ਆਈ ਤਾਜਾ ਵੱਡੀ ਖਬਰ

ਭਾਰਤੀ ਅਰਬਪਤੀ ਜੋੜੇ ਦੀ ਹੋਰ ਰਹੀ ਹੈ ਹਰ ਪਾਸੇ ਚਰਚਾ। ਖਰੀਦਿਆ ਦੁਨੀਆ ਦੇ ਸਭ ਤੋਂ ਮਹਿੰਗੇ ਘਰਾਂ ਵਿਚੋਂ ਇੱਕ ਘਰ, ਘਰ ਦੀ ਕੀਮਤ ਜਾਣ ਕੇ ਤੁਸੀ ਸੋਚਾ ਵਿਚ ਪੈ ਜਾਓਗੇ। ਜਾਣਕਾਰੀ ਦੇ ਮੁਤਾਬਿਕ ਭਾਰਤੀ ਮੂਲ ਦੇ ਅਰਬਪਤੀ ਪੰਕਜ ਓਸਵਾਲ ਅਤੇ ਉਨ੍ਹਾਂ ਦੀ ਪਤਨੀ ਰਾਧਿਕਾ ਓਸਵਾਲ ਦੀ ਹਰ ਪਾਸੇ ਚਰਚਾ ਹੋ ਰਹੀ ਹੈ ਦਰਅਸਲ ਇਹ ਚਰਚਾ ਓਸਵਾਲ ਪਰਿਵਾਰ ਵੱਲੋ ਦੁਨੀਆ ਦੇ ਸਭ ਤੋਂ ਮਹਿੰਗੇ ਘਰਾਂ ਵਿੱਚੋਂ ਇੱਕ ਘਰ ਖਰੀਦਣ ਕਰਕੇ ਹੋ ਰਹੀ ਹੈ। ਦੱਸ ਦਈਏ ਕਿ ਓਸਵਾਲ ਪਰਿਵਾਰ ਵੱਲੋ ਸਵਿਟਜ਼ਰਲੈਂਡ ਦੇ ਗਿੰਗੇਨ ਪਿੰਡ ਵਿੱਚ ਖਰੀਦਿਆ ਹੈ।

ਇਹ ਘਰ 4.3 ਲੱਖ ਵਰਗ ਫੁੱਟ ਵਿੱਚ ਫੈਲਿਆ ਹੋਇਆ ਹੈ। ਜਾਣਕਾਰੀ ਮੁਤਾਬਿਕ ਓਸਵਾਲ ਵੱਲੋ ਖਰੀਦੇ ਘਰ ਨੂੰ 200 ਮਿਲੀਅਨ ਡਾਲਰ ਵਿਚ ਖਰੀਦਿਆ ਹੈ ਯਾਨੀ ਕਿ 1,649 ਕਰੋੜ ਰੁਪਏ ਕੀਮਤ ਬਣਦੀ ਹੈ। ਕਿਹਾ ਜਾ ਰਿਹਾ ਹੈ ਕਿ ਓਸਵਾਲ ਵੱਲੋ ਖਰੀਦਿਆ ਇਹ ਨਵਾਂ ਦੁਨੀਆ ਦੇ 10 ਸਭ ਤੋਂ ਮਹਿੰਗੇ ਘਰਾਂ ਵਿੱਚੋਂ ਇੱਕ ਹੈ। ਜਾਣਕਾਰੀ ਦੇ ਮੁਤਾਬਿਕ ਸਾਲ 1902 ਵਿਚ ਇਹ ਘਰ ਬਣਿਆ ਸੀ। ਇਸ ਤੋਂ ਪਹਿਲਾਂ ਇਹ ਪ੍ਰਾਪਟੀ ਦੀ ਮਲਕੀਅਤ ਯੂਨਾਨੀ ਸ਼ਿਪਿੰਗ ਮੈਗਨੇਟ ਅਰਸਤੂ ਓਨਾਸਿਸ ਦੀ ਧੀ ਕ੍ਰਿਸਟੀਨਾ ਓਨਾਸਿਸ ਦੇ ਨਾਂਅ ਸੀ।

