ਆਈ ਤਾਜ਼ਾ ਵੱਡੀ ਖਬਰ 

ਮੋਬਾਇਲ ਫੋਨ ਸਾਡੀ ਸਾਰਿਆਂ ਦੀ ਹੀ ਜ਼ਿੰਦਗੀ ਦਾ ਇੱਕ ਅਟੁੱਟ ਅੰਗ ਬਣ ਚੁੱਕਿਆ ਹੈ । ਅਸੀਂ ਪੂਰੀ ਤਰ੍ਹਾਂ ਨਾਲ ਮੋਬਾਇਲ ਫੋਨ ਤੇ ਇੰਟਰਨੈੱਟ ਤੇ ਨਿਰਭਰ ਹੋ ਚੁੱਕੇ ਹਾਂ, ਹਰ ਇਕ ਇੱਕ ਇੱਕ ਸਕਿੰਟ ਬਾਅਦ ਅਸੀਂ ਆਪਣਾ ਮੋਬਾਇਲ ਫੋਨ ਚੈੱਕ ਕਰਦੇ ਹਾਂ । ਕਈ ਵਾਰ ਮੋਬਾਇਲ ਫ਼ੋਨ ਜਦੋਂ ਖ਼ਰਾਬ ਹੋ ਜਾਂਦਾ ਹੈ ਤੋਂ ਮੋਬਾਇਲ ਰਿਪੇਅਰ ਵੀ ਸਾਨੂੰ ਕਰਵਾਉਣਾ ਪੈਂਦਾ ਹੈ , ਪਰ ਇਕ ਵਿਅਕਤੀ ਨਾਲ ਮੋਬਾਈਲ ਫੋਨ ਰਿਪੇਅਰ ਕਰਨਾ ਕੁਝ ਇਸ ਕਦਰ ਮਹਿੰਗਾ ਪਿਆ ਕਿ ਉਸ ਦੇ ਖਾਤੇ ਵਿਚੋਂ ਲੱਖਾਂ ਰੁਪਏ ਹੀ ਉੱਡ ਗਏ ।

ਮਾਮਲਾ ਮੁੰਬਈ ਤੋਂ ਸਾਹਮਣੇ ਆਇਆ ਜਿੱਥੇ ਮੋਬਾਇਲ ਫੋਨ ਰਿਪੇਅਰ ਕਰਨ ਵਾਲੇ ਨੇ ਕਸਟਮਰ ਦਾ ਬੈਂਕਿੰਗ ਐਪ ਐਕਸੈੱਸ ਕਰ ਲਿਆ ਤੇ ਇਸ ਵਿੱਚੋਂ ਦੋ ਲੱਖ ਤੋਂ ਵੱਧ ਪੈਸੇ ਆਪਣੇ ਫੋਨ ਵਿਚ ਟ੍ਰਾਂਸਫਰ ਕਰ ਲਏ । ਜਦੋਂ ਇਹ ਘਟਨਾ ਹੋਰਾਂ ਤੱਕ ਪਹੁੰਚੀ ਤਾਂ ਸਾਰਿਆਂ ਦੇ ਹੋਸ਼ ਉੱਡ ਗਏ ਜਿਸ ਤੋਂ ਬਾਅਦ ਸ਼ਿਕਾਇਤਕਰਤਾ ਵੱਲੋਂ ਇਸ ਦੀ ਸ਼ਿਕਾਇਤ ਪੁਲੀਸ ਨੂੰ ਦਿੱਤੀ ਗਈ ਤੇ ਬਾਅਦ ਵਿਚ ਪੁਲੀਸ ਨੇ ਫੋਨ ਰਿਪੇਅਰ ਵਾਲੇ ਕਰਮਚਾਰੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ।

