ਪੰਜਾਬ ਦੇ ਕਈ ਸ਼ਹਿਰਾਂ ਵਿੱਚ 28 ਫਰਵਰੀ ਨੂੰ ਲੰਬੇ ਪਾਵਰ ਕੱਟ, ਮੁਰੰਮਤ ਕਾਰਨ ਬਿਜਲੀ ਰਹੇਗੀ ਬੰਦ
ਪੰਜਾਬ ਦੇ ਕਈ ਇਲਾਕਿਆਂ ਵਿੱਚ 28 ਫਰਵਰੀ (ਸ਼ਨੀਵਾਰ) ਨੂੰ ਲੰਬੇ ਸਮੇਂ ਲਈ ਬਿਜਲੀ ਬੰਦ ਰਹੇਗੀ। ਪੰਜਾਬ ਪਾਵਰਕਾਮ ਵੱਲੋਂ ਜ਼ਰੂਰੀ ਮੁਰੰਮਤ ਅਤੇ ਮੈਨਟੇਨੈਂਸ ਦੇ ਕੰਮਾਂ ਕਰਕੇ ਵੱਖ-ਵੱਖ ਗਰਿੱਡ ਅਤੇ ਫੀਡਰ ਬੰਦ ਰੱਖੇ ਜਾਣਗੇ। ਵਿਭਾਗ ਵੱਲੋਂ ਇਸ ਸਬੰਧੀ ਅਗਾਊਂ ਸੂਚਨਾ ਜਾਰੀ ਕਰ ਦਿੱਤੀ ਗਈ ਹੈ।
ਸੁਲਤਾਨਪੁਰ ਲੋਧੀ
Sultanpur Lodhi ਵਿੱਚ 66 ਕੇਵੀ ਲਾਈਨ ਦੇ ਨਿਰਮਾਣ ਕੰਮ ਕਰਕੇ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਤਲਵੰਡੀ ਚੌਧਰੀਆਂ ਗਰਿੱਡ ਨਾਲ ਸੰਬੰਧਤ ਸਾਰੇ ਫੀਡਰ ਬੰਦ ਰਹਿਣਗੇ। ਇਸ ਦੌਰਾਨ ਤਲਵੰਡੀ ਚੌਧਰੀਆਂ, ਬਿਧੀਪੁਰ, ਛੰਨਾਂ ਸ਼ੇਰ ਸਿੰਘ, ਭੈਣੀ ਹੁਸੇ ਖਾਂ, ਸ਼ਿਵ ਦਿਆਲ, ਫਰੀਦਪੁਰ, ਖਿਜ਼ਰਪੁਰ ਆਦਿ ਪਿੰਡ ਪ੍ਰਭਾਵਿਤ ਰਹਿਣਗੇ।
ਬੰਗਾ
Banga ਵਿੱਚ 220 ਕੇਵੀ ਸਟੇਸ਼ਨ ’ਤੇ ਮੁਰੰਮਤ ਕਾਰਨ 28 ਫਰਵਰੀ ਨੂੰ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਗੋਸਲਾ ਫੀਡਰ ਬੰਦ ਰਹੇਗਾ। ਪੂੰਨੀਆ, ਅੰਬੇਡਕਰ ਨਗਰ, ਦੁਸਾਂਝ ਖੁਰਦ, ਭੁੱਖੜੀ, ਨਾਗਰਾ, ਭਰੋ ਮਜਾਰਾ, ਸੋਤਰਾ, ਮੱਲੂਪੋਤਾ ਆਦਿ ਇਲਾਕਿਆਂ ਦੀ ਸਪਲਾਈ ਪ੍ਰਭਾਵਿਤ ਰਹੇਗੀ।
ਨਵਾਂਸ਼ਹਿਰ
Nawanshahr ਵਿੱਚ 66 ਕੇਵੀ ਸਬ ਸਟੇਸ਼ਨ ਤੋਂ ਚੱਲਦੇ ਬਰਨਾਲਾ ਗੇਟ ਫੀਡਰ ’ਤੇ ਮੁਰੰਮਤ ਕਾਰਨ ਸਵੇਰੇ 10 ਤੋਂ ਦੁਪਹਿਰ 3 ਵਜੇ ਤੱਕ ਬਿਜਲੀ ਬੰਦ ਰਹੇਗੀ। ਗੁਰੂ ਅੰਗਦ ਨਗਰ, ਗੁਰੂ ਨਾਨਕ ਨਗਰ, ਰਣਜੀਤ ਨਗਰ, ਮਹਿਲਾ ਕਾਲੋਨੀ, ਬਰਨਾਲਾ ਗੇਟ ਆਦਿ ਇਲਾਕੇ ਪ੍ਰਭਾਵਿਤ ਹੋਣਗੇ।
