ਆਈ ਤਾਜਾ ਵੱਡੀ ਖਬਰ

ਇਸ ਸਮੇਂ ਪੰਜਾਬ ਵਿੱਚ ਕਰੋਨਾ ਕੇਸਾਂ ਕਾਰਨ ਸਰਕਾਰ ਵੱਲੋਂ ਲਾਗੂ ਕੀਤੀਆਂ ਗਈਆਂ ਪਾਬੰਦੀਆਂ ਨੂੰ 10 ਜੁਲਾਈ ਤੱਕ ਵਧਾ ਦਿੱਤਾ ਗਿਆ ਹੈ। ਉੱਥੇ ਹੀ 2022 ਵਿਚ ਹੋਣ ਵਾਲੀਆਂ ਚੋਣਾਂ ਲਈ ਸਿਆਸੀ ਪਾਰਟੀਆਂ ਵੱਲੋਂ ਹੁਣ ਤੋਂ ਹੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉੱਥੇ ਹੀ ਅਜਿਹੇ ਦੌਰ ਦੇ ਦਰਮਿਆਨ ਕੋਈ ਨਾ ਕੋਈ ਵਿਭਾਗ ਕਿਸੇ ਨਾ ਕਿਸੇ ਘਟਨਾ ਨੂੰ ਲੈ ਕੇ ਚਰਚਾ ਦੇ ਵਿੱਚ ਆਇਆ ਹੀ ਰਹਿੰਦਾ ਹੈ। ਜਿੱਥੇ ਕਦੇ ਸਿਹਤ ਵਿਭਾਗ ਅਤੇ ਪੁਲਿਸ ਵਿਭਾਗ ਵੱਲੋਂ ਕੀਤੀਆਂ ਜਾਂਦੀਆਂ ਅਣਗਹਿਲੀਆਂ ਦੀਆਂ ਖਬਰਾਂ ਆਮ ਹੀ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਹਨ। ਉੱਥੇ ਹੀ ਹੋਰ ਵੀ ਬਹੁਤ ਸਾਰੇ ਵਿਭਾਗ ਆਏ ਦਿਨ ਚਰਚਾ ਵਿਚ ਰਹਿੰਦੇ ਹਨ। ਹੁਣ ਬਿਜਲੀ ਦੀ ਜੀਰੋ ਖਪਤ ਦੇ ਬਾਵਜੂਦ ਵੀ ਸਰਦਾਰ ਜੀ ਦਾ ਐਨਾ ਵੱਡਾ ਬਿਜਲੀ ਦਾ ਬਿੱਲ ਆਇਆ ਹੈ ਕਿ ਸਾਰੇ ਲੋਕ ਹੈਰਾਨ ਹਨ।

ਇਕ ਵਾਰ ਫਿਰ ਤੋਂ ਬਿਜਲੀ ਵਿਭਾਗ ਵੱਲੋਂ ਹੋਈ ਅਣਗਹਿਲੀ ਕਾਰਨ ਇਹ ਵਿਭਾਗ ਚਰਚਾ ਦਾ ਵਿਸ਼ਾ ਬਣ ਗਿਆ ਹੈ। ਜਿੱਥੇ ਨੌਸਹਿਰਾ ਮੱਝਾ ਸਿੰਘ ਦੇ ਅਧੀਨ ਆਉਂਦੇ ਪਿੰਡ ਢੀਂਡਸਾ ਤੋਂ ਪ੍ਰਾਪਤ ਹੋਈ ਖ਼ਬਰ ਦੇ ਅਨੁਸਾਰ ਇਸ ਪਿੰਡ ਵਿੱਚ ਜਿੱਥੇ ਜ਼ੀਰੋ ਖਪਤ ਵਾਲਾ ਬਿਜਲੀ ਦਾ ਮੀਟਰ ਲਾਗੂ ਕੀਤਾ ਗਿਆ ਹੈ। ਉਥੇ ਹੀ ਪਾਵਰਕਾਮ ਵੱਲੋਂ ਇਕ ਵੱਡਾ ਬਿੱਲ ਜਾਰੀ ਕਰਕੇ ਲੋਕਾਂ ਨੂੰ ਸੋਚਾਂ ਵਿਚ ਪਾ ਦਿੱਤਾ ਹੈ। 2000 ਤੋਂ 2500 ਦੇ ਕਰੀਬ ਆਉਣ ਵਾਲਾ ਬਿੱਲ ਜਦੋਂ 1 ਲੱਖ 44 ਹਜ਼ਾਰ 480 ਰੁਪਏ ਆਗਿਆ ਤਾਂ ਸਾਰੇ ਲੋਕ ਇਸ ਨੂੰ ਵੇਖ ਕੇ ਹੈਰਾਨ ਰਹਿ ਗਏ।

