ਆਈ ਤਾਜ਼ਾ ਵੱਡੀ ਖਬਰ 

ਦੇਸ਼ ਅੰਦਰ ਆਏ ਦਿਨ ਹੀ ਵੱਖ-ਵੱਖ ਹਸਤੀਆਂ ਕਿਸੇ ਨਾ ਕਿਸੇ ਘਟਨਾ ਨੂੰ ਲੈ ਕੇ ਚਰਚਾ ਵਿੱਚ ਬਣੀਆਂ ਰਹਿੰਦੀਆਂ ਹਨ। ਜਿੱਥੇ ਇਨ੍ਹਾਂ ਹਸਤੀਆਂ ਵੱਲੋਂ ਵੱਖ ਵੱਖ ਖੇਤਰਾਂ ਵਿੱਚ ਆਪਣੀ ਇੱਕ ਵੱਖਰੀ ਪਹਿਚਾਣ ਬਣਾਈ ਗਈ ਹੈ। ਉਥੇ ਹੀ ਕਰੋਨਾ ਦੇ ਦੌਰ ਵਿਚ ਅਜਿਹੀਆਂ ਹਸਤੀਆਂ ਵੱਲੋਂ ਅੱਗੇ ਆ ਕੇ ਕਰੋਨਾ ਨਾਲ ਪ੍ਰਭਾਵਿਤ ਹੋਣ ਵਾਲੇ ਲੋਕਾਂ ਦੀ ਮਦਦ ਕੀਤੀ ਗਈ ਹੈ। ਇਸ ਮੁਸ਼ਕਲ ਦੌਰ ਦੇ ਵਿੱਚ ਜਦੋਂ ਲੋਕਾਂ ਲਈ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਗਿਆ ਸੀ ਤਾਂ ਲੋਕ ਆਰਥਿਕ ਮੰਦੀ ਦੇ ਦੌਰ ਵਿੱਚੋਂ ਗੁਜਰ ਰਹੇ ਸਨ। ਉਸ ਵਕਤ ਅਜਿਹੀਆਂ ਸਖਸ਼ੀਅਤਾਂ ਵੱਲੋਂ ਅੱਗੇ ਆ ਕੇ ਉਨ੍ਹਾਂ ਲੋਕਾਂ ਦੀ ਮਦਦ ਕੀਤੀ ਗਈ।

ਪਰ ਅਜਿਹੀਆਂ ਸਖਸੀਅਤਾਂ ਕਈ ਵਾਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਸੋਸ਼ਲ ਮੀਡੀਆ ਉਪਰ ਚਰਚਾ ਵਿਚ ਰਹਿੰਦੀਆਂ ਹਨ। ਹੁਣ ਮਸ਼ਹੂਰ ਕ੍ਰਿਕਟਰ ਸ਼ਿਖਰ ਧਵਨ ਦੀ ਪਤਨੀ ਵੱਲੋਂ ਆਪਣਾ ਇਹ ਦਰਦ ਸੋਸ਼ਲ ਮੀਡੀਆ ਦੇ ਇੰਸਟਾਗ੍ਰਾਮ ਅਕਾਊਂਟ ਰਾਹੀਂ ਸਾਂਝਾ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਟੀਮ ਇੰਡੀਆ ਦੇ ਖਿਡਾਰੀ ਸ਼ਿਖਰ ਧਵਨ ਬਾਰੇ ਹੁਣ ਇੱਕ ਖਬਰ ਸਾਹਮਣੇ ਆਈ ਹੈ ਜਿਸ ਵਿਚ ਸ਼ਿਖਰ ਧਵਨ ਵੱਲੋਂ ਆਪਣੀ ਪਤਨੀ ਆਇਸ਼ਾ ਮੁਖਰਜੀ ਨੂੰ ਤਲਾਕ ਦਿੱਤੇ ਜਾਣ ਦਾ ਖੁਲਾਸਾ ਹੋਇਆ ਹੈ।