ਕੋਟਕਪੂਰਾ
Kotkapura ਵਿੱਚ 11 ਕੇਵੀ ਫੋਕਲ ਪੁਆਇੰਟ ਫੀਡਰ ਦੀ ਮੁਰੰਮਤ ਕਰਕੇ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਕ੍ਰਿਸ਼ਨਾ ਨਗਰ, ਰਿਸ਼ੀ ਨਗਰ, ਗਾਂਧੀ ਬਸਤੀ, ਅੰਬੇਦਕਰ ਨਗਰ ਆਦਿ ਖੇਤਰ ਪ੍ਰਭਾਵਿਤ ਰਹਿਣਗੇ।
ਤਰਨਤਾਰਨ
Tarn Taran ਵਿੱਚ 132 ਕੇਵੀ ਗਰਿੱਡ ਤੋਂ ਚੱਲਦੇ ਸਿਟੀ-1, ਸਿਟੀ-4, ਸਿਟੀ-6 ਅਤੇ ਪੁਲਸ ਲਾਈਨ ਫੀਡਰ 10 ਵਜੇ ਤੋਂ 5 ਵਜੇ ਤੱਕ ਬੰਦ ਰਹਿਣਗੇ। ਕਾਜੀਕੋਟ ਰੋਡ, ਚੰਦਰ ਕਾਲੋਨੀ, ਗੁਰੂ ਅਰਜਨ ਦੇਵ ਕਾਲੋਨੀ, ਗਰੀਨ ਸਿਟੀ ਆਦਿ ਇਲਾਕੇ ਪ੍ਰਭਾਵਿਤ ਹੋਣਗੇ।
ਗੁਰਦਾਸਪੁਰ
Gurdaspur ਵਿੱਚ 132 ਕੇਵੀ ਹਰਦੋਛੰਨੀ ਰੋਡ ਸਬ ਸਟੇਸ਼ਨ ਨਾਲ ਸੰਬੰਧਤ ਤ੍ਰਿਮੋ ਰੋਡ ਫੀਡਰ 10 ਤੋਂ 5 ਵਜੇ ਤੱਕ ਬੰਦ ਰਹੇਗਾ। ਬਹਿਰਾਮਪੁਰ ਰੋਡ, ਗੋਪਾਲ ਨਗਰ ਆਦਿ ਖੇਤਰਾਂ ਵਿੱਚ ਬਿਜਲੀ ਪ੍ਰਭਾਵਿਤ ਰਹੇਗੀ।
ਮਾਛੀਵਾੜਾ ਸਾਹਿਬ
Machhiwara ਵਿੱਚ ਡਬਲ ਸਰਕਟ ਲਾਈਨ ਦੇ ਕੰਮ ਕਰਕੇ ਸਵੇਰੇ 10 ਤੋਂ ਸ਼ਾਮ 7 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ।
ਮਾਨਸਾ
Mansa ਵਿੱਚ 66 ਕੇਵੀ ਤਿੰਨਕੋਨੀ ਗਰਿੱਡ ਦੀ ਮੁਰੰਮਤ ਕਰਕੇ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਸਾਰੇ ਸੰਬੰਧਤ 11 ਕੇਵੀ ਫੀਡਰ ਬੰਦ ਰਹਿਣਗੇ।
ਜ਼ੀਰਾ
Zira ਵਿੱਚ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਸ਼ਹਿਰ ਅਤੇ ਨੇੜਲੇ ਪਿੰਡਾਂ ਵਿੱਚ ਬਿਜਲੀ ਸਪਲਾਈ ਬੰਦ ਰਹੇਗੀ।





