ਆਈ ਤਾਜਾ ਵੱਡੀ ਖਬਰ 

ਕਰੋਨਾ ਸਥਿਤੀ ਨੂੰ ਮੱਦੇਨਜ਼ਰ ਰੱਖਦੇ ਹੋਏ ਜਿੱਥੇ ਚੋਣ ਕਮਿਸ਼ਨ ਵੱਲੋਂ ਬਹੁਤ ਸਾਰੀਆਂ ਸਖ਼ਤ ਹਦਾਇਤਾਂ ਲਾਗੂ ਕੀਤੀਆਂ ਗਈਆਂ ਸਨ ਉਥੇ ਹੀ ਸਭ ਸਿਆਸੀ ਪਾਰਟੀਆਂ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਹੀ ਆਪਣੀ ਪਾਰਟੀ ਦੇ ਚੋਣ ਪ੍ਰਚਾਰ ਦਾ ਕੰਮ ਕਰ ਰਹੀਆਂ ਹਨ। ਪਰ ਕਈ ਜਗ੍ਹਾ ਉਪਰ ਸਿਆਸੀ ਵਿਵਾਦ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਜਿੱਥੇ ਬਹੁਤ ਸਾਰੀਆਂ ਪਾਰਟੀਆਂ ਵੱਲੋਂ ਇੱਕ-ਦੂਜੇ ਵਿਰੋਧੀ ਧਿਰ ਉਪਰ ਸ਼ਬਦੀ ਹਮਲੇ ਕੀਤੇ ਜਾ ਰਹੇ ਹਨ। ਉਥੇ ਹੀ ਕੁਝ ਦਿਨਾਂ ਦਾ ਸਮਾਂ ਬਾਕੀ ਰਹਿ ਜਾਣ ਤੇ ਜਿਥੇ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਤੇਜ਼ ਕੀਤਾ ਗਿਆ ਹੈ। ਉਥੇ ਹੀ ਇਸ ਪ੍ਰਚਾਰ ਦੇ ਚਲਦੇ ਹੋਏ ਕੁੱਝ ਸਿਆਸੀ ਪਾਰਟੀਆਂ ਵਿੱਚ ਆਪਸੀ ਵਿਵਾਦ ਹੋਣ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਜਿੱਥੇ ਕੱਲ ਜਲੰਧਰ ਅਤੇ ਲੁਧਿਆਣਾ ਵਿੱਚ ਵਾਪਰੀਆਂ ਅਜਿਹੀਆਂ ਘਟਨਾਵਾਂ ਦੇ ਵਿਚ ਭਾਰੀ ਨੁਕਸਾਨ ਵੀ ਹੋਇਆ ਹੈ।

ਉਥੇ ਹੀ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਬੈਂਸ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਹੁਣ ਉੱਥੇ ਹੜਕੰਪ ਮਚ ਗਿਆ ਹੈ ਜਿੱਥੇ ਆਮ ਆਦਮੀ ਪਾਰਟੀ ਦੇ ਵਰਕਰ ਵੱਲੋਂ ਅਜਿਹਾ ਖੌਫਨਾਕ ਕੰਮ ਕੀਤਾ ਗਿਆ ਹੈ ਪੁਲਸ ਨੂੰ ਹੱਥਾਂ ਪੈਰਾਂ ਦੀ ਪੈ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਕਪੂਰਥਲਾ ਤੋਂ ਸਾਹਮਣੇ ਆਈ ਹੈ। ਜਿੱਥੇ ਹਲਕਾ ਕਪੂਰਥਲਾ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਮੰਜੂ ਰਾਣਾ ਵੱਲੋਂ ਥਾਣਾ ਸਦਰ ਦੇ ਬਾਹਰ ਪੁਲਸ ਖਿਲਾਫ ਆਪਣੇ ਕੁਝ ਸਮਰਥਕਾਂ ਦੇ ਨਾਲ ਧਰਨਾ ਪ੍ਰਦਰਸ਼ਨ ਕੀਤਾ ਗਿਆ।

