਾਂ ਨੂੰ ਲੈ ਕੇ ਚਰਚਾ ਵਿੱਚ ਬਣ ਜਾਂਦੀਆਂ ਹਨ ਅਤੇ ਕੁਝ ਨਿੱਜੀ ਜ਼ਿੰਦਗੀ ਦੇ ਕਾਰਨ ਵੀ ਚਰਚਾ ਵਿੱਚ ਬਣਦੀਆਂ ਹਨ। ਹੁਣ ਮਸ਼ਹੂਰ ਫਿਲਮੀ ਅਦਾਕਾਰ ਸ਼ਾਹਰੁਖ ਖਾਨ ਤੇ ਨਵੀ ਬਿਪਤਾ ਪੈ ਗਈ ਹੈ ਜਿੱਥੇ ਉਨ੍ਹਾਂ ਦੀ ਪਤਨੀ ਦੇ ਖਿਲਾਫ ਐਫ ਆਈ ਆਰ ਦਰਜ ਹੋਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਸ਼ਾਹਰੁਖ ਖਾਨ ਦੇ ਪੁੱਤਰ ਦੇ ਕਾਰਨ ਜਿੱਥੇ ਉਹ ਵਿਵਾਦਾਂ ਵਿੱਚ ਫਸੇ ਰਹਿਣ ਕਾਰਨ ਕਾਫੀ ਪ੍ਰੇਸ਼ਾਨੀ ਹੋਈ ਹੈ ਉਥੇ ਹੀ ਹੁਣ ਸ਼ਾਹਰੁਖ ਦੀ ਪਤਨੀ ਗੌਰੀ ਖ਼ਾਨ ਦੇ ਖ਼ਿਲਾਫ਼ ਵੀ ਇਕ ਐਫ ਆਈ ਆਰ ਲਖਨਊ ਵਿਚ ਦਰਜ ਹੋਈ ਹੈ। ਦੱਸ ਦਈਏ ਕਿ ਜਿਥੇ ਇਕ ਵਿਅਕਤੀ ਜਸਵੰਤ ਸ਼ਾਹ ਵੱਲੋਂ ਇਹ ਮਾਮਲਾ ਦਰਜ ਕਰਵਾਇਆ ਗਿਆ ਹੈ ਜੋ ਮੁੰਬਈ ਦਾ ਰਹਿਣ ਵਾਲਾ ਹੈ

 ਜਿਸ ਵੱਲੋਂ 86 ਲੱਖ ਰੁਪਏ ਲਖਨਊ ਦੇ ਤੁਲਸਿਆਨੀ ਕੰਸਟ੍ਰਕਸ਼ਨ ਐਡ ਡਿਵੈਲਪਰਸ ਲਿਮਿਟਡ ਵਿਚ ਫਲੈਟ ਖਰੀਦਣ ਲਈ ਦਿੱਤੇ ਗਏ ਸਨ। ਜਿੱਥੇ ਉਸ ਨੂੰ ਇਹ ਫਲੈਟ ਹਾਸਲ ਨਹੀਂ ਹੋਇਆ ਹੈ ਜਿਸ ਕਾਰਨ ਇਸ ਵਿਅਕਤੀ ਵੱਲੋਂ ਕੰਪਨੀ ਅਤੇ ਸ਼ਾਹਰੁਖ ਦੀ ਪਤਨੀ ਗੌਰੀ ਖ਼ਾਨ ਦੇ ਖ਼ਿਲਾਫ਼ ਇਹ ਸ਼ਿਕਾਇਤ ਕੀਤੀ ਗਈ ਹੈ। ਦੱਸ ਦੇਈਏ ਕਿ ਸ਼ਾਹਰੁਖ ਖਾਨ ਦੀ ਪਤਨੀ ਇਸ ਕੰਪਨੀ ਦੀ ਬਰਾਂਡ ਅੰਬੈਸਡਰ ਹੈ। ਜਿਸ ਤੋਂ ਪ੍ਰਭਾਵਤ ਹੋ ਕੇ ਹੀ ਇਸ ਵਿਅਕਤੀ ਵੱਲੋਂ ਇਹ ਫਲੈਟ ਖਰੀਦਿਆ ਗਿਆ ਸੀ


                                       
                            
                                                                   
                                    Previous Postਮਸ਼ਹੂਰ ਬੋਲੀਵੁਡ ਅਦਾਕਾਰਾ ਨੂੰ ਪਿਆ ਅਚਾਨਕ ਦਿਲ ਦਾ ਦੌਰਾ
                                                                
                                
                                                                    
                                    Next Postਪੰਜਾਬ: ਪੇਪਰ ਦੇਕੇ ਆਏ ਨੌਜਵਾਨ ਮੁੰਡੇ ਦੀ ਅਚਾਨਕ ਹੋਈ ਇਸ ਤਰਾਂ ਮੌਤ
                                                                
                            
               
                            
                                                                            
                                                                                                                                            
                                    
                                    
                                    




