ਗਵਾਂਢੀ ਹੁਣ ਜੋ ਕਰਨ ਲਗੇ ਹਨ ਸਾਰੇ ਪਾਸੇ ਹੋ ਗਈ ਵਾਹ ਵਾਹ 

ਜ਼ਿੰਦਗੀ ਅਤੇ ਮੌਤ ਉਸ ਉਪਰ ਵਾਲੇ ਦੇ ਹੱਥ ਹੈ। ਕੁਝ ਨੂੰ ਅਮੀਰ ਬਣਾ ਦਿੰਦਾ ਹੈ ਤੇ ਕੁਝ ਨੂੰ ਗਰੀਬ। ਕੁਝ ਲੋਕ ਆਪਣੀ ਸਖ਼ਤ ਮਿਹਨਤ ਨਾਲ ਬੁਲੰਦੀਆਂ ਨੂੰ ਛੂਹ ਲੈਂਦੇ ਹਨ। ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਦੇ ਹਨ। ਉੱਥੇ ਹੀ ਬਹੁਤ ਸਾਰੇ ਲੋਕਾਂ ਵੱਲੋਂ ਜਮੀਨ ਜਾਇਦਾਦ ਸਭ ਕੁੱਝ ਬਣਾਇਆ ਜਾਂਦਾ ਹੈ।  ਉਨ੍ਹਾਂ ਦੇ ਜਾਣ ਪਿੱਛੋਂ ਉਸ ਨੂੰ ਸੰਭਾਲਣ ਵਾਲਾ ਕੋਈ ਵੀ ਨਹੀਂ ਹੁੰਦਾ। ਇਹ ਜ਼ਮੀਨ ਜਾਇਦਾਦ ਅਤੇ ਪੈਸਾ ਕਈ ਵਾਰ ਕਈ ਸੰਸਥਾਵਾਂ ਨੂੰ ਦਾਨ ਕਰ ਦਿੱਤਾ ਜਾਂਦਾ ਹੈ।

ਪਰ ਹੁਣ ਇਕ ਅਜਿਹਾ ਮਾਮਲਾ ਵੇਖਣ ਨੂੰ ਸਾਹਮਣੇ ਆਇਆ ਹੈ ਜਿੱਥੇ ਇਕ ਬਜ਼ੁਰਗ ਔਰਤ ਵੱਲੋਂ ਮਰਨ ਤੋਂ ਪਹਿਲਾਂ ਹੀ ਆਪਣੀ ਸਾਰੀ ਜਾਇਦਾਦ ਜੋ ਕੁਲ 55 ਕਰੋੜ ਦੀ ਸੰਪਤੀ ਸੀ, ਸਭ ਆਪਣੇ ਕਈ ਗੁਆਂਢੀਆਂ ਦੇ ਨਾਂ ਕਰ ਦਿੱਤੀ ਗਈ। ਇਸ ਮਾਮਲੇ ਦੀ ਸਾਰੇ ਪਾਸੇ ਚਰਚਾ ਹੋ ਰਹੀ ਹੈ। ਉਥੇ ਹੀ ਕੁਝ ਲੋਕ ਇਹ ਸੋਚ ਰਹੇ ਹਨ ਕਿ ਕਾਸ਼ ਅਸੀਂ ਵੀ ਉਸ ਔਰਤ ਦੇ ਗੁਆਂਢੀ ਹੁੰਦੇ, ਤਾਂ ਸਾਨੂੰ ਵੀ ਥੋੜ੍ਹੀ ਬਹੁਤ ਜਾਇਦਾਦ ਮਿਲ ਜਾਣੀ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਜਰਮਨੀ ਦੇ ਬਰਲਿਨ ਸ਼ਹਿਰ ਦਾ ਹੈ।

ਜਿੱਥੇ ਇੱਕ ਬਜ਼ੁਰਗ ਔਰਤ ਵੱਲੋਂ ਰਾਤੋ ਰਾਤ ਆਪਣੀ ਸਾਰੀ ਜਾਇਦਾਦ ਜਿਸ ਦੀ ਕੀਮਤ 55.35 ਕਰੋੜ ਸੀ। ਉਹ ਸਾਰੀ ਜਾਇਦਾਦ ਆਪਣੇ ਸਾਰੇ ਗੁਆਂਢੀਆਂ ਵਿਚ ਵੰਡ ਦਿੱਤੀ ਗਈ। ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਜ਼ਿਲ੍ਹਾ ਪ੍ਰਸ਼ਾਸਨ ਨੇ ਅਪ੍ਰੈਲ ਵਿੱਚ ਉਸਦੀ ਇੱਛਾ ਬਾਰੇ ਜਾਣਕਾਰੀ ਦਿੱਤੀ। ਉਸ ਔਰਤ ਵੱਲੋਂ ਇਹ ਸਾਰੀ ਜ਼ਮੀਨ ਜਾਇਦਾਦ ਜਿੱਥੇ ਆਪਣੇ ਗੁਆਂਢੀਆਂ ਦੇ ਨਾਮ ਕਰ ਦਿੱਤੀ ਸੀ। ਉੱਥੇ ਹੀ ਗੁਆਂਢੀ ਇਨ੍ਹਾਂ ਪੈਸਿਆਂ ਨੂੰ ਆਪਣੇ ਨਿੱਜੀ ਖਰਚਿਆਂ ਲਈ ਇਸਤੇਮਾਲ ਨਹੀਂ ਕਰ ਸਕਦੇ।

