ਆਈ ਤਾਜਾ ਵੱਡੀ ਖਬਰ 

ਵੱਖ-ਵੱਖ ਸੂਬਾ ਸਰਕਾਰਾਂ ਵੱਲੋਂ ਜਿੱਥੇ ਸੂਬੇ ਵਿੱਚ ਅਮਨ ਅਤੇ ਸ਼ਾਂਤੀ ਦੇ ਮਾਹੌਲ ਨੂੰ ਬਣਾ ਕੇ ਰੱਖਣ ਵਾਸਤੇ ਬਹੁਤ ਸਾਰੇ ਸਖਤ ਕਦਮ ਚੁੱਕੇ ਜਾਂਦੇ ਹਨ। ਉੱਥੇ ਹੀ ਹਰ ਇੱਕ ਸੂਬੇ ਵਿੱਚ ਅਪਰਾਧਿਕ ਘਟਨਾਵਾਂ ਵਿੱਚ ਵੀ ਲਗਾਤਾਰ ਵਾਧਾ ਦਰਜ ਕੀਤਾ ਜਾਂਦਾ ਹੈ। ਇੱਥੇ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਸਾਹਮਣੇ ਆ ਜਾਂਦੀਆਂ ਹਨ ਜਿਸ ਨੂੰ ਸੁਣ ਕੇ ਲੋਕਾਂ ਦੇ ਰੋਂਗਟੇ ਖੜ੍ਹੇ ਹੋ ਜਾਂਦੇ ਹਨ। ਜਿੱਥੇ ਬਹੁਤ ਸਾਰੇ ਲੋਕਾਂ ਵੱਲੋਂ ਆਪਣੀ ਮਨਮਰਜ਼ੀ ਕਰਦਿਆਂ ਹੋਇਆਂ ਬਹੁਤ ਸਾਰੇ ਲੋਕਾਂ ਨੂੰ ਦਿਮਾਗੀ ਤੌਰ ਤੇ ਪ੍ਰੇਸ਼ਾਨ ਵੀ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਜਾਂਦੀ ਹੈ।

ਆਪਸੀ ਵਿਵਾਦ ਦੇ ਚਲਦਿਆਂ ਹੋਇਆਂ ਜਿੱਥੇ ਕਈ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਉਥੇ ਹੀ ਕੁਝ ਲੋਕਾਂ ਵੱਲੋਂ ਵਿਆਹ ਵਰਗੇ ਪਵਿੱਤਰ ਰਿਸ਼ਤਿਆਂ ਨੂੰ ਲੈ ਕੇ ਵੀ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾਂਦਾ। ਹੁਣ ਇੱਥੇ ਬੈਡਰੂਮ ਦੇ ਵਿਚੋਂ ਹੀ ਪਿਓ ਦੇ ਸਾਹਮਣੇ ਸੌ ਤੋਂ ਵੱਧ ਬਦਮਾਸ਼ਾਂ ਵੱਲੋਂ ਧੀ ਨੂੰ ਚੁੱਕ ਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਤੇਲੰਗਾਨਾ ਤੋਂ ਸਾਹਮਣੇ ਆਇਆ ਹੈ ਜਿੱਥੇ ਜਿਲਾ ਰੰਗਰੇਡੀ ਦੇ ਅਧੀਨ ਆਉਣ ਵਾਲੇ ਇਲਾਕੇ ਵਿਚ ਸੌ ਤੋਂ ਵਧੇਰੇ ਲੋਕਾਂ ਵੱਲੋਂ ਵਿਆਹ ਤੋਂ ਇਨਕਾਰ ਕੀਤੇ ਜਾਣ ਦੇ ਚੱਲਦਿਆਂ ਹੋਇਆਂ ਇੱਕ ਡਾਕਟਰ ਲੜਕੀ ਨੂੰ ਉਸ ਦੇ ਪਿਤਾ ਦੇ ਸਾਹਮਣੇ ਉਠਾਇਆ ਗਿਆ ਹੈ।

ਦੱਸ ਦਈਏ ਕਿ ਜਿੱਥੇ ਮਹਿਲਾ ਡਾਕਟਰ ਵੈਸ਼ਾਲੀ ਨੂੰ ਇੱਕ ਵਿਅਕਤੀ ਵੱਲੋਂ ਆਪਣੇ ਕੁਝ ਜਾਣਕਾਰਾਂ ਦੀ ਸਹਾਇਤਾ ਦੇ ਨਾਲ ਉਸਦੇ ਘਰ ਵਿੱਚੋਂ ਚੁੱਕਿਆ ਗਿਆ ਉੱਥੇ ਉਸ ਦੇ ਪਿਤਾ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ। ਇਸ ਮਾਮਲੇ ਵਿਚ ਪੁਲਿਸ ਵੱਲੋਂ ਜਿਥੇ ਲੜਕੀ ਨੂੰ ਬਰਾਮਦ ਕਰ ਲਿਆ ਗਿਆ ਹੈ ਅਤੇ 18 ਲੋਕਾਂ ਨੂੰ ਵੀ ਹਿਰਾਸਤ ਵਿਚ ਲਿਆ ਗਿਆ ਹੈ ਅਤੇ ਉਨ੍ਹਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।

ਦੰਦਾਂ ਦੀ ਇਸ ਡਾਕਟਰ ਲੜਕੀ ਦੀ ਜਾਣ-ਪਹਿਚਾਣ ਜਿੱਥੇ ਨਵੀਂਨ ਨਾਮ ਦੇ ਲੜਕੇ ਦੇ ਨਾਲ 2 ਸਾਲ ਪਹਿਲਾਂ ਹੋਈ ਸੀ। ਜੋ ਬੈਡਮਿੰਟਨ ਖੇਡਦਾ ਹੈ ਉੱਥੇ ਹੀ ਉਸ ਵੱਲੋਂ ਲੜਕੀ ਨਾਲ ਵਿਆਹ ਕਰਵਾਏ ਜਾਣ ਲਈ ਦਬਾਅ ਬਣਾਇਆ ਜਾ ਰਿਹਾ ਸੀ। ਇਨਕਾਰ ਕੀਤੇ ਜਾਣ ਤੇ ਉਸ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ।

Home  ਤਾਜਾ ਖ਼ਬਰਾਂ  ਬੈਡਰੂਮ ਚੋਂ ਤੋਂ ਧੀ ਨੂੰ ਪਿਓ ਸਾਹਮਣੇ ਹੀ ਚੁੱਕ ਕੇ ਲੈ ਗਏ 100 ਤੋਂ ਵੱਧ ਬਦਮਾਸ਼, ਵਜ੍ਹਾ ਜਾਣ ਹਰੇਕ ਕੋਈ ਹੈਰਾਨ
                                                      
                              ਤਾਜਾ ਖ਼ਬਰਾਂ                               
                              ਬੈਡਰੂਮ ਚੋਂ ਤੋਂ ਧੀ ਨੂੰ ਪਿਓ ਸਾਹਮਣੇ ਹੀ ਚੁੱਕ ਕੇ ਲੈ ਗਏ 100 ਤੋਂ ਵੱਧ ਬਦਮਾਸ਼, ਵਜ੍ਹਾ ਜਾਣ ਹਰੇਕ ਕੋਈ ਹੈਰਾਨ
                                       
                            
                                                                   
                                    Previous Postਮਸ਼ਹੂਰ ਅਦਾਕਾਰਾ ਦੇ ਆਪਣੇ ਹੈ ਪੁੱਤਰ ਨੇ ਕੀਤਾ ਬੇਰਹਿਮੀ ਨਾਲ ਕਤਲ, ਲਾਸ਼ ਨੂੰ ਰੱਖਿਆ ਫਰਿਜ਼ ਚ
                                                                
                                
                                                                    
                                    Next Postਪ੍ਰੇਮ ਸਬੰਧਾਂ ਚ ਰੋੜਾ ਪਤੀ ਨੂੰ ਹਟਾਉਣ ਦੀ ਰਚੀ ਸਾਜਿਸ਼, ਪਹਿਲਾਂ ਮਾਰਨ ਦਾ ਸੀ ਪਲੇਨ, ਨਾਕਾਮਯਾਬ ਹੋਣ ਤੇ ਰੋਜ ਦੇਂਦੀ ਰਹੀ ਜ਼ਹਿਰ
                                                                
                            
               
                            
                                                                            
                                                                                                                                            
                                    
                                    
                                    



