ਪੰਜਾਬੀ ਸੰਗੀਤ ਜਗਤ ‘ਚ ਮੱਚਿਆ ਹੰਗਾਮਾ, ਮਸ਼ਹੂਰ ਮਹਿਲਾ ਗਾਇਕਾ ਨਾਲ ਬਲਾਤ.ਕਾਰ

ਪੰਜਾਬੀ ਸੰਗੀਤ ਜਗਤ ਨਾਲ ਜੁੜੀ ਇੱਕ ਗੰਭੀਰ ਅਤੇ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿਸ ਨਾਲ ਕਲਾਕਾਰਾਂ ਦੇ ਨਾਲ-ਨਾਲ ਪ੍ਰਸ਼ੰਸਕਾਂ ਵਿੱਚ ਵੀ ਚਰਚਾ ਤੇ ਚਿੰਤਾ ਦਾ ਮਾਹੌਲ ਬਣ ਗਿਆ ਹੈ। ਪਟਿਆਲਾ ਦੇ ਰਹਿਣ ਵਾਲੇ ਇੱਕ ਵਿਅਕਤੀ ਵੱਲੋਂ ਪੰਜਾਬੀ ਗੀਤਾਂ ਵਿੱਚ ਦਿਲਚਸਪੀ ਰੱਖਣ ਵਾਲੀ ਮਹਿਲਾ ਗਾਇਕਾ ਨਾਲ ਕੈਸੇਟ ਬਣਵਾਉਣ ਦਾ ਝਾਂਸਾ ਦੇ ਕੇ ਜਬਰਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ੀ ਨੇ ਨਾ ਸਿਰਫ਼ ਪੀੜਤਾ ਨਾਲ ਜਬਰਜਨਾਹ ਕੀਤਾ, ਸਗੋਂ ਉਸ ਤੋਂ ਕਰੀਬ 1.91 ਲੱਖ ਰੁਪਏ ਵੀ ਹੜਪ ਲਏ। ਇਸ ਤੋਂ ਬਾਅਦ ਦੋਸ਼ੀ ਵੱਲੋਂ ਪੀੜਤਾ ਨੂੰ ਪੁਲਿਸ ਕੋਲ ਸ਼ਿਕਾਇਤ ਨਾ ਕਰਨ ਲਈ ਧਮਕੀਆਂ ਵੀ ਦਿੱਤੀਆਂ ਗਈਆਂ।

ਹੌਂਸਲਾ ਜੁਟਾ ਕੇ ਪੀੜਤਾ ਨੇ ਆਖ਼ਰਕਾਰ ਪੁਲਿਸ ਨਾਲ ਸੰਪਰਕ ਕੀਤਾ। ਮਾਮਲੇ ਦੀ ਜਾਂਚ ਦੌਰਾਨ ਦੋਸ਼ ਸਹੀ ਪਾਏ ਜਾਣ ‘ਤੇ ਪੁਲਿਸ ਨੇ ਪਟਿਆਲਾ ਦੀ ਬਾਜਵਾ ਕਲੋਨੀ ਦੇ ਰਹਿਣ ਵਾਲੇ ਰਾਜਵਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਦੋਸ਼ੀ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਪੀੜਤਾ ਦੀ ਡਾਕਟਰੀ ਜਾਂਚ ਦੀ ਪ੍ਰਕਿਰਿਆ ਵੀ ਅਮਲ ਵਿੱਚ ਲਿਆਂਦੀ ਗਈ ਹੈ।

ਪੀੜਤਾ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਪੰਜਾਬੀ ਗਾਇਕੀ ਨਾਲ ਜੁੜੀ ਹੋਈ ਹੈ ਅਤੇ ਇਸ ਦੌਰਾਨ ਉਸਦੀ ਮੁਲਾਕਾਤ ਰਾਜਵਿੰਦਰ ਸਿੰਘ ਨਾਲ ਹੋਈ ਸੀ। ਦੋਸ਼ੀ ਨੇ ਘੱਟ ਖ਼ਰਚ ‘ਚ ਕੈਸੇਟ ਬਣਵਾਉਣ ਦਾ ਵਾਅਦਾ ਕਰਕੇ ਉਸਨੂੰ ਆਪਣੇ ਜਾਲ ਵਿੱਚ ਫਸਾ ਲਿਆ। ਇਸਦਾ ਫਾਇਦਾ ਚੁੱਕਦਿਆਂ ਦੋਸ਼ੀ ਨੇ ਪੀੜਤਾ ਤੋਂ ਪੈਸੇ ਵੀ ਲਏ ਅਤੇ ਉਸ ਨਾਲ ਜਬਰਜਨਾਹ ਵੀ ਕੀਤਾ। ਘਟਨਾ ਤੋਂ ਬਾਅਦ ਦੋਸ਼ੀ ਵੱਲੋਂ ਪੀੜਤਾ ਨੂੰ ਧਮਕੀਆਂ ਅਤੇ ਬਲੈਕਮੇਲ ਕਰਨ ਦਾ ਸਿਲਸਿਲਾ ਜਾਰੀ ਰਿਹਾ। ਕਈ ਵਾਰ ਮੰਗ ਕਰਨ ਦੇ ਬਾਵਜੂਦ ਵੀ ਕੈਸੇਟ ਤਿਆਰ ਨਾ ਹੋਈ, ਜਿਸ ਤੋਂ ਬਾਅਦ ਪੀੜਤਾ ਨੇ ਪੁਲਿਸ ਦਾ ਦਰਵਾਜ਼ਾ ਖਟਖਟਾਇਆ।

ਕਰੀਬ ਪੰਜ ਮਹੀਨੇ ਤੱਕ ਚੱਲੀ ਜਾਂਚ ਤੋਂ ਬਾਅਦ ਕਮਿਸ਼ਨਰੇਟ ਪੁਲਿਸ ਦੇ ਥਾਣਾ ਬਸਤੀ ਜੌੜੇਵਾਲ ਨੇ ਦੋਸ਼ੀ ਵਿਰੁੱਧ ਅਧਿਕਾਰਿਕ ਤੌਰ ‘ਤੇ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਪੁਲਿਸ ਵੱਲੋਂ ਦੋਸ਼ੀ ਦੀ ਭਾਲ ਜਾਰੀ ਹੈ।