ਉਸ ਵੱਲੋਂ ਦਿੱਤੀ ਗਈ ਇਹ ਸਾਰੀ ਰਕਮ ਖੇਤਰ ਦੇ ਵਿਕਾਸ ਲਈ ਹੀ ਵਰਤੀ ਜਾਵੇਗੀ। ਇਸ ਬਜ਼ੁਰਗ ਔਰਤ ਦੀ ਮੌਤ ਦਸੰਬਰ 2019 ਵਿੱਚ ਹੋ ਚੁੱਕੀ ਹੈ। ਉਸ ਬਜ਼ੁਰਗ ਔਰਤ ਰੇਨੇਟ ਆਪਣੇ ਪਤੀ ਐਲਫਰੈਡ ਵੇਜ਼ਲ ਦੇ ਨਾਲ 1975 ਤੋਂ ਹੀ ਮੱਧ ਜਰਮਨੀ ਦੇ ਹੇਸੀ ਦੇ ਵਾਲਡੋਲਪਜ਼ ਜ਼ਿਲੇ ਵਿਚ ਰਹਿੰਦੀ ਸੀ। ਇਹ 6 ਪਿੰਡਾਂ ਦਾ ਸਮੂਹ ਹੈ। ਇਸ ਦਾ ਪਤੀ ਸਟਾਕ ਮਾਰਕੀਟ ਵਿੱਚ ਨਿਵੇਸ਼ ਕਰਦਾ ਸੀ ਜਿਸ ਤੋਂ ਹੀ ਉਸਨੇ ਇੰਨੀ ਜ਼ਿਆਦਾ ਕਮਾਈ ਕੀਤੀ। 2014 ਦੇ ਵਿੱਚ ਉਸ ਦੀ ਵੀ ਮੌਤ ਹੋ ਚੁੱਕੀ ਹੈ। ਬਜ਼ੁਰਗ ਔਰਤ ਰੇਨੇਟ 2016 ਤੋਂ ਫਰੈਂਕਫਰਟ ਵਿਚ ਇਕ ਨਰਸਿੰਗ ਹੋਮ ਵਿੱਚ ਰਹਿ ਰਹੀ ਸੀ, ਜਿਸ ਦੀ 81 ਸਾਲ ਦੀ ਉਮਰ ਵਿਚ ਦਸੰਬਰ 2019 ਨੂੰ ਮੌਤ ਹੋ ਗਈ। ਰੇਨੇਟ ਦੀ ਭੈਣ ਹੀ ਉਸਦੀ ਅਸਲੀ ਵਾਰਸ ਸੀ, ਜਿਸ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ।

Home  ਤਾਜਾ ਖ਼ਬਰਾਂ  ਮਰਨ ਤੋਂ ਪਹਿਲਾਂ ਔਰਤ ਨੇ 55 ਕਰੋੜ ਦੀ ਸੰਪਤੀ ਗਵਾਂਢੀਆਂ ਦੇ ਨਾਮ ਕਰਤੀ, ਫਿਰ ਗਵਾਂਢੀ ਹੁਣ ਜੋ ਕਰਨ ਲਗੇ ਹਨ ਸਾਰੇ ਪਾਸੇ ਹੋ ਗਈ ਵਾਹ ਵਾਹ
                                                      
                              ਤਾਜਾ ਖ਼ਬਰਾਂ                               
                              ਮਰਨ ਤੋਂ ਪਹਿਲਾਂ ਔਰਤ ਨੇ 55 ਕਰੋੜ ਦੀ ਸੰਪਤੀ ਗਵਾਂਢੀਆਂ ਦੇ ਨਾਮ ਕਰਤੀ, ਫਿਰ ਗਵਾਂਢੀ ਹੁਣ ਜੋ ਕਰਨ ਲਗੇ ਹਨ ਸਾਰੇ ਪਾਸੇ ਹੋ ਗਈ ਵਾਹ ਵਾਹ
                                       
                            
                                                                   
                                    Previous Postਬੋਲੀਵੁਡ ਦੇ ਸੁਪਰਸਟਾਰ ਐਕਟਰ ਦਲੀਪ ਕੁਮਾਰ ਬਾਰੇ ਆਈ ਇਹ ਵੱਡੀ ਤਾਜਾ ਖਬਰ, ਪਤਨੀ ਨੇ ਕਿਹਾ ਦੁਆਵਾਂ ਕਰੋ
                                                                
                                
                                                                    
                                    Next Postਬਦਲਾ ਲੈਣ ਲਈ  ਵਿਆਹ ਦੇ ਕਾਰਡਾਂ ਨਾਲ ਜੁਗਾੜ  ਲਾ ਕੇ ਕੀਤਾ ਇਹ ਕਾਰਾ-ਸਾਰੇ ਪਾਸੇ ਹੋ ਗਈ ਲਾਲਾ ਲਾਲਾ
                                                                
                            
               
                            
                                                                            
                                                                                                                                            
                                    
                                    
                                    