ਪਰ ਜਦੋ ਇਸ ਘਰ ਨੂੰ ਓਸਵਾਲ ਪਰਿਵਾਰ ਦੇ ਖਰੀਦਣ ਮਗਰੋਂ ਇਸ ਨੂੰ ਇਕ ਵਾਰ ਫਿਰ ਮੁੜ ਡਿਜ਼ਾਈਨ ਕਰਵਾਇਆ ਗਿਆ ਅਤੇ ਇਸ ਨੂੰ ਇਕ ਨਵੇ ਰੂਪ ਵਿਚ ਤਿਆਰ ਕੀਤਾ ਗਿਆ ਜਿਸ ਵਿਚ ਕਾਫੀ ਪੈਸਾ ਲਗਾਇਆ ਗਿਆ ਹੈ। ਜਾਣਕਾਰੀ ਮੁਤਾਬਿਕ ਇਸ ਨੂੰ ਰੈਨੋਵੈਟ ਕਰਨ ਲਈ ਇਕ ਪ੍ਰਸਿਧ ਇੰਟੀਰੀਅਰ ਡਿਜ਼ਾਈਨਰ ਜੈਫਰੀ ਵਿਲਕਸ ਨੂੰ ਨਿਯੁਕਤ ਕੀਤਾ ਗਿਆ ਸੀ। ਦੱਸ ਦਸੀਏ ਕਿ ਓਸਵਾਲ ਐਗਰੋ ਮਿੱਲਜ਼ ਅਤੇ ਓਸਵਾਲ ਗ੍ਰੀਨਟੈਕ ਦੇ ਸੰਸਥਾਪਕ ਅਤੇ ਕਾਰੋਬਾਰੀ ਅਭੈ ਕੁਮਾਰ ਓਸਵਾਲ ਦੇ ਪੁੱਤਰ ਨੇ ਪੰਕਜ ਓਸਵਾਲ।

ਅਭੈ ਕੁਮਾਰ ਦੀ 2016 ਵਿੱਚ ਮੌਤ ਹੋ ਗਈ ਸੀ। ਓਸਵਾਲ ਗਰੁੱਪ ਗਲੋਬਲ ਦੇ ਮਾਲਕ ਪੰਕਜ ਓਸਵਾਲ ਹਨ। ਜੇ ਪੜ੍ਹਾਈ ਦੀ ਗੱਲ ਕਰੀਏ ਤਾਂ ਪੰਕਜ ਓਸਵਾਲ ਨੇ ਮਨੀਪਾਲ ਇੰਸਟੀਚਿਊਟ ਆਫ਼ ਟੈਕਨਾਲੋਜੀ ਤੋਂ ਪੜ੍ਹਾਈ ਕੀਤੀ ਹੈ। ਪੰਕਜ ਓਸਵਾਲ ਦੀਆਂ ਦੋ ਬੇਟੀਆਂ ਹਨ। ਓਸਵਾਲ ਪਰਿਵਾਰ ਆਸਟ੍ਰੇਲੀਆ ਤੋਂ ਸਵਿਟਜ਼ਰਲੈਂਡ ਸਾਲ 2013 ਵਿੱਚ ਸ਼ਿਫਟ ਹੋ ਗਿਆ ਸੀ।


                                       
                            
                                                                   
                                    Previous Post24 ਸਾਲ ਨੌਕਰੀ ਕੀਤੀ ਪਰ 20 ਸਾਲ ਵਿਚੋਂ ਰਹੀ ਛੁੱਟੀ ਤੇ , ਪਰ ਸਰਕਾਰ ਨੇ ਦਿੱਤਾ ਇਹ ਖਿਤਾਬ
                                                                
                                
                                                                    
                                    Next Postਇਸ ਪਿੰਡ ਚ ਹੈ ਅਜੀਬੋ ਗਰੀਬ ਪ੍ਰੰਪਰਾ , ਘਰ ਦੇ ਹਰੇਕ ਦਰਵਾਜੇ ਦਾ ਰੰਗ ਹੈ ਹਰਾ – ਇਲਾਕੇ ਨਿਵਾਸੀ ਨਹੀਂ ਚਾਹੁੰਦੇ ਕੋਈ ਵੀ ਬਦਲਾਅ
                                                                
                            
               
                            
                                                                            
                                                                                                                                            
                                    
                                    
                                    



