ਸ੍ਰੀ ਮੁਕਤਸਰ ਸਾਹਿਬ ਵਿੱਚ ਉਪ ਮੰਡਲ ਅਫ਼ਸਰ ਇੰਜੀ. ਬਲਜੀਤ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ 2 ਅਪ੍ਰੈਲ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ 132 ਕੇ.ਵੀ. ਸਬ ਸਟੇਸ਼ਨ ਸਰਾਏਨਾਗਾ ’ਤੇ ਸ਼ਟ ਡਾਊਨ ਰਹੇਗੀ। ਇਸ ਦੌਰਾਨ 11 ਕੇ.ਵੀ. ਵਾੜ ਸਾਹਿਬ ਏ.ਪੀ., ਹਰੀਕੇ ਕਲਾਂ ਯੂ.ਪੀ.ਐੱਸ., ਸਰਾਏਨਾਗਾ ਜੀ-5 ਅਤੇ ਬਰੀਵਾਲਾ ਸਬ ਡਿਵੀਜ਼ਨ ਨਾਲ ਸੰਬੰਧਿਤ ਫੀਡਰਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।
ਇਸੇ ਤਰ੍ਹਾਂ ਟਾਂਡਾ ਉੜਮੁੜ ਖੇਤਰ ਵਿੱਚ ਪੰਜਾਬ ਪਾਵਰ ਕਾਰਪੋਰੇਸ਼ਨ ਲਿਮਿਟਡ ਦੇ ਉਪ ਮੰਡਲ ਮਿਆਣੀ ਹੇਠ ਜ਼ਰੂਰੀ ਮੁਰੰਮਤ ਕਾਰਨ 2 ਅਪ੍ਰੈਲ ਨੂੰ ਕਈ ਪਿੰਡਾਂ ਵਿੱਚ ਬਿਜਲੀ ਬੰਦ ਰਹੇਗੀ। ਸਹਾਇਕ ਕਾਰਜਕਾਰੀ ਇੰਜੀਨੀਅਰ ਅਭਿਸ਼ੇਕ ਕੁਮਾਰ ਮੁਤਾਬਕ ਆਲਮਪੁਰ, ਰੜਾ, ਸਲੇਮਪੁਰ ਕੋਟਲਾ, ਜਲਾਲਪੁਰ ਅਤੇ ਅਬਦੁੱਲਾਪੁਰ ਆਦਿ ਫੀਡਰਾਂ ਨਾਲ ਜੁੜੇ ਪਿੰਡਾਂ ਵਿੱਚ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬਿਜਲੀ ਸਪਲਾਈ ਰੁਕੀ ਰਹੇਗੀ। ਇਸ ਦੌਰਾਨ ਉਨ੍ਹਾਂ ਨੇ ਖਪਤਕਾਰਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ।