ਪੀਡ਼ਤ ਵਿਅਕਤੀ ਨੇ ਪੁਲੀਸ ਨੂੰ ਦੱਸਿਆ ਕਿ ਸੱਤ ਅਕਤੂਬਰ ਨੂੰ ਉਸ ਦੇ ਫੋਨ ਦੇ ਸਪੀਕਰ ਚ ਖ਼ਰਾਬੀ ਆ ਗਈ ਸੀ , ਜਿਸਦੇ ਚਲਦੇ ਉਹ ਸਥਾਨਕ ਫੋਨ ਰਿਪੇਅਰ ਸਟੋਰ ਤੇ ਗਿਆ ਅਤੇ ਕਰਮਚਾਰੀ ਨੇ ਉਸ ਨੂੰ ਫੋਨ ਚੋਂ ਆਪਣਾ ਸਿਮ ਕਾਰਡ ਕੱਢਣ ਤੋਂ ਮਨ੍ਹਾ ਕਰ ਦਿੱਤਾ । ਕਰਮਚਾਰੀ ਨੇ ਅਗਲੇ ਦਿਨ ਫੋਨ ਵਾਪਸ ਲੈਣ ਵਾਸਤੇ ਉਸ ਨੂੰ ਬੁਲਾਇਆ, ਪਰ ਜਦੋਂ ਉਹ ਦੁਕਾਨ ਤੇ ਗਿਆ ਤਾਂ ਦੁਕਾਨ ਦੁਕਾਨ ਬੰਦ ਸੀ ।

ਜਿਸ ਤੋਂ ਬਾਅਦ ਦੱਸ ਅਕਤੂਬਰ ਨੂੰ ਵੀ ਦੁਕਾਨ ਬੰਦ ਰਹੀ ਗਿਆਰਾਂ ਤਰੀਕ ਨੂੰ ਉਹ ਫਿਰ ਸਟੋਰ ਪਹੁੰਚਿਆ ਪਰ ਉੱਥੇ ਉਹ ਨਹੀਂ ਬਲਕਿ ਕੋਈ ਦੂਸਰਾ ਵਰਕਰ ਮਿਲਿਆ। ਜਦੋਂ ਉਸ ਨੇ ਆਪਣੇ ਫੋਨ ਤੇ ਸਿਮ ਕਾਰਡ ਮੰਗਿਆ ਤਾਂ ਉਸ ਨੇ ਬਹਾਨਾ ਬਣਾ ਲਿਆ ਤੇ ਗੜਬੜੀ ਦਾ ਸ਼ੱਕ ਹੋਣ ਦੇ ਕਦਮ ਉਸ ਨੇ ਆਪਣੇ ਦੋਸਤ ਦੀ ਮਦਦ ਨਾਲ ਬੈਂਕਿੰਗ ਐਪ ਚੈੱਕ ਕੀਤਾ ਤੇ ਉਦੋਂ ਪਤਾ ਚੱਲਾ ਚਲਿਆ ਕਿ ਉਹ ਧੋਖਾਧੜੀ ਦਾ ਸ਼ਿਕਾਰ ਹੋ ਚੁੱਕਿਆ ਹੈ। ਜਿਸ ਦੇ ਚਲਦੇ ਹੁਣ ਪੁਲੀਸ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ।


                                       
                            
                                                                   
                                    Previous Postਇਥੇ ਸਕੂਲ ਚ ਲੱਗੀ ਭਿਆਨਕ ਅੱਗ ਕਾਰਨ, ਬੱਚਿਆਂ ਸਮੇਤ 11 ਦੀ ਹੋਈ ਮੌਤ
                                                                
                                
                                                                    
                                    Next Postਪੰਜਾਬ: ਥਾਣੇਦਾਰ ਦੇ ਪੁੱਤ ਨੇ ਸੁਸਾਈਡ ਨੋਟ ਲਿਖ ਘਰ ਚ ਚੁੱਕ ਲਿਆ ਖੌਫਨਾਕ ਕਦਮ- ਪਰਿਵਾਰ ਚ ਪਿਆ ਚੀਕ ਚਿਹਾੜਾ
                                                                
                            
               
                            
                                                                            
                                                                                                                                            
                                    
                                    
                                    