ਇਸ ਬਾਰੇ ਸਾਰੀ ਜਾਣਕਾਰੀ ਆਪਣੇ ਇੰਸਟਾਗ੍ਰਾਮ ਅਕਾਊਂਟ ਉਪਰ ਸ਼ਿਖਰ ਧਵਨ ਦੀ ਪਤਨੀ ਆਇਸ਼ਾ ਮੁਖਰਜੀ ਵੱਲੋਂ ਦਿੱਤੀ ਗਈ ਹੈ। ਆਪਣੇ ਦਰਦ ਨੂੰ ਬਿਆਨ ਕਰਦੇ ਹੋਏ ਉਨ੍ਹਾਂ ਦੱਸਿਆ ਹੈ ਕੇ ਉਨ੍ਹਾਂ ਦਾ ਦੋ ਵਾਰ ਤਲਾਕ ਹੋ ਚੁੱਕਾ ਹੈ। ਉਨ੍ਹਾਂ ਆਪਣੇ ਬਾਰੇ ਗੱਲ ਕਰਦੇ ਹੋਏ ਦੱਸਿਆ ਕਿ ਜਦੋਂ ਪਹਿਲੀ ਵਾਰ ਤਲਾਕ ਹੋਇਆ ਸੀ ਤਾਂ ਉਸ ਸਮੇਂ ਉਹ ਬਹੁਤ ਡਰੀ ਹੋਈ ਸੀ, ਜਿਸ ਕਾਰਨ ਉਹ ਕਾਫੀ ਨਿਰਾਸ਼ ਰਹੀ। ਤੇ ਹੁਣ ਇਕ ਵਾਰ ਫਿਰ ਇਹ ਸਭ ਕੁਝ ਭਿਆਨਕ ਹਾਦਸਾ ਵਾਪਰ ਗਿਆ ਹੈ। ਜਿਸ ਨੇ ਉਸ ਨੂੰ ਤੋੜ ਕੇ ਰੱਖ ਦਿੱਤਾ ਹੈ ਅਤੇ ਆਪਣੇ ਆਪ ਨੂੰ ਕਾਫੀ ਨਿਰਾਸ਼ ਮਹਿਸੂਸ ਕਰ ਰਹੀ ਹੈ।

ਆਇਸ਼ਾ ਮੁਖਰਜੀ ਜਿੱਥੇ ਮੈਲਬੋਰਨ ਦੀ ਰਹਿਣ ਵਾਲੀ ਹੈ ਉਥੇ ਹੀ ਉਸ ਵੱਲੋਂ ਸਿਖਰ ਧਵਨ ਨਾਲ 2012 ਵਿੱਚ ਵਿਆਹ ਕੀਤਾ ਗਿਆ ਸੀ। ਜਿਸ ਤੋਂ ਬਾਅਦ 2014 ਵਿੱਚ ਉਨ੍ਹਾਂ ਦੇ ਜੋਰਾਵਰ ਨਾਮ ਦਾ ਬੇਟਾ ਹੋਇਆ ਸੀ। ਜੋ ਹੁਣ ਸੱਤ ਸਾਲ ਦਾ ਹੋ ਚੁੱਕਾ ਹੈ। ਆਇਸ਼ਾ ਮੁਖਰਜੀ ਨੇ ਦੱਸਿਆ ਕਿ ਪਹਿਲੇ ਵਿਆਹ ਤੋਂ ਵੀ ਉਹਨਾਂ ਦੀਆਂ ਦੋ ਬੇਟੀਆਂ ਹਨ। ਹੁਣ ਸ਼ਿਖਰ ਧਵਨ ਆਪਣੀ ਪਤਨੀ ਆਇਸ਼ਾ ਮੁਖਰਜੀ ਤੋਂ ਵੱਖ ਹੋ ਗਏ ਹਨ।


                                       
                            
                                                                   
                                    Previous Postਵਾਪਰਿਆ ਕਹਿਰ : ਭਿਆਨਕ ਅੱਗ  ਨੇ ਮਚਾਈ ਤਬਾਹੀ 41 ਲੋਕਾਂ ਦੀ ਹੋਈ ਮੌਤ , ਛਾਈ ਸੋਗ ਦੀ ਲਹਿਰ
                                                                
                                
                                                                    
                                    Next Postਇਥੇ ਆਇਆ 7.0 ਦੀ ਤੀਬਰਤਾ ਦਾ ਵੱਡਾ ਭੂਚਾਲ ਮਚੀ ਹਾਹਾਕਾਰ- ਪੈ ਗਿਆ ਇਹ ਵੱਡਾ ਖਤਰਾ
                                                                
                            
               
                            
                                                                            
                                                                                                                                            
                                    
                                    
                                    



