ਆਈ ਤਾਜਾ ਵੱਡੀ ਖਬਰ 

ਮਸ਼ਹੂਰ ਹਸਤੀਆਂ ਦੀ ਜ਼ਿੰਦਗੀ ਜਿੰਨੀ ਸਕਰੀਨ ਦੇ ਉੱਪਰ ਸੁਖਾਲੀ ਦਿੱਖਦੀ ਹੈ,  ਪਰ ਉਸਦੇ ਉਲਟ ਇਹਨਾਂ ਹਸਤੀਆਂ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਸ ਮੁਕਾਮ ਤੱਕ ਪਹੁੰਚਣ ਵਾਸਤੇ ਜਿੱਥੇ ਲੰਬਾ ਸੰਘਰਸ਼ ਵਿਡਣਾ ਪੈਂਦਾ ਹੈ, ਉਥੇ ਹੀ ਪ੍ਰਸਿੱਧ ਹੋਣ ਤੋਂ ਬਾਅਦ ਉਨਾਂ ਵੱਲੋਂ ਆਪਣੀ ਸੁਰੱਖਿਆ ਨੂੰ ਬਰਕਰਾਰ ਰੱਖਣ ਦੇ ਲਈ ਖਾਸ ਪ੍ਰਬੰਧ ਕੀਤੇ ਜਾਂਦੇ ਹਨ l ਇਸੇ ਵਿਚਾਲੇ ਹੁਣ ਇੱਕ ਖਬਰ ਸਾਹਮਣੇ ਆਉਂਦੀ ਪਈ ਹੈ ਕਿ ਮਸ਼ਹੂਰ ਪੰਜਾਬੀ ਐਕਟਰ ਦੀ ਪਤਨੀ ਦੇ ਨਾਲ ਛੇੜਛਾੜ ਹੋਈ ਤੇ ਕੈਮਰੇ ਅੱਗੇ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਪੰਜਾਬੀ ਅਦਾਕਾਰ ਕੁਲਜਿੰਦਰ ਸਿੱਧੂ ਦੀ ਪਤਨੀ ਨਾਲ ਬਦਤਮੀਜ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਹੁਣ ਇਸ ਦੀਆਂ ਚਰਚਾਵਾਂ ਚਾਰੇ ਪਾਸੇ ਛਿੜੀਆਂ ਹੋਈਆਂ ਹਨ । ਜਿਸ ਸਬੰਧੀ ਖੁਦ ਅਦਾਕਾਰ ਵੱਲੋਂ ਵੀਡੀਓ ਸਾਂਝੀ ਕੀਤੀ ਗਈ l ਕੁਲਜਿੰਦਰ ਨੇ ਵੀਡਿਓ ਜਾਰੀ ਕਰ ਦੱਸਿਆ ਕਿ ਹੋਮਲੈਂਡ ਸੁਸਾਇਟੀ ‘ਚ ਮਨਪ੍ਰੀਤ ਨਾਂ ਦੇ ਲੜਕੇ ਨੇ ਉਨ੍ਹਾਂ ਦੀ ਪਤਨੀ ਨਾਲ ਬਦਤਮੀਜ਼ੀ ਕੀਤੀ ਤੇ ਜਦੋਂ ਉਹ ਹੇਠਾਂ ਆਇਆ ਤਾਂ ਉਹ ਭੱਜ ਗਿਆ। ਇਨਾ ਹੀ ਨਹੀਂ ਸਗੋਂ  ਗੱਡੀ ਦੀ ਭੰਨਤੋੜ ਬਾਰੇ ਅਦਾਕਾਰ ਨੇ ਦੱਸਿਆ ਕਿ ਪਾਰਕਿੰਗ ਨੂੰ ਲੈ ਕੇ ਝਗੜਾ ਹੋਇਆ ਸੀ, ਝਗੜੇ ਦਾ ਕਾਰਨ ਇਹ ਸੀ ਕਿ ਪਾਰਕਿੰਗ ਦਾ ਇੱਕ ਸਪਾਟ ਖਾਲੀ ਸੀ, ਜਿੱਥੇ ਕੋਈ ਵੀ ਗੱਡੀ ਖੜ੍ਹੀ ਕਰ ਲੈਂਦਾ ਸੀ, ਜ਼ਿਆਦਾਤਰ ਉੱਥੇ ਮਨਪ੍ਰੀਤ ਨਾਂ ਦਾ ਵਿਅਕਤੀ ਗੱਡੀ ਖੜ੍ਹੀ ਕਰਦਾ ਸੀ। ਇੱਕ ਦਿਨ ਗੱਡੀ ਉੱਥੇ ਮੇਰੀ ਵਾਈਫ ਨੇ ਖੜ੍ਹੀ ਕਰ ਦਿੱਤੀ, ਇੰਨੇ ਗੱਡੀ ਪਿੱਛੇ ਲਾ ਕੇ ਮੇਰੀ ਵਾਈਫ ਦਾ ਰਸਤਾ ਬਲੌਕ ਕਰ ਦਿੱਤਾ ਜਿਸ ਨਾਲ ਅਸੀਂ ਆਪਣੀ ਗੱਡੀ ਕੱਢ ਨਾ ਸਕਣ। ਇਸ ਵੀਡੀਓ ਦੇ ਜਰੀਏ ਉਨ੍ਹਾਂ ਨੇ ਅੱਗੇ ਕਿਹਾ ਕਿ  ਦੂਜੇ ਦਿਨ ਵੀ ਉਸ ਨੇ ਇਹੀ ਹਰਕਤ ਕੀਤੀ ਤੇ ਉਸ ਨੇ ਮੇਰੀ ਵਾਈਫ ਨਾਲ ਬਦਤਮੀਜ਼ੀ ਵੀ ਕੀਤੀ। ਇਸ ਦੌਰਾਨ ਉਹਨਾਂ ਵੱਲੋਂ ਗੱਲਬਾਤ ਕਰਦਿਆਂ ਹੋਇਆ ਆਖਿਆ ਗਿਆ ਕਿ ਮੈਂ ਨਹੀਂ ਚਾਹੁੰਦਾ ਕਿ ਇਹ ਮਾਮਲਾ ਹੋਰ ਜਿਆਦਾ ਅੱਗੇ ਵਧੇ, ਜਿਸ ਕਾਰਨ ਸੋਸਾਇਟੀ ਦੇ ਮੈਂਬਰ ਮੌਕੇ ਤੇ ਪਹੁੰਚੇ ਤੇ ਉਨਾਂ ਦੇ ਵੱਲੋਂ ਹੁਣ ਮਾਮਲੇ ਸਬੰਧੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਕਾਫੀ ਤਨਾਅ ਵਧਿਆ ਹੋਇਆ ਦਿਖਾਈ ਦਿੰਦਾ ਪਿਆ ਹੈ।
                                       
                            
                                                                   
                                    Previous Postਹੁਣੇ ਹੁਣੇ ਪੰਜਾਬ ਸਰਕਾਰ ਵਲੋਂ ਇਥੇ ਹੋਇਆ ਛੁੱਟੀ ਦਾ ਐਲਾਨ , ਸਕੂਲਾਂ ਸਮੇਤ ਦਫ਼ਤਰ ਰਹਿਣਗੇ ਬੰਦ
                                                                
                                
                                                                    
                                    Next Postਸੰਗੀਤ ਜਗਤ ਨੂੰ ਲਗਿਆ ਵੱਡਾ ਝਟਕਾ , ਮਸ਼ਹੂਰ ਗਾਇਕਾ ਦੀ ਹੋਈ ਅਚਾਨਕ ਮੌਤ
                                                                
                            
               
                            
                                                                            
                                                                                                                                            
                                    
                                    
                                    