ਕਿਉਂਕਿ ਸ਼ਿਕਾਇਤਕਰਤਾ ਕਿਰਪਾਲ ਸਿੰਘ ਨੇ ਦੱਸਿਆ ਕਿ ਮੀਟਰ ਰੀਡਰ ਵੱਲੋਂ ਇਹ ਬਿੱਲ ਉਨ੍ਹਾਂ ਨੂੰ 28 ਜੂਨ ਨੂੰ ਦਿੱਤਾ ਗਿਆ ਹੈ। ਜੋ ਕਿ ਇੱਕ ਘਰੇਲੂ ਬਿੱਲ ਹੈ, ਉਥੇ ਹੀ ਇਹ ਮੀਟਰ ਜੀਰੋ ਖਪਤ ਵਾਲਾ ਹੈ। ਇਸ ਗਲਤੀ ਲਈ ਹੁਣ ਐਕਸੀਅਨ ਨਰੋਤਮ ਸਿੰਘ ਨੇ ਕਿਹਾ ਹੈ ਕਿ ਉਹ ਖਪਤਕਾਰ ਕੋਲ ਆਇਆ ਸੀ ਅਤੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਜਲਦ ਹੀ ਦਰੁਸਤ ਕੀਤਾ ਜਾਵੇਗਾ। ਕਰਮਚਾਰੀ ਕੋਲੋਂ ਹੋਈ ਇਸ ਗਲਤੀ ਦਾ ਖਮਿਆਜਾ  ਨੂੰ ਭੁਗਤਣਾ ਪੈ ਰਿਹਾ ਹੈ ਜਿਸ ਵੱਲੋਂ ਐਸ ਡੀ ਓ ਕੋਲ ਅਤੇ ਕਦੇ ਐਕਸੀਅਨ ਕੋਲ ਦਰਖ਼ਾਸਤ ਦਿੱਤੀ ਜਾ ਰਹੀ ਹੈ।

ਖਪਤਕਾਰ ਅਨਪੜ੍ਹ ਅਤੇ ਗਰੀਬ ਵਿਅਕਤੀ ਹੋਣ ਕਾਰਨ ਉਸ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਪੇਸ਼ ਆ ਰਹੀਆਂ ਹਨ। ਜਦੋਂ ਇਸ ਬਾਰੇ ਮੀਟਰ ਰੀਡਰ ਸਰਦੂਲ ਸਿੰਘ ਨਾਲ ਰਾਬਤਾ ਕਾਇਮ ਕੀਤਾ ਗਿਆ ਤਾਂ ਉਨ੍ਹਾਂ ਆਖਿਆ ਕੀ ਉਹ ਉਸਨੂੰ ਹੁਣ ਠੀਕ ਨਹੀਂ ਕਰ ਸਕਦਾ ਕਿਉਂਕਿ ਇਹ ਬਿੱਲ ਮਸ਼ੀਨ ਦੀ ਗਲਤੀ ਨਾਲ ਬਣ ਗਿਆ ਹੈ।

Home  ਤਾਜਾ ਖ਼ਬਰਾਂ  ਬਿਜਲੀ ਦੀ ਜ਼ੀਰੋ ਖਪਤ ਦੇ ਬਾਵਜੂਦ ਸਰਦਾਰ ਜੀ ਦਾ ਆਇਆ ਏਨਾ ਵੱਡਾ ਬਿਜਲੀ ਦਾ ਬਿਲ ਦੇਖ ਸਭ ਰਹਿ ਗਏ ਹੈਰਾਨ
                                                      
                                       
                            
                                                                   
                                    Previous Post23 ਸਾਲਾਂ ਦੀ ਕੁੜੀ ਨੂੰ ਇਸ ਤਰਾਂ ਘਰ ਦੇ ਅੰਦਰ ਹੀ ਮਿਲੀ ਮੌਤ ਦੇਖਣ ਵਾਲਿਆਂ ਦੀਆਂ ਨਿਕਲੀਆਂ ਧਾਹਾਂ
                                                                
                                
                                                                    
                                    Next Postਆਪਣੀ ਧੀ ਦੇ ਨਾਲ ਇਸ ਕਾਰਨ ਟਾਵਰ ਤੇ ਚੜਿਆ ਬਾਬਾ- ਤਾਜਾ ਵੱਡੀ ਖਬਰ
                                                                
                            
               
                            
                                                                            
                                                                                                                                            
                                    
                                    
                                    



