ਆਈ ਤਾਜਾ ਵੱਡੀ ਖਬਰ 

ਇੱਕ ਫਿਲਮ ਨੂੰ ਤਿਆਰ ਕਰਨ ਪਿੱਛੇ ਬਹੁਤ ਸਾਰੇ ਲੋਕਾਂ ਦੀ ਮਿਹਨਤ ਲੱਗਦੀ ਹੈ। ਬੇਸ਼ੱਕ ਸਕਰੀਨ ਦੇ ਉੱਪਰ ਦਿਖਣ ਵਾਲੇ ਕਲਾਕਾਰ ਵਧੀਆ ਕੰਮ ਕਰਦੇ ਦਿਖਾਈ ਦਿੰਦੇ ਹਨ, ਪਰ ਇਸ ਦੌਰਾਨ ਫਿਲਮ ਨੂੰ ਬਣਾਉਣ ਵਾਲੀ ਟੀਮ ਦਾ ਵੀ ਵੱਡਾ ਰੋਲ ਹੁੰਦਾ ਹੈ। ਸਕਰੀਨ ਉੱਪਰ ਦਿਖਣ ਵਾਲੇ ਕਲਾਕਾਰਾਂ ਨੂੰ ਲੋਕ ਰਜਵਾਂ ਪਿਆਰ ਦਿੰਦੇ ਹਨ l ਲੋਕ ਉਨਾਂ ਦੇ ਸਟਾਈਲ ਤੇ ਉਹਨਾਂ ਦੀ ਲੁੱਕ ਨੂੰ ਵੀ ਕਾਪੀ ਕਰਦੇ ਹਨ। ਪਰ ਜਦੋਂ ਅਜਿਹੀਆਂ ਹਸਤੀਆਂ ਦੇ ਨਾਲ ਕੋਈ ਭਾਣਾ ਵਾਪਰ ਜਾਂਦਾ ਹੈ ਤਾ ਸਭ ਤੋਂ ਵੱਧ ਦੁੱਖ ਇਹਨਾਂ ਕਲਾਕਾਰਾਂ ਨੂੰ ਪਸੰਦ ਕਰਨ ਵਾਲੇ ਫੈਨਸ ਨੂੰ ਹੁੰਦਾ ਹੈ  l ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ , ਕਿਉਂਕਿ ਫਿਲਮ ਇੰਡਸਟਰੀ ਤੋਂ ਇੱਕ ਬੇਹਦ ਹੀ ਬੁਰੀ ਖਬਰ ਸਾਹਮਣੇ ਆਈ ਹੈ ਇੱਕ ਮਸ਼ਹੂਰ ਹਸਤੀ ਦੀ ਅਚਾਨਕ ਮੌਤ ਹੋ ਚੁੱਕੀ ਹੈ l ਜਿਸ ਕਾਰਨ ਫਿਲਮ ਇੰਡਸਟਰੀ ਦੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ  ਮਸ਼ਹੂਰ ਹਾਲੀਵੁੱਡ ਅਦਾਕਾਰ ਤੇ ਆਵਾਜ਼ ਕਲਾਕਾਰ ਜੇਮਸ ਅਰਲ ਜੋਨਸ ਦਾ ਦਿਹਾਂਤ ਹੋ ਗਿਆ ਹੈ। 93 ਸਾਲ ਦੀ ਉਮਰ ਦੇ ਵਿੱਚ ਹੋਣਾ ਇਸ ਫਾਨੀ ਸੰਸਾਰ ਨੂੰ ਸਦਾ ਸਦਾ ਦੇ ਲਈ ਅਲਵਿਦਾ ਆਖ ਦਿੱਤਾ l ਜੇਮਸ ਆਪਣੀ ਦਮਦਾਰ ਆਵਾਜ਼ ਲਈ ਮਸ਼ਹੂਰ ਸੀ। ਉਸਨੇ ਡਾਰਥ ਵੇਡਰ ਤੇ ਮੁਫਾਸਾ ਵਰਗੇ ਪ੍ਰਸਿੱਧ ਕਿਰਦਾਰਾਂ ਨੂੰ ਆਵਾਜ਼ ਦਿੱਤੀ। ਅਮਰੀਕੀ ਅਦਾਕਾਰ ਮਾਰਕ ਹੈਮਿਲ ਨੇ ਜੇਮਸ ਅਰਲ ਜੋਨਸ ਦੇ ਦਿਹਾਂਤ ਦੀ ਦੁਖਦ ਖ਼ਬਰ ਸਾਂਝੀ ਕੀਤੀ । ਇੱਕ ਇੰਸਟਾਗ੍ਰਾਮ ਪੋਸਟ ਵਿੱਚ ਮਰਹੂਮ ਅਦਾਕਾਰ ਨਾਲ ਇੱਕ ਤਸਵੀਰ ਸ਼ੇਅਰ ਕਰਦੇ ਹੋਏ, ਮਾਰਕ ਨੇ ਲਿਖਿਆ, ‘ਦੁਨੀਆ ਦੇ ਸਭ ਤੋਂ ਵਧੀਆ ਅਦਾਕਾਰਾਂ ਵਿੱਚੋਂ ਇੱਕ ਜੇਮਜ਼ ਅਰਲ ਜੋਨਸ ਨਹੀਂ ਰਹੇ। ਸਟਾਰ ਵਾਰਜ਼ ਵਿੱਚ ਉਸਦਾ ਯੋਗਦਾਨ ਬੇਅੰਤ ਸੀ। ਉਸਨੂੰ ਬਹੁਤ ਯਾਦ ਕੀਤਾ ਜਾਵੇਗਾ। #RIPDad’। ਇਸ ਪੋਸਟ ਦੇ ਸ਼ੇਅਰ ਕਰਦੇ ਸਾਰ ਹੀ ਕਮੈਂਟਾਂ ਦੇ ਵਿੱਚ ਮਸ਼ਹੂਰ ਹਸਤੀਆਂ ਸਮੇਤ ਉਨਾਂ ਦੇ ਫੈਨਸ ਦੇ ਵੱਲੋਂ ਉਨਾਂ ਦੀ ਮੌਤ ਦੇ ਉੱਪਰ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ l ਫਿਲਮ ਇੰਡਸਟਰੀ ਨਾਲ ਜੁੜੇ ਹੋਏ ਬਹੁਤ ਸਾਰੇ ਲੋਕਾਂ ਦੇ ਵੱਲੋਂ ਆਪੋ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਉਹਨਾਂ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾ ਰਹੀ ਹੈ  l

                                       
                            
                                                                   
                                    Previous Postਅਗਲੇ 5 ਦਿਨਾਂ ਲਈ ਇੰਟਰਨੈਟ ਹੋਵੇਗਾ ਬੰਦ , ਏਥੇ ਲਈ ਜਾਰੀ ਹੋਇਆ ਨੋਟੀਫਿਕੇਸ਼ਨ
                                                                
                                
                                                                    
                                    Next Postਮੀਹ ਪਵਾਉਣ ਦੇ ਟੋਟਕੇ ਨੇ ਲਈ 4 ਬੱਚੀਆਂ ਦੀ ਜਾਨ , ਇਕੱਠੇ ਬਲੇ 3 ਭੈਣਾਂ ਦੇ ਸਿਵੇ
                                                                
                            
               
                            
                                                                            
                                                                                                                                            
                                    
                                    
                                    