ਉੱਥੇ ਹੀ ਇਸ ਪ੍ਰਦਰਸ਼ਨ ਦੇ ਦੌਰਾਨ ਇਕ ਔਰਤ ਵੱਲੋਂ ਪੁਲਿਸ ਦਾ ਵਿਰੋਧ ਕਰਦੇ ਹੋਏ ਆਪਣੇ ਤੇ ਤੇਜ਼ਾਬ ਪਾ ਲਿਆ ਗਿਆ, ਇਸ ਘਟਨਾ ਦੇ ਨਾਲ ਹੀ ਮੌਕੇ ਤੇ ਹਫੜਾ-ਦਫੜੀ ਪੈਦਾ ਹੋ ਗਈ ਅਤੇ ਪੁਲਸ ਨੂੰ ਹੱਥਾਂ ਪੈਰਾਂ ਦੀ ਪੈ ਗਈ। ਔਰਤ ਦੀ ਹਾਲਤ ਨੂੰ ਦੇਖਦੇ ਹੋਏ ਤੁਰੰਤ ਉਸ ਨੂੰ ਸਿਵਲ ਹਸਪਤਾਲ ਵਿਖੇ ਪੁਲਿਸ ਦੇ ਅਧਿਕਾਰੀਆਂ ਵੱਲੋਂ ਲਿਜਾਇਆ ਗਿਆ।

ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਐਸ ਡੀ ਐਮ ਕਮ ਰਿਟਰਨਿੰਗ ਅਫਸਰ ਜੈ ਇੰਦਰ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਵੱਲੋਂ ਇਸ ਮਾਮਲੇ ਦੀ ਜਾਣਕਾਰੀ ਮਿਲਦੇ ਹੀ ਤੁਰਤ ਘਟਨਾ ਸਥਾਨ ਤੇ ਪਹੁੰਚ ਕੀਤੀ ਗਈ ਹੈ ਅਤੇ ਇਸ ਸਾਰੇ ਮਾਮਲੇ ਦੀ ਜਾਂਚ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਆਪਣੇ ਤੇ ਤੇਜ਼ਾਬ ਪਾਉਣ ਵਾਲੀ ਔਰਤ ਇਸ ਸਮੇਂ ਸਰਕਾਰੀ ਹਸਪਤਾਲ ਕਪੂਰਥਲਾ ਵਿਖੇ ਜ਼ੇਰੇ ਇਲਾਜ ਹੈ।

Home  ਤਾਜਾ ਖ਼ਬਰਾਂ  ਮਚਿਆ ਹੜਕੰਪ ਆਮ ਆਦਮੀ ਪਾਰਟੀ ਦੀ ਵਰਕਰ ਨੇ ਕਰਤਾ ਅਜਿਹਾ ਖੌਫਨਾਕ ਕੰਮ -ਪੁਲਸ ਨੂੰ ਪੈ ਗਈ ਹੱਥਾਂ ਪੈਰਾਂ ਦੀ
                                                      
                                       
                            
                                                                   
                                    Previous Postਸਾਵਧਾਨ : ਪੰਜਾਬ ਚ ਇਥੇ ਵਿਆਹ ਸ਼ਾਦੀਆਂ ਚ ਪ੍ਰਸ਼ਾਸਨ ਵਲੋਂ ਲਗਾਈ ਗਈ ਇਹ ਪਾਬੰਦੀ
                                                                
                                
                                                                    
                                    Next Postਮਾੜੀ ਖਬਰ : ਸਕੂਲਾਂ ਦੇ ਖੁਲਦਿਆਂ ਹੀ ਏਥੇ ਕੋਰੋਨਾ ਦੇ ਕੇਸਾਂ ਚ ਹੋ ਗਈ ਤੇਜੀ – ਤਾਜਾ ਵੱਡੀ ਖਬਰ
                                                                
                            
               
                            
                                                                            
                                                                                                                                            
                                    
                                    
                                    